ਪਿੰਡ ਦੀਆਂ ਗਲੀਆਂ ਵਿੱਚ ਗੂੰਜੇ ‘ਨਵਜੋਤ ਇੰਸਾਂ ਅਮਰ ਰਹੇ’ ਦੇ ਨਾਅਰੇ

Welfare Work

ਖਡਿਆਲ ਦਾ 20 ਸਾਲਾ ਨੌਜਵਾਨ ਨਵਜੋਤ ਇੰਸਾਂ ਬਣਿਆ ਪਿੰਡ ਦਾ ਦੂਜਾ ਸਰੀਰਦਾਨੀ | Welfare Work

ਸੰਗਰੂਰ/ਮਹਿਲਾਂ ਚੌਕ (ਨਰੇਸ਼ ਕੁਮਾਰ)। ਬਲਾਕ ਮਹਿਲਾਂ ਚੌਂਕ ਅਧੀਨ ਪੈਂਦੇ ਪਿੰਡ ਖਡਿਆਲ ਵਿਖੇ 20 ਸਾਲਾ ਨੌਜਵਾਨ ਨਵਜੋਤ ਸਿੰਘ ਇੰਸਾਂ ਨੇ ਪਿੰਡ ਦੇ ਦੂਜੇ ਸਰੀਰਦਾਨੀ ਹੋਣ ਦਾ ਮਾਣ ਖੱਟਿਆ ਹੈ। ਨਵਜੋਤ ਸਿੰਘ ਦੀ ਅੱਜ ਅਚਾਨਕ ਮੌਤ ਹੋ ਜਾਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਨਵਜੋਤ ਦੀ ਮਿ੍ਰਤਕ ਦੇਹ ਮੈਡੀਕਲ ਖੋਜ ਕਾਰਜਾਂ ਲਈ ਐੱਸਕੇਐੱਸ ਮੈਡੀਕਲ ਕਾਲਜ ਮਥਰਾ ਉੱਤਰ ਪ੍ਰਦੇਸ਼ ਨੂੰ ਦਾਨ ਕੀਤੀ ਗਈ। (Welfare Work)

ਮਿ੍ਰਤਕ ਨੌਜਵਾਨ ਨਵਜੋਤ ਸਿੰਘ ਇੰਸਾਂ ਦੇ ਪਿਤਾ ਗੁਰਦਿਆਲ ਸਿੰਘ ਇੰਸਾਂ ਨੇ ਦੱਸਿਆ ਕਿ ਉਸਦਾ ਪੁੱਤਰ ਡੇਰਾ ਸੱਚਾ ਸੌਦਾ ਨਾਲ ਲੰਮੇ ਸਮੇਂ ਤੋਂ ਜੁੜਿਆ ਹੋਇਆ ਸੀ। ਉਸ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨਾਲ ਸਰੀਰਦਾਨ ਕਰਨ ਸਬੰਧੀ ਫਾਰਮ ਭਰਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਸਾਡੇ ਪਰਿਵਾਰ ਲਈ ਬੇਸ਼ੱਕ ਇਹ ਅਸਹਿ ਸਦਮਾ ਹੈ ਪਰ ਸਾਨੂੰ ਆਪਣੇ ਪੁੱਤਰ ਦੀ ਸੋਚ ’ਤੇ ਮਾਣ ਹੈ। (Welfare Work)

ਬੇਹੱਦ ਸੁਲਝਿਆ ਹੋਇਆ ਨੌਜਵਾਨ ਸੀ ਨਵਜੋਤ ਇੰਸਾਂ : ਸਰਪੰਚ

ਅੱਜ ਨਵਜੋਤ ਦੀ ਮਿ੍ਰਤਕ ਦੇਹ ਨੂੰ ਫੁੱਲਾਂ ਨਾਲ ਸਜਾਈ ਗੱਡੀ ਵਿੱਚ ਮੈਡੀਕਲ ਖੋਜਾਂ ਲਈ ਰਵਾਨਾ ਕੀਤਾ ਗਿਆ ਅਤੇ ਡੇਰਾ ਸ਼ਰਧਾਲੂਆਂ ਨੇ ‘ਨਵਜੋਤ ਸਿੰਘ ਇੰਸਾਂ ਅਮਰ ਰਹੇ’ ਦੇ ਨਾਅਰੇ ਵੀ ਲਾਏ। ਮਿ੍ਰਤਕ ਦੇਹ ਵਾਲੀ ਐਂਬੂਲੈਂਸ ਰਵਾਨਗੀ ਕਰਨ ਦੀ ਰਸਮ ਪਿੰਡ ਖਡਿਆਲ ਦੇ ਸਰਪੰਚ ਲਾਭ ਸਿੰਘ ਵੱਲੋਂ ਨਿਭਾਈ ਗਈ। ਉਨ੍ਹਾਂ ਕਿਹਾ ਕਿ ਧੰਨ ਹਨ ਅਜਿਹੇ ਨੌਜਵਾਨ ਦੇ ਮਾਤਾ-ਪਿਤਾ, ਜਿਨ੍ਹਾਂ ਨੇ ਆਪਣੇ ਪੁੱਤਰ ਨੂੰ ਅਜਿਹੀ ਸਿੱਖਿਆ ਦਿੱਤੀ। (Welfare Work)

ਉਨ੍ਹਾਂ ਕਿਹਾ ਕਿ ਨਵਜੋਤ ਬਹੁਤ ਹੀ ਸੁਲਝਿਆ ਹੋਇਆ ਨੌਜਵਾਨ ਸੀ, ਉਸ ਦੇ ਅਚਾਨਕ ਤੁਰ ਜਾਣ ਦਾ ਸਮੁੱਚੇ ਪਿੰਡ ਨੂੰ ਬੇਹੱਦ ਅਫ਼ਸੋਸ ਹੈ ਪਰ ਨਵਜੋਤ ਜਾਂਦਾ-ਜਾਂਦਾ ਆਪਣੀ ਮਿ੍ਰਤਕ ਦੇਹ ਨੂੰ ਵੀ ਮਾਨਵਤਾ ਦੇ ਲੇਖੇ ਲਾ ਗਿਆ। ਅੰਤਿਮ ਵਿਦਾਇਗੀ ਸਮੇਂ 85 ਮੈਂਬਰ ਹਰਿੰਦਰ ਇੰਸਾਂ ਮੰਗਵਾਲ, ਰਣਜੀਤ ਸਿੰਘ ਇੰਸਾਂ, ਬਲਦੇਵ ਕ੍ਰਿਸ਼ਨ ਇੰਸਾਂ, ਭਿੰਦਰ ਇੰਸਾਂ, ਮਲਕੀਤ ਇੰਸਾਂ (ਸਾਰੇ 85 ਮੈਂਬਰ) ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਬਲਾਕ ਮਹਿਲਾਂ ਚੌਂਕ ਅਤੇ ਦਿੜ੍ਹਬਾ ਦੇ ਵੱਡੀ ਗਿਣਤੀ ਸੇਵਾਦਾਰ ਵੀ ਮੌਜ਼ੂਦ ਸਨ। ਇਹ ਬਲਾਕ ਮਹਿਲਾਂ ਚੌਂਕ ਦਾ ਸੱਤਵਾਂ ਸਰੀਰਦਾਨ ਹੈ।

ਇਹ ਵੀ ਪੜ੍ਹੋ : ਸਿਹਤ ਸਹੂਲਤਾਂ ਸਬੰਧੀ ਮੰਤਰੀ ਬਲਬੀਰ ਸਿੰਘ ਦਾ ਵੱਡਾ ਬਿਆਨ