Malout News: ਡੇਰਾ ਸੱਚਾ ਸੌਦਾ ਦੀ ਪ੍ਰੇਰਣਾ, ਦੇਹਾਂਤ ਤੋਂ ਬਾਅਦ ਵੀ ਮਾਨਵਤਾ ਭਲਾਈ ਦਾ ਰਸਤਾ ਨਹੀਂ ਛੱਡਦੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ

Malout News
Malout News: ਡੇਰਾ ਸੱਚਾ ਸੌਦਾ ਦੀ ਪ੍ਰੇਰਣਾ, ਦੇਹਾਂਤ ਤੋਂ ਬਾਅਦ ਵੀ ਮਾਨਵਤਾ ਭਲਾਈ ਦਾ ਰਸਤਾ ਨਹੀਂ ਛੱਡਦੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ

Malout News: ਸੱਚਖੰਡਵਾਸੀ ਨੰਦ ਲਾਲ ਇੰਸਾਂ ਦੀ ਅੰਤਿਮ ਇੱਛਾ ਅਨੁਸਾਰ ਪਰਿਵਾਰ ਨੇ ਕੀਤਾ ਨਵੀਆਂ ਮੈਡੀਕਲ ਖੋਜਾਂ ਲਈ ਸਰੀਰਦਾਨ

Malout News: ਮਲੋਟ (ਮਨੋਜ)। ਡੇਰਾ ਸੱਚਾ ਸੌਦਾ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਜੋਨ ਨੰਬਰ 5 ਦੀ ਅਣਥੱਕ ਸੇਵਾਦਾਰ ਭੈਣ ਨਿਰਮਲਾ ਇੰਸਾਂ ਦੇ ਪਤੀ ਨੰਦ ਲਾਲ ਇੰਸਾਂ (70 ਸਾਲ) ਪੁੱਤਰ ਸਵ: ਹਾਕਮ ਰਾਏ ਨਿਵਾਸੀ ਗਲੀ ਸਰਦਾਰੀ ਲਾਲ ਡਿਪੂ ਵਾਲੀ, ਮੰਡੀ ਹਰਜੀ ਰਾਮ ਮਲੋਟ ਦੇ ਚੋਲਾ ਛੱਡਣ ਤੋਂ ਬਾਅਦ ਵੀ ਮਾਨਵਤਾ ਭਲਾਈ ਦਾ ਰਸਤਾ ਨਾ ਛੱਡਦੇ ਹੋਏ ਆਪਣੀ ਅੰਤਿਮ ਇੱਛਾ ਅਨੁਸਾਰ ਨਵੀਆਂ ਮੈਡੀਕਲ ਖੋਜਾਂ ਲਈ ਸਰੀਰਦਾਨ ਕੀਤਾ। ਪਰਿਵਾਰ ਨੇ ਸ੍ਰੀ ਨੰਦ ਲਾਲ ਇੰਸਾਂ ਜੀ ਦੀ ਅੰਤਿਮ ਇੱਛਾ ਨੂੰ ਪੂਰਾ ਕਰਦੇ ਹੋਏ ਸਰੀਰਦਾਨ ਕੀਤਾ। ਜ਼ਿਕਰਯੋਗ ਹੈ ਕਿ ਜਿੱਥੇ ਬਲਾਕ ਮਲੋਟ ’ਚ ਹੁਣ ਤੱਕ 54 ਸਰੀਰਦਾਨ ਹੋ ਚੁੱਕੇ ਹਨ ਉਥੇ ਸਾਲ 2025 ’ਚ ਇਹ 8ਵਾਂ ਹੈ।

Read Also : ਜਾਨਾਂ ਬਚਾਉਣ ਲਈ ਡਾਕਟਰਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹਦੇ ਨੇ ਇਹ ਮਨੁੱਖਤਾ ਦੇ ਰਾਖੇ

Malout News

ਸ੍ਰੀ ਨੰਦ ਲਾਲ ਇੰਸਾਂ ਦਾ ਸਰੀਰਦਾਨ ਕਰਨ ਲਈ ਅੰਤਿਮ ਸ਼ਵ ਯਾਤਰਾ ਕੱਢੀ ਗਈ ਜਿਸ ਵਿੱਚ ਭਾਰੀ ਗਿਣਤੀ ਵਿੱਚ 85 ਮੈਂਬਰ ਪੰਜਾਬ, ਸਾਧ-ਸੰਗਤ, ਜੋਨਾਂ ਅਤੇ ਪਿੰਡਾਂ ਦੇ ਪ੍ਰੇਮੀ ਸੇਵਕ, ਪ੍ਰੇਮੀ ਸੰਮਤੀ ਦੇ ਸੇਵਾਦਾਰ ਭੈਣਾਂ ਅਤੇ ਭਾਈ, ਸਮੂਹ ਸੰਮਤੀਆਂ ਦੇ ਸੇਵਾਦਾਰ ਭਾਈ ਅਤੇ ਭੈਣਾਂ ਨੇ ਸ਼ਿਰਕਤ ਕੀਤੀ। ਅੰਤਿਮ ਸ਼ਵ ਯਾਤਰਾ ਨਿਵਾਸ ਸਥਾਨ ਤੋਂ ਸ਼ੁਰੂ ਹੋਈ ਅਤੇ ਰੇਲਵੇ ਸਟੇਸ਼ਨ ਕੋਲ ਸੰਪੰਨ ਹੋਈ ਜਿੱਥੇ ਸਾਧ-ਸੰਗਤ ਅਤੇ ਪਰਿਵਾਰਿਕ ਮੈਂਬਰਾਂ ਨੇ ਸੱਚਖੰਡਵਾਸੀ ਨੰਦ ਲਾਲ ਇੰਸਾਂ ਦੀ ਮ੍ਰਿਤਕ ਦੇਹ ਨੂੰ ਰਾਮਾ ਮੈਡੀਕਲ ਕਾਲਜ ਐਂਡ ਰਿਸਰਚ ਸੈਂਟਰ, ਹਾਪੁੜ (ਯੂ.ਪੀ.) ਨੂੰ ਨਵੀਆਂ ਮੈਡੀਕਲ ਖੋਜਾਂ ਲਈ ਦਾਨ ਕੀਤਾ। ਇਸ ਤੋਂ ਪਹਿਲਾਂ ਧੀਆਂ ਨੇ ਆਪਣੇ ਪਿਤਾ ਦੀ ਅਰਥੀ ਨੂੰ ਮੋਢਾ ਦਿੱਤਾ। Malout News

ਇਸ ਮੌਕੇ ਪਰਿਵਾਰਿਕ ਮੈਂਬਰਾਂ ਵਿੱਚੋਂ ਮਿਸ਼ੂ ਬਾਲਾ ਇੰਸਾਂ, ਰਜਨੀ ਬਾਲਾ ਇੰਸਾਂ, ਸਵਿਤਾ ਇੰਸਾਂ, ਸਤੀਸ਼ ਇੰਸਾਂ, ਦੀਪਕ ਇੰਸਾਂ, ਲਵ ਬੱਤਰਾ, ਸ਼ੈਰੀ, ਮਨੂੰ, ਧੀਰਜ, ਕਾਲਾ, ਸੁਨੀਲ ਇੰਸਾਂ ਸ੍ਰੀ ਮੁਕਤਸਰ ਸਾਹਿਬ, ਜੋਨ 5 ਦੇ ਪ੍ਰੇਮੀ ਸੇਵਕ ਬਲਵੰਤ ਇੰਸਾਂ, ਜੋਨ 5 ਦੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਗੋਪਾਲ ਇੰਸਾਂ, ਸੁਨੀਲ ਫੁਟੇਲਾ ਇੰਸਾਂ, ਸੋਹਣ ਲਾਲ ਇੰਸਾਂ, ਤਾਰਾ ਚੰਦ ਇੰਸਾਂ, ਭੈਣਾਂ ਵਿੱਚੋਂ ਆਗਿਆ ਕੌਰ ਇੰਸਾਂ, ਨੀਸ਼ਾ ਇੰਸਾਂ, ਨੀਲਮ ਇੰਸਾਂ, ਕਿਰਨ ਇੰਸਾਂ, ਊਸ਼ਾ ਇੰਸਾਂ, ਜਸਵਿੰਦਰ ਕੌਰ ਇੰਸਾਂ ਤੋਂ ਇਲਾਵਾ ਰੱਥੜੀਆਂ ਦੇ ਪ੍ਰੇਮੀ ਸੇਵਕ ਸ਼ੀਸ਼ਪਾਲ ਇੰਸਾਂ, ਜੋਨ 2 ਦੇ ਪ੍ਰੇਮੀ ਸੇਵਕ ਰੋਬਿਨ ਗਾਬਾ ਇੰਸਾਂ, ਸੇਵਾਦਾਰ ਸੱਤਪਾਲ ਇੰਸਾਂ, ਸੁਖਦਰਸ਼ਨ ਸਿੰਘ ਇੰਸਾਂ, ਐਸਡੀਓ ਅਨਿਲ ਕੁਮਾਰ ਇੰਸਾਂ, ਨਰਿੰਦਰ ਭੋਲਾ ਇੰਸਾਂ, ਡਾ. ਜੈਪਾਲ ਇੰਸਾਂ, ਸ਼ੁਭਾਸ਼ ਗੂੰਬਰ ਇੰਸਾਂ, ਸੁਨੀਲ ਜਿੰਦਲ ਇੰਸਾਂ, ਸੁਨੀਲ ਸੇਠੀ ਇੰਸਾਂ, ਸੇਵਾਦਾਰ ਭੈਣਾਂ ਨਗਮਾ ਇੰਸਾਂ, ਭੈਣ ਰੀਟਾ ਗਾਬਾ ਇੰਸਾਂ, ਪ੍ਰਵੀਨ ਇੰਸਾਂ, ਪੂਨਮ ਇੰਸਾਂ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸਾਧ-ਸੰਗਤ