ਹੌਂਸਲਿਆਂ ਦੀ ਉਡਾਣ : ਸਟੀਲ ਕਿੰਗ ਕਹੇ ਜਾਂਦੇ ਹਨ ਲੱਛਮੀ ਮਿੱਤਲ

Lakshmi Mittal

ਸਟੀਲ ਕਿੰਗ ਕਹੇ ਜਾਣ ਵਾਲੇ ਲੱਛਮੀ ਮਿੱਤਲ (Lakshmi Mittal) ਮੁੱਖ ਰੂਪ ਨਾਲ ਇਸਪਾਤ ਉਦਯੋਗ ’ਚ ਦੁਨੀਆ ਦੇ ਸਭ ਤੋਂ ਮੱੁਖ ਬਿਜ਼ਨਸ ਟਾਈਕੂਨ ’ਚੋਂ ਇੱਕ ਹਨ। ਮਿੱਤਲ ਦਾ ਜਨਮ 15 ਜੂਨ, 1950 ਨੂੰ ਰਾਜਸਥਾਨ ਦੇ ਚੁਰੂ ਜਿਲ੍ਹੇ ਦੇ ਸਾਦੁਲਪੁਰ ’ਚ ਇੱਕ ਆਮ ਪਰਿਵਾਰ ’ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਕੋਲਕਾਤਾ ’ਚ ਇੱਕ ਸਟੀਲ ਮਿੱਲ ਚਲਾਉਂਦੇ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਘੱਟ ਉਮਰ ’ਚ ਸਟੀਲ ਦੀ ਦੁਨੀਆ ਤੋਂ ਜਾਣੂ ਕਰਾਇਆ। ਉਨ੍ਹਾਂ ਨੇ ਕੋਲਕਾਤਾ ਦੇ ਸੈਂਟ ਜੇਵੀਅਰ ਕਾਲਜ ’ਚ ਵਣਜ ’ਚ ਡਿਗਰੀ ਦੇ ਨਾਲ ਗ੍ਰੈਜ਼ੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਫਿਰ ਕੋਲਕਾਤਾ ਯੂਨੀਵਰਸਿਟੀ ਤੋਂ ਲੇਖਾਂਕਨ ਅਤੇ ਕਾਰੋਬਾਰ ’ਚ ਡਿਗਰੀ ਹਾਸਲ ਕੀਤੀ।

ਲੱਛਮੀ ਮਿੱਤਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪਰਿਵਾਰ ਦੇ ਸਟੀਲ ਕਾਰੋਬਾਰ ’ਚ ਕੰਮ ਕਰਕੇ ਕੀਤੀ, ਜਿੱਥੇ ਉਨ੍ਹਾਂ ਨੇ ਉਦਯੋਗ ਦੀਆਂ ਬਰੀਕੀਆਂ ਸਿੱਖੀਆਂ। ਫਿਰ ਉਨ੍ਹਾਂ ਨੇ ਵਿਸਥਾਰ ਕਰਨ ਦਾ ਫੈਸਲਾ ਲਿਆ ਅਤੇ ਸੋਚ-ਸਮਝ ਕੇ ਜੋਖ਼ਿਮ ਚੁੱਕਿਆ। 1970 ਅਤੇ 1980 ਦੇ ਦਹਾਕੇ ’ਚ ਉਨ੍ਹਾਂ ਨੇੇ ਇੰਡੋਨੇਸ਼ੀਆ, ਤਿ੍ਰਨੀਦਾਦ ਅਤੇ ਟੋਬੈਗੋ ’ਚ ਅਸਫਲ ਸਟੀਲ ਮਿੱਲਾਂ ਦਾ ਐਕਵਾਇਰ ਅਤੇ ਮੁੜ-ਵਿਕਾਸ ਸ਼ੁਰੂ ਕੀਤਾ। ਮਿੱਤਲ ਦੇ ਕਰੀਅਰ ’ਚ ਸਭ ਤੋਂ ਮਹੱਤਵਪੂਰਨ ਮੀਲ ਦੇ ਪੱਥਰਾਂ ’ਚੋਂ ਇੱਕ ਮਿੱਤਲ ਸਟੀਲ ਦਾ ਨਿਰਮਾਣ ਸੀ, ਇੱਕ ਅਜਿਹੀ ਕੰਪਨੀ ਜੋ ਆਖ਼ਰ ਦੁਨੀਆ ਦੀ ਸਭ ਤੋਂ ਵੱਡੀ ਇਸਪਾਤ ਕੰਪਨੀ ਬਣ ਗਈ।

