ਸੁਖਦੇਵ ਸਿੰਘ ਗੋਗਾਮੇੜੀ ਦਾ ਗੋਲੀ ਮਾਰ ਕੇ ਕੀਤਾ ਗਿਆ ਸੀ ਕਤਲ
ਜੈਪੂਰ। ਰਾਜਸਥਾਨ ’ਚ ਰਾਸ਼ਟਰੀ ਰਾਜਪੂਤ ਕਰਨੀ ਸੈਨਾ) ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੀ ਮੰਗਲਵਾਰ ਦੁਪਹਿਰ ਨੂੰ ਜੈਪੁਰ ’ਚ ਬਦਮਾਸ਼ਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ, ਜਦੋਂਕਿ ਬਦਮਾਸ਼ਾਂ ਦੇ ਨਾਲ ਆਇਆ ਇੱਕ ਮੁਲਜ਼ਮ ਗੋਲੀਬਾਰੀ ’ਚ ਮਾਰਿਆ ਗਿਆ। ਡੀਜੀਪੀ ਉਮੇਸ਼ ਮਿਸ਼ਰਾ ਨੇ ਦੱਸਿਆ ਕਿ ਗੋਗਾਮੇੜੀ ਦੀ ਹੱਤਿਆ ਤੋਂ ਬਾਅਦ ਮੁਲਜ਼ਮ ਦੀ ਭਾਲ ਲਈ ਪੁਲਿਸ ਵੱਲੋਂ ਸਖ਼ਤ ਨਾਕਾਬੰਦੀ ਕਰ ਕੇ ਸ਼ੱਕੀ ਟਿਕਾਣਿਆਂ ’ਤੇ ਛਾਪੇਮਾਰੀ ਕੀਤਾ ਜਾ ਰਹੀ ਹੈ। ਪੁਲਿਸ ਨੂੰ ਕਾਤਲਾਂ ਦੀ ਪਛਾਣ ਹੋ ਗਈ ਹੈ ਪਰ ਹਾਲੇ ਉਨਾਂ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ। (Karni Sena )
ਆਓ ਜਾਣਦੇ ਹਾਂ ਸ਼੍ਰੀ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਕਿਵੇਂ ਹੋਂਦ ’ਚ ਆਈ-
ਕਰਨੀ ਸੈਨਾ ਇੱਕ ਗੈਰ ਸਿਆਸੀ ਸੰਗਠਨ ਹੈ। ਕਰਨੀ ਸੈਨਾ ਦਾ ਨਾਂਅ ਕਰਨੀ ਮਾਤਾ ਦੇ ਨਾਂਅ ’ਤੇ ਪਿਆ ਹੈ। ਇਸ ਸੰਗਠਨ ਦੀ ਸ਼ੁਰੂਆਤ ਰਾਜਸਥਾਨ ਦੀ ਰਾਜਧਾਨੀ ’ਚ ਇੱਕ ਛੋਟੇ ਜਿਹੇ ਇਲਾਕੇ ਝੋਟਵਾੜਾ ਤੋਂ ਹੋਈ ਸੀ। ਇਸ ਦੀ ਨੀਂਹ ਸਾਲ 2006 ’ਚ ਲੋਕੇਂਦਰ ਸਿੰਘ ਕਾਲਵੀ ਨੇ ਰੱਖੀ ਸੀ। ਦੱਸਿਆ ਜਾਂਦਾ ਹੈ ਕਿ ਕਾਲਵੀ ਰਾਣੀ ਪਦਮਿਨੀ ਦੀ 37ਵੀਂ ਪੀੜ੍ਹੀ ਸਨ। ਕਾਲਵੀ ਇੱਕ ਉੱਚੇ ਲੰਮਾ ਗੱਭਰੂ ਸੀ ਜਿਸ ਦੀ ਹਾਈਟ ਛੇ ਫੁੱਟ ਤੋਂ ਵੀ ਜਿਆਦਾ ਸੀ। ਉਨ੍ਹਾਂ ਦਾ ਰਾਜਪੂਤ ਸਮਾਜ ’ਚ ਵੱਡਾ ਨਾਂਅ ਸੀ। ਉਨ੍ਹਾਂ ਦੇ ਇੱਕ ਇਸ਼ਾਰੇ ’ਤੇ ਰਾਜਪੂਤ ਸਮਾਜ ਇਕੱਠਾ ਹੋ ਜਾਂਦਾ ਸੀ। ਉਨ੍ਹਾਂ ਨੇ ਰਾਜਪੂਤ ਸਮਾਜ ਲਈ ਸੰਗਠਨ ਦੀ ਲੋੜ ਮਹਿਸੂਸ ਕੀਤੀ। ਇਸ ਤਰ੍ਹਾਂ ਕਰਨੀ ਸੈਨਾ ਤਿਆਰ ਹੋਈ। ਹੁਣ ਕਰਨੀ ਸੈਨਾ ਰਾਜਪੂਤਾਨਾ ਸੰਗਠਨ ਵਜੋਂ ਪੂਰੇ ਰਾਜਸਥਾਨ ’ਚ ਫੈਲ ਚੁੱਕੀ ਹੈ।
2015 ’ਚ ਸ੍ਰੀ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਸੰਗਠਨ ਬਣਿਆ (Karni Sena )
ਅਜੀਤ ਸਿੰਘ ਦੇ ਸੰਗਠਨ ਤੋਂ ਵੱਖ ਹੋਣ ਤੋਂ ਬਾਅਦ ਕਾਲਵੀ ਨੇ ਸੁਖਦੇਵ ਸਿੰਘ ਗੋਗਾਮੇੜੀ ਨੂੰ ਆਪਣੇ ਗੁੱਟ ਦਾ ਪ੍ਰਧਾਨ ਨਿਯੁਕਤ ਕੀਤਾ। ਬਾਅਦ ’ਚ ਇਨਾਂ ਦੋਵਾਂ ਦਰਮਿਆਨ ਵੀ ਰਾਵਖਾਂਕਰਨ ਦੇ ਮੁੱਦੇ ਨੂੰ ਲੈ ਕੇ ਮਤਭੇਦ ਪੈਦਾ ਹੋਏ ਗਏ। ਜਿਸ ਤੋਂ ਬਾਅਦ ਸੁਖਦੇਵ ਸਿੰਘ ਗੋਗਾਮੇੜੀ ਨੂੰ ਸੰਗਠਨ ਤੋਂ ਵੱਖ ਕਰ ਦਿੱਤਾ, ਜਿਸ ਤੋਂ ਬਾਅਦ ਸੁਖਦੇਵ ਸਿੰਘ ਨੇ ਸ੍ਰੀ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਨਾਂਅ ਤੋਂ ਵੱਖਰਾ ਸੰਗਠਨ ਬਣਾ ਲਿਆ। ਗੋਗਾਮੇੜੀ ਸ੍ਰੀ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਪ੍ਰਧਾਨ ਬਣੇ। ਇਸ ਤੋਂ ਬਾਅਦ ਉਨਾਂ ਨੇ ਬਸਪਾ ਦੀ ਟਿਕਟ ’ਤੇ ਚੋਣ ਵੀ ਲੜੀ ਪਰ ਉਸ ਨੂੰ ਸਫਲਤਾ ਨਹੀਂ ਮਿਲੀ।
2017 ’ਚ ਕਰਨੀ ਸੈਨਾ ਆਈ ਚਰਚਾ ’ਚ
ਸਾਲ 2017 ’ਚ ਕਰਨੀ ਸੈਨਾ ਚਰਚਾ ’ਚ ਆਈ। ਕਰਨੀ ਸੈਨਾ ਫਿਲਮ ਪਦਮਾਵਤ ਦਾ ਵਿਰੋਧ ਕੀਤਾ। ਸੰਗਠਨ ਦਾ ਮੰਨਣਾ ਸੀ ਕਿ ਫਿਲਮ ’ਚ ਰਾਜਪੂਤ ਇਤਿਹਾਸ ਨੂੰ ਤਰੋੜ-ਮਰੋੜ ਕੇ ਪੇਸ਼ ਕੀਤਾ ਗਿਆ ਜਿਸ ਨਾਲ ਰਾਜਪੂਤ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।