ਪਿੰਡ ਸ਼ੇਰਗੜ੍ਹ ਦੀ ਸਾਧ-ਸੰਗਤ ਨੇ ਇੱਕ ਲਾਪਤਾ ਮੰਦਬੁੱਧੀ ਨੌਜਵਾਨ ਨੂੰ ਉਸ ਦੇ ਮਾਪਿਆਂ ਨੂੰ ਸੌਂਪਿਆ
ਰਾਮਾਂ ਨਸੀਬਪੁਰਾ (ਪੁਸ਼ਪਿੰਦਰ ਸਿੰਘ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ਤੇ ਚੱਲਦੇ ਹੋਏ ਪਿੰਡ ਸ਼ੇਰਗੜ੍ਹ ਦੀ ਸਾਧ-ਸੰਗਤ ਵੱਲੋਂ ਕੁਝ ਦਿਨ ਪਹਿਲਾਂ ਲਾਪਤਾ ਹੋਏ ਇੱਕ ਮੰਦਬੁੱਧੀ ਨੌਜਵਾਨ ਨੂੰ ਉਸ ਦੇ ਪਰਿਵਾਰ ਨਾਲ ਮਿਲਾ ਕੇ ਇਨਸਾਨੀਅਤ ਦਾ ਫਰਜ਼ (Welfare Work) ਨਿਭਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਦੇ ਜ਼ਿੰਮੇਵਾਰਾਂ ਨੇ ਦੱਸਿਆ ਕਿ ਪਿੰਡ ਸ਼ੇਰਗੜ੍ਹ ਦੀ ਸਾਧ ਨੂੰ ਇੱਕ ਨੌਜਵਾਨ ਮਾਨਸਿਕ ਪਰੇਸ਼ਾਨੀ ਦੀ ਹਾਲਤ ਵਿੱਚ ਮਿਲਿਆ।
ਨੌਜਵਾਨ ਨੇ ਆਪਣਾ ਨਾਂਅ ਸੰਨੀ ਪੁੱਤਰ ਸ਼ੇਰਾ ਵਾਸੀ ਬੀੜ ਤਲਾਬ ਦੱਸਿਆ। ਸੰਨੀ ਕੁਝ ਦਿਨ ਪਹਿਲਾਂ ਆਪਣੇ ਘਰੋਂ ਨਿਕਲਿਆ ਸੀ ਪਰ ਦਿਮਾਗੀ ਤੌਰ ’ਤੇ ਠੀਕ ਨਾ ਹੋਣ ਕਰਕੇ ਪਿੰਡ ਸ਼ੇਰਗੜ੍ਹ ਪਹੁੰਚ ਗਿਆ। ਜਿਸ ਤੇ ਪਿੰਡ ਸ਼ੇਰਗੜ੍ਹ ਦੀ ਸਾਧ ਸੰਗਤ ਵੱਲੋਂ ਉਸ ਨੂੰ ਪੂਰੀ ਹਿਫਾਜ਼ਤ ਨਾਲ ਆਪਣੇ ਕੋਲ ਰੱਖਿਆ ਗਿਆ ਅਤੇ ਤੁਰੰਤ ਹੀ ਉਸਦੇ ਵਾਰਸਾਂ ਦੀ ਭਾਲ ਸ਼ੁਰੂ ਕਰ ਦਿੱਤੀ। ਤਕਰੀਬਨ 30 ਘੰਟਿਆਂ ਬਾਅਦ ਜ਼ਿਲ੍ਹਾ ਬਠਿੰਡਾ ਦੇ ਨਜ਼ਦੀਕੀ ਪਿੰਡ ਬੀੜ ਤਲਾਬ ਵਿਖੇ ਉਸਦੇ ਮਾਪਿਆਂ ਨਾਲ ਮੁਲਾਕਾਤ ਹੋਈ ਜੋ ਕਿ ਸੰਨੀ ਦੀ ਭਾਲ ਕਰ ਰਹੇ ਸਨ।
ਪੂਰੀ ਤਫਤੀਸ਼ ਕਰਕੇ ਉਸਦੇ ਮਾਪਿਆਂ ਨੂੰ ਸੌਂਪਿਆ | Welfare Work
ਪਿੰਡ ਸ਼ੇਰਗੜ੍ਹ ਦੀ ਸਾਧ ਸੰਗਤ ਦੇ ਜ਼ਿੰਮੇਵਾਰਾਂ ਵੱਲੋਂ ਪੂਰੀ ਤਫਤੀਸ਼ ਕਰਕੇ ਸੰਨੀ ਨੂੰ ਉਸਦੇ ਮਾਪਿਆਂ ਨੂੰ ਸੌਂਪਿਆ ਗਿਆ, ਜਿਸ ਤੇ ਸੰਨੀ ਦੇ ਮਾਪਿਆਂ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪਿੰਡ ਸ਼ੇਰਗੜ੍ਹ ਦੇ ਪ੍ਰੇਮੀ ਸੇਵਕ ਭੋਲਾ ਸਿੰਘ ਇੰਸਾਂ, ਆਈ ਟੀ ਵਿੰਗ ਜ਼ਿੰਮੇਵਾਰ ਗੁਰਸੇਵਕ ਸਿੰਘ ਇੰਸਾਂ, ਮਲਕੀਤ ਸਿੰਘ ਨੰਬਰਦਾਰ, ਗੋਬਿੰਦ ਸਿੰਘ, ਜਸਵੀਰ ਸਿੰਘ, ਸੁਰਜੀਤ ਸਿੰਘ, ਪਾਲ ਸਿੰਘ ਅਤੇ ਨਛੱਤਰ ਸਿੰਘ ਆਦਿ ਹਾਜ਼ਰ ਸਨ।