ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। Welfare work : ਡੇਰਾ ਸੱਚਾ ਸੌਦਾ ਸਿਰਸਾ ਦੀ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆ ਪਵਿੱਤਰ ਸਿਖਿਆਵਾ ‘ਤੇ ਚੱਲਣ ਲਈ ਹਰ ਸਮੇਂ ਤਿਆਰ ਰਹਿੰਦੀ ਹੈ। ਜਿਸ ਦੀ ਤਾਜਾ ਮਿਸਾਲ ਬਲਾਕ ਹਕੂਮਤ ਸਿੰਘ ਵਾਲਾ ਮੁੱਦਕੀ ਅਧੀਨ ਆਉਂਦੇ ਪਿੰਡ ਜਵਾਹਰ ਸਿੰਘ ਵਾਲਾ ਵਿਖੇ ਵੇਖਣ ਨੂੰ ਉਸ ਵੇਲੇ ਮਿਲੀ ਜਦੋਂ ਅੰਗਰੇਜ ਸਿੰਘ ਇੰਸਾਂ ਉਰਫ ਮੋਤੀ ਤੇ ਉਨ੍ਹਾ ਦੀ ਭਤੀਜੀ ਪ੍ਰਨੀਤ ਕੌਰ ਇੰਸਾਂ ਪੁੱਤਰੀ ਚਮਕੌਰ ਸਿੰਘ ਖੇਤ ਵਿੱਚ ਝੋਨਾ ਲਾਉਣ ਲਈ ਟਰੈਕਟਰ ਨਾਲ ਕੱਦੂ ਕਰ ਰਹੇ ਸਨ ਤਾਂ ਉਹਨਾ ਦੇਖਿਆ ਕਿ ਇਕ ਟਟੀਹਰੀ ਖੇਤ ਵਿੱਚ ਬੱਚੇ ਕੱਢਣ ਲਈ ਆਪਣੇ ਆਂਡਿਆ ਉਪਰ ਬੈਠੀ ਹੋਈ ਹੈ।
ਜਿਸ ਨੂੰ ਬਚਾਉਣ ਲਈ ਉਨ੍ਹਾ ਇੱਕ ਚੌੜੀ ਪਾਇਪ ਦਾ ਟੋਟਾ ਲੈ ਕੇ ਉਸ ਵਿੱਚ ਮਿੱਟੀ ਭਰ ਕੇ ਆਂਡੇ ਉਸ ਵਿੱਚ ਰੱਖ ਦਿੱਤੇ। ਇਸ ਦੌਰਾਨ ਟਟੀਹਰੀ ਤੁਰੰਤ ਆਪਣੇ ਆਂਡਿਆ ਉਪਰ ਆ ਕੇ ਬੈਠ ਗਈ। ਇਸ ਭਲਾਈ ਕਾਰਜ ਦੀ ਆਸ ਪਾਸ ਝੋਨਾ ਲਾ ਰਹੇ ਲੋਕਾ ਨੇ ਬਹੁਤ ਪ੍ਰਸੰਸਾ ਕੀਤੀ।
Also Read : ਆਯੂਸ਼ਮਾਨ ਤਹਿਤ ਇਲਾਜ ਦਾ ਆਇਆ ਵੱਡਾ ਅਪਡੇਟ, ਹੋ ਸਕਦੀ ਐ ਪ੍ਰੇਸ਼ਾਨੀ