ਪੁਲਿਸ ਨੇ ਸੁਲਝਾਇਆ ਚੋਰੀ ਦਾ ਮਾਮਲਾ, 4 ਨੂੰ ਗ੍ਰਿਫਤਾਰ ਕਰਕੇ ਸਾਢੇ ਤਿੰਨ ਕਰੋੜ ਕੀਤੇ ਬਰਾਮਦ

Police

ਡੀਜੀਪੀ ਨੇ ਟਵੀਟ ਕਰਕੇ ਲੁਧਿਆਣਾ ਪੁਲਿਸ ਦੀ ਥਾਪੜ੍ਹੀ ਪਿੱਠ

  • 3 ਵਜ਼ੇ ਪੁਲਿਸ ਲਾਈਨ ‘ਚ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਪ੍ਰੈਸ ਕਰਨਗੇ

ਲੁਧਿਆਣਾ (ਜਸਵੀਰ ਸਿੰਘ ਗਹਿਲ) ਸਨਅਤੀ ਸ਼ਹਿਰ ਦੇ ਇੱਕ ਨਾਮੀ ਡਾਕਟਰ ਦੇ ਘਰ ਪੰਜ ਦਿਨ ਪਹਿਲਾਂ ਹੋਈ ਚੋਰੀ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਲੁਧਿਆਣਾ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ. ਜਿਸ ‘ਤੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਲੁਧਿਆਣਾ ਪੁਲਿਸ ਦੀ ਕਾਰਗੁਜ਼ਾਰੀ ਦੀ ਸਲਾਘਾ ਕਰਦਿਆਂ ਟੀਮ ਨੂੰ ਵਧਾਈ ਦਿੱਤੀ ਹੈ.

ਜ਼ਿਕਰਯੋਗ ਹੈ ਕਿ ਸਥਾਨਕ ਪੱਖੋਵਾਲ ਰੋਡ ਸਥਿਤ ‘ਤੇ ਇੱਕ ਨਾਮਵਰ ਡਾਕਟਰ ਦੇ ਘਰ ਚੋਂ ਪੰਜ ਦਿਨ ਪਹਿਲਾਂ ਅਣਪਛਾਤੇ ਚੋਰਾਂ ਨੇ ਚੋਰੀ ਕੀਤੀ ਸੀ. ਜਿਸ ਨੂੰ ਥਾਣਾ ਦੁੱਗਰੀ ਦੀ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਮੱਦਦ ਨਾਲ ਹੱਲ ਕਰ ਲਿਆ ਹੈ. ਜਿਸ ਦੀ ਪੁਸ਼ਟੀ ਅੱਜ ਮੰਗਲਵਾਰ ਸਵੇਰੇ ਹੀ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਕੀਤੀ.

ਟਵੀਟ ‘ਚ ਡੀ ਜੀ ਪੀ ਯਾਦਵ ਨੇ ਲੁਧਿਆਣਾ ਪੁਲਿਸ ਨੂੰ ਵਧਾਈ ਦਿੱਤੀ ਅਤੇ ਉਕਤ ਚੋਰੀ ਦੇ ਮਾਮਲੇ ਵਿੱਚ 3.51 ਕਰੋਡ਼ ਰੁਪਏ ਅਤੇ ਸੋਨੇ ਦੇ ਗਹਿਣੇ ਬਰਾਮਦ ਕਰਨ ਦੀ ਵੀ ਜਾਣਕਾਰੀ ਦਿੱਤੀ ਹੈ. ਨਾਲ ਹੀ ਉਹਨਾਂ ਮਾਮਲੇ ਵਿਚ 4 ਜਣਿਆਂ ਨੂੰ ਗ੍ਰਿਫਤਾਰ ਕੀਤੇ ਜਾਣ ਬਾਰੇ ਸਪੱਸ਼ਟ ਕੀਤਾ ਹੈ. ਪ੍ਰੈਸ ਕਾਨਫਰੰਸ ਕਰਕੇ ਲੁਧਿਆਣਾ ਪੁਲਿਸ ਜਲਦੀ ਹੀ ਹੋਰ ਵੀ ਖੁਲਾਸੇ ਕਰੇਗੀ.

ਇਹ ਵੀ ਪੜ੍ਹੋ : ਸਿਹਤ ਸਹੂਲਤਾਂ ਸਬੰਧੀ ਮੰਤਰੀ ਬਲਬੀਰ ਸਿੰਘ ਦਾ ਵੱਡਾ ਬਿਆਨ

LEAVE A REPLY

Please enter your comment!
Please enter your name here