ਇਸਪਾਤ ਕੰਪਨੀਆਂ ਦਾ ਕਾਇਆਕਲਪ | Lakshmi Mittal

ਉਨ੍ਹਾਂ ਕਈ ਇਸਪਾਤ ਕੰਪਨੀਆਂ ਨੂੰ ਐਕਵਾਇਰ ਤੇ ਰਲੇਵਾਂ ਕਰਕੇ ਇਹ ਪ੍ਰਾਪਤੀ ਹਾਸਲ ਕੀਤੀ, ਉਹ ਹਮੇਸ਼ਾ ਵਿਕਾਸ ਦੇ ਮੌਕਿਆਂ ਦੀ ਭਾਲ ’ਚ ਰਹਿੰਦੇ ਸਨ। ਲੱਛਮੀ ਮਿੱਤਲ ਕੋਲ ਸੰਘਰਸ਼ ਕਰ ਰਹੀਆਂ ਇਸਪਾਤ ਕੰਪਨੀਆਂ ਦਾ ਕਾਇਆਕਲਪ ਕਰਨ ਦੀ ਸਮਰੱਥਾ ਸੀ। ਉਨ੍ਹਾਂ ਕੁਸ਼ਲ ਪ੍ਰਬੰਧਨ ਪ੍ਰਥਾਵਾਂ ਨੂੰ ਲਾਗੂ ਕਰਕੇ, ਆਧੁਨਿਕ ਤਕਨੀਕ ’ਚ ਨਿਵੇਸ਼ ਕਰਕੇ ਅਤੇ ਲਾਗਤ ’ਚ ਕਮੀ ’ਤੇ ਧਿਆਨ ਕੇਂਦਰਿਤ ਕਰਕੇ ਘਾਟੇ ’ਚ ਚੱਲ ਰਹੇ ਉੱਦਮਾਂ ਨੂੰ ਲਾਭਦਾਇਕ ਉੱਦਮਾਂ ’ਚ ਬਦਲ ਦਿੱਤਾ। 2006 ’ਚ ਮਿੱਤਲ ਸਟੀਲ ਦਾ 30 ਬਿਲੀਅਨ ਡਾਲਰ ਤੋਂ ਜ਼ਿਆਦਾ ਦੇ ਸੌਦੇ ’ਚ ਯੂਰਪੀ ਸਟੀਲ ਦਿੱਗਜ ਆਰਸੇਲਰ ਦੇ ਨਾਲ ਰਲੇਵਾਂ ਹੋ ਗਿਆ।

ਇਸ ਰਲੇਵੇਂ ਨਾਲ 60 ਤੋਂ ਜ਼ਿਆਦਾ ਦੇਸ਼ਾਂ ’ਚ ਪਰਿਚਾਲਣ ਦੇ ਨਾਲ ਦੁਨੀਆ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਵਿਵਿਧ ਇਸਪਾਤ ਕੰਪਨੀ ਆਰਸੇਲਰਮਿੱਤਲ ਬਣੀ। ਇਹ ਮਿੱਤਲ ਦੀ ਸੰਸਾਰਿਕ ਦਿ੍ਰਸ਼ਟੀ ਅਤੇ ਵੱਖ-ਵੱਖ ਬਜਾਰਾਂ ਦੇ ਅਨੁਸਾਰ ਢਲਣ ਬਾਰੇ ਉਨ੍ਹਾਂ ਦੀ ਸਮਰੱਥਾ ਦਾ ਨਤੀਜਾ ਸੀ। ਲੱਛਮੀ ਮਿੱਤਲ ਅਤੇ ਉਨ੍ਹਾਂ ਦਾ ਪਰਿਵਾਰ ਨਾ ਸਿਰਫ਼ ਆਪਣੇ ਵਪਾਰਕ ਕੌਸ਼ਲ ਲਈ ਸਗੋਂ ਆਪਣੇ ਪਰਉਪਕਾਰੀ ਯਤਨਾਂ ਲਈ ਵੀ ਜਾਣੇ ਜਾਂਦੇ ਹਨ। ਉਨ੍ਹਾਂ ਨੇ ਸਿੱਖਿਆ ਅਤੇ ਸਿਹਤ ਸੇਵਾ ਸਮੇਤ ਵੱਖ ਧਾਰਮਿਕ ਕਾਰਜਾਂ ਲਈ ਲੱਖਾਂ ਡਾਲਰ ਦਾਨ ਦਿੱਤਾ ਹੈ, ਜਿਸ ਨਾਲ ਦੁਨੀਆ ਭਰ ਦੇ ਭਾਈਚਾਰਿਆਂ ’ਤੇ ਸਕਾਰਾਤਮਕ ਪ੍ਰਭਾਵ ਪਿਆ ਹੈ।

ਇਹ ਵੀ ਪੜ੍ਹੋ : ਸਿਹਤ ਸਹੂਲਤਾਂ ਸਬੰਧੀ ਮੰਤਰੀ ਬਲਬੀਰ ਸਿੰਘ ਦਾ ਵੱਡਾ ਬਿਆਨ

ਬੇਸ਼ੱਕ, ਲੱਛਮੀ ਮਿੱਤਲ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਇਸਪਾਤ ਉਦਯੋਗ ਬੇਹੱਦ ਚੱਕਰੀ ਹੈ, ਕੀਮਤਾਂ ’ਚ ਅਕਸਰ ਉਤਾਰ-ਚੜ੍ਹਾਅ ਹੋੁੰਦਾ ਰਹਿੰਦਾ ਹੈ। ਹਾਲਾਂਕਿ, ਉਨ੍ਹਾਂੇ ਦੇ ਲਚਕੀਲੇਪਣ ਅਤੇ ਦੂਰਦਰਸ਼ੀ ਰਣਨੀਤੀਆਂ ਨੇ ਉਨ੍ਹਾਂ ਨੂੰ ਇਨ੍ਹਾਂ ਰੁਕਾਵਟਾਂ ਦਾ ਸਾਮਹਣਾ ਕਰਨ ਅਤੇ ਹਰ ਵਾਰ ਮਜ਼ਬੂਤ ਹੋ ਕੇ ੳੱੁਭਰਨ ’ਚ ਮੱਦਦ ਕੀਤੀ। ਮਿੱਤਲ ਆਪਣੀ ਕਾਮਯਾਬੀ ਦਾ ਸਿਹਰਾ ਧਿਆਨ ਨੂੰ ਵੀ ਦਿੰਦੇ ਹਨ। ਉਹ ਇਸ ਦਾ ਨਿਯਮਿਤ ਅਭਿਆਸ ਕਰਦੇ ਹਨ। ਅੱਜ ਲੱਛਮੀ ਮਿੱਤਲ ਦੀ ਕਹਾਣੀ ਦੁਨੀਆ ਭਰ ਦੇ ਉੱਦਮੀਆਂ ਲਈ ਪ੍ਰੇਰਨਾ ਦਾ ਕੰਮ ਕਰਦੀ ਹੈ। ਮਿੱਤਲ ਦੀ ਉਦਾਰਤਾ ਅਤੇ ਉਨ੍ਹਾਂ ਦਾ ਵਿਅਕਤੀਤਵ ਸੱਚਮੁੱਚ ਸ਼ਘਲਾਯੋਗ ਹੈ।

ਦੇਵੇਂਦਰਰਾਜ ਸੁਥਾਰ