ਸਾਡੇ ਨਾਲ ਸ਼ਾਮਲ

Follow us

11.8 C
Chandigarh
Monday, February 2, 2026
More
    Home Breaking News ਕੀ ਤੁਹਾਨੂੰ ਪਤ...

    ਕੀ ਤੁਹਾਨੂੰ ਪਤਾ ਹੈ? ਕੀ ਰੱਖਿਆ ਐ ਮੁੱਖ ਮੰਤਰੀ ਦੀ ਨਵਜੰਮੀ ਧੀ ਦਾ ਨਾਂਅ…

    Name of Chief Minister's daughter

    ਚੰਡੀਗੜ੍ਹ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਘਰ ਧੀ ਨੇ ਜਨਮ ਲਿਆ ਹੈ। ਧੀ ਦੇ ਜਨਮ ’ਤੇ ਹਰ ਕੋਈ ਉਨ੍ਹਾਂ ਨੂੰ ਵਧਾਈਆਂ ਦੇ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਗੁਰਪ੍ਰੀਤ ਕੌਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ। ਨਵਜੰਮੀ ਧੀ ਤੇ ਡਾ. ਗੁਰਪ੍ਰੀਤ ਦਾ ਘਰ ਪੁੱਜਣ ’ਤੇ ਢੋਲ ਦੀ ਥਾਪ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਛੁੱਟੀ ਮਿਲਣ ਤੋਂ ਬਾਅਦ ਮੁੱਖ ਮੰਤਰੀ ਮਾਨ ਨਵਜੰਮੀ ਧੀ ਨੂੰ ਗੋਦ ਚੁੱਕ ਕੇ ਘਰ ’ਚ ਦਾਖਲ ਹੋਏ। ਮੁੱਖ ਮੰਤਰੀ ਮਾਨ ਦੀ ਨਵਜੰਮੀ ਧੀ ਦਾ ਨਾਂਅ ‘ਨਿਆਮਤ ਕੌਰ ਮਾਨ’ ਰੱਖਿਆ ਗਿਆ ਹੈ। (Name of Chief Minister’s daughter)

    ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਧੀ ਦੇ ਜਨਮ ਦੀ ਜਾਣਕਾਰੀ ਸਾਂਝੀ ਕੀਤੀ ਸੀ। ਉਨ੍ਹਾਂ ਲਿਖਿਆ ਸੀ ਕਿ ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਹਨ। ਭਗਵੰਤ ਮਾਨ ਅਤੇ ਉਨ੍ਹਾਂ ਦੀ ਮਾਂ ਰਾਤ ਭਰ ਹਸਪਤਾਲ ’ਚ ਰਹੇ ਅਤੇ ਅੱਜ ਸਵੇਰੇ ਮੁੱਖ ਮੰਤਰੀ ਦੀ ਭੈਣ ਅਤੇ ਕੁਝ ਹੋਰ ਰਿਸ਼ਤੇਦਾਰ ਵੀ ਹਸਪਤਾਲ ਪਹੁੰਚੇ।

    Also Read : ਹਰਿਆਣਾ ’ਚ ਚੱਲਦੇ ਰਹਿਣਗੇ ਪੈਟਰੋਲ ਪੰਪ, ਟਲੀ ਹੜਤਾਲ

    LEAVE A REPLY

    Please enter your comment!
    Please enter your name here