ਸਾਡੇ ਨਾਲ ਸ਼ਾਮਲ

Follow us

9.4 C
Chandigarh
Thursday, January 22, 2026
More
    Home ਵਿਚਾਰ ਪ੍ਰੇਰਨਾ ਆਤਮ-ਨਿਸ਼ਠਾ ’ਚ ...

    ਆਤਮ-ਨਿਸ਼ਠਾ ’ਚ ਕੀ ਦੁੱਖ ਹੈ?

    Children Education

    ਆਤਮ-ਨਿਸ਼ਠਾ ’ਚ ਕੀ ਦੁੱਖ ਹੈ?

    ਬ੍ਰਹਮਯੋਗੀ ਜੀ ਗੋਂਡਲ ’ਚ ਬਿਰਾਜਮਾਨ ਸਨ ਉਨ੍ਹੀਂ ਦਿਨੀਂ ਉਨ੍ਹਾਂ ਦੇ ਮੂੰਹ ’ਚ ਛਾਲੇ ਹੋ ਗਏ, ਜਿਸ ਕਾਰਨ ਬੁੱਲ੍ਹਾਂ ’ਤੇ ਕਾਫ਼ੀ ਸੋਜ਼ ਆ ਗਈ ਅਜਿਹੀ ਹਾਲਤ ’ਚ ਉਨ੍ਹਾਂ ਨੂੰ ਕੁਝ ਵੀ ਖਾਣ-ਪੀਣ ’ਚ ਬਹੁਤ ਮੁਸ਼ਕਲ ਹੁੰਦੀ ਸੀ ਭੋਜਨ ’ਚ ਸਿਰਫ਼ ਪੀਣ ਵਾਲੇ ਪਦਾਰਥ ਅਤੇ ਹਲਕੀ ਦਾਲ ਲੈ ਸਕਦੇ ਸਨ ਉਨ੍ਹਾਂ ਦੀ ਤਬੀਅਤ ਬਾਰੇ ਡਾ. ਦੇਵਸ਼ੀਭਾਈ ਨੂੰ ਜਾਣਕਾਰੀ ਮਿਲੀ, ਤਾਂ ਉਹ ਉਨ੍ਹਾਂ ਕੋਲ ਆਏ ਯੋਗੀ ਬਾਬਾ ਦੀ ਹਾਲਤ ਵੇਖ ਕੇ ਉਨ੍ਹਾਂ ਕਿਹਾ, ‘‘ਸਵਾਮੀ! ਤੁਹਾਨੂੰ ਮੈਨੂੰ ਦੱਸਣਾ ਚਾਹੀਦਾ ਸੀ ਤੁਹਾਡੇ ਬੁੱਲ੍ਹ ਪੱਕ ਗਏ ਹਨ ਤੁਹਾਨੂੰ ਅੱਜ ਹੀ ਆਪਣੇ ਬੁੱਲ੍ਹਾਂ ਦਾ ਇਲਾਜ ਕਰਵਾਉਣਾ ਪਵੇਗਾ ਅੱਜ ਹੀ ਤੁਸੀਂ ਮੇਰੇ ਕਲੀਨਿਕ ’ਚ ਆਓ’’ ਇੱਕ ਸ਼ਿਸ਼ ਨੂੰ ਨਾਲ ਲੈ ਕੇ ਯੋਗੀ ਜੀ ਡਾ. ਦੇਵਸ਼ੀਭਾਈ ਦੇ ਦਵਾਖਾਨੇ ਗਏ

    ਉੱਥੇ ਡਾਕਟਰ ਨੇ ਲਗਭਗ 20 ਮਿੰਟਾਂ ਤੱਕ ਉਨ੍ਹਾਂ ਦੇ ਸੁੱਜੇ ਹੋਏ ਬੁੱਲ੍ਹਾਂ ਨੂੰ ਚਿਮਟੀ ਨਾਲ ਦਬਾ-ਦਬਾ ਕੇ ਉਨ੍ਹਾਂ ’ਚੋਂ ਰੇਸ਼ਾ ਕੱਢਿਆ ਤੇ ਜ਼ਰੂਰੀ ਇਲਾਜ ਕੀਤਾ ਪਰ ਡਾ. ਦੇਵਸ਼ੀਭਾਈ ਨੂੰ ਬੜੀ ਹੈਰਾਨੀ ਹੋਈ ਆਮ ਤੌਰ ’ਤੇ ਅਜਿਹੇ ਇਲਾਜ ’ਚ ਇੰਜੈਕਸ਼ਨ ਦੇ ਕੇ ਸਰੀਰ ਦੇ ਕਿਸੇ ਵਿਸ਼ੇਸ਼ ਹਿੱਸੇ ਨੂੰ ਸੁੰਨ ਕਰ ਦਿੱਤਾ ਜਾਂਦਾ ਹੈ ਜਿਸ ਨਾਲ ਕਿ ਇਲਾਜ ’ਚ ਜ਼ਿਆਦਾ ਦਰਦ ਨਾ ਹੋਵੇ ਪਰ ਯੋਗੀ ਜੀ ਦੇ ਮੂੰਹੋਂ ਨਾ ਤਾਂ ਕੋਈ ‘ਆਹ’ ਜਾਂ ‘ਉਫ਼’ ਨਿੱਕਲੀ ਅਤੇ ਨਾ ਹੀ ਉਨ੍ਹਾਂ ਦੀ ਮੂੰਹ ’ਤੇ ਪੀੜਾ ਦੇ ਭਾਵ ਉੱਭਰੇ ਉਨ੍ਹਾਂ ਨੇ ਨਿਮਰਤਾ ਨਾਲ ਪੁੱਛਿਆ, ‘‘ਸਵਾਮੀ ਜੀ! ਤੁਸੀਂ ‘ਉਫ਼’ ਤੱਕ ਨਹੀਂ ਕੀਤੀ ਕੀ ਤੁਹਾਨੂੰ ਦਰਦ ਨਹੀਂ ਹੋਇਆ?’’ ਸਵਾਮੀ ਜੀ ਨੇ ਹੱਸਦਿਆਂ ਕਿਹਾ, ‘‘ਆਤਮ-ਨਿਸ਼ਟਾ ’ਚ ਕੀ ਦੁੱਖ ਹੈ?’’

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.