ਕੀ ਬੀਜੀਏ, ਕੀ ਵੱਢੀਏ

ਕੀ ਬੀਜੀਏ, ਕੀ ਵੱਢੀਏ

ਇੱਕ ਛੋਟੇ ਪਿੰਡ ’ਚ ਇੱਕ ਮਹਾਤਮਾ ਜੀ ਪਧਾਰੇ ਪੂਰਾ ਪਿੰਡ ਉਨ੍ਹਾਂ ਦੇ ਵਿਚਾਰ ਸੁਣਨ ਲਈ ਇਕੱਠਾ ਹੋ ਗਿਆ ਮਹਾਤਮਾ ਨੇ ਪੁੱਛਿਆ,‘ਇਨ੍ਹੀਂ ਦਿਨੀਂ ਤੁਸੀਂ ਸਾਰੇ ਕੀ ਬੀਜ ਰਹੇ ਹੋ ਤੇ ਕੀ ਵੱਢ ਰਹੇ ਹੋ?’ ਇੱਕ ਬਜ਼ੁਰਗ ਨੇ ਹੱਥ ਜੋੜ ਕੇ ਕਿਹਾ, ‘ਮਹਾਰਾਜ, ਤੁਸੀਂ ਇੰਨੇ ਵੱਡੇ ਗਿਆਨੀ ਹੋ, ਕੀ ਤੁਹਾਨੂੰ ਨਹੀਂ ਪਤਾ ਕਿ ਜੇਠ ਮਹੀਨੇ ’ਚ ਸਾਡੇ ਸੁੱਕੇ ਖੇਤਾਂ ’ਚ ਕੋਈ ਫ਼ਸਲ ਨਹੀਂ ਉੱਗਦੀ ਇਨ੍ਹਾਂ ਦਿਨਾਂ ’ਚ ਤਾਂ ਅਸੀਂ ਪੂਰੀ ਤਰ੍ਹਾਂ ਵਿਹਲੇ ਰਹਿੰਦੇ ਹਾਂ’ ਮਹਾਤਮਾ ਨੇ ਕਿਹਾ, ‘ਜਦੋਂ ਖੇਤ ’ਚ ਫਸਲ ਬੀਜਣ ਤੇ ਵੱਢਣ ’ਚ ਰੁੱਝੇ ਹੁੰਦੇ ਹੋ, ਉਦੋਂ ਤੁਹਾਡੇ ਕੋਲ ਹੋਰ ਕੰਮਾਂ ਲਈ ਸਮਾਂ ਨਹੀਂ ਹੁੰਦਾ?’

ਬਜ਼ੁਰਗ ਨੇ ਕਿਹਾ, ‘ਜੀ, ਰੋਟੀ ਖਾਣ ਤੱਕ ਦੀ ਵਿਹਲ ਨਹੀਂ ਮਿਲਦੀ’ ਮਹਾਤਮਾ ਬੋਲੇ, ‘ਤੇ ਹੁਣ ਜਦੋਂ ਤੁਸੀਂ ਵਿਹਲੇ ਹੋ ਤਾਂ ਬੈਠ ਕੇ ਗੱਪ ਮਾਰਨ ਲੱਗੇ ਹੋ ਤੁਸੀਂ ਚਾਹੋ ਤਾਂ ਇਸ ਸਮੇਂ ਦੀ ਵਰਤੋਂ ਵੀ ਕੁਝ ਬੀਜਣ ਤੇ ਕੁਝ ਵੱਢਣ ’ਚ ਕਰ ਸਕਦੇ ਹੋ’ ਪਿੰਡ ਵਾਲਿਆਂ ਨੇ ਇੱਕ ਆਵਾਜ਼ ’ਚ ਕਿਹਾ, ‘ਤਾਂ ਮਿਹਰਬਾਨੀ ਕਰਕੇ ਆਪ ਦੱਸੋ ਕਿ ਸਾਨੂੰ ਕੀ ਬੀਜਣਾ ਹੈ ਤੇ ਕੀ ਵੱਢਣਾ ਚਾਹੀਦਾ ਹੈ?’ ਮਹਾਤਮਾ ਨੇ ਗੰਭੀਰ ਹੋ ਕੇ ਕਿਹਾ, ‘ਤੁਸੀਂ ‘ਕਰਮ ਬੀਜੋ’ ਤੇ ‘ਆਦਤ ਨੂੰ ਵੱਢੋ’ ‘ਆਦਤ ਬੀਜੋ’ ਅਤੇ ‘ਚਰਿੱਤਰ ਵੱਢੋ’ ‘ਚਰਿੱਤਰ ਬੀਜੋ’ ਅਤੇ ‘ਕਿਸਮਤ ਵੱਢੋ’ ਤਾਂ ਹੀ ਜੀਵਨ ਸਫ਼ਲ ਹੋਵੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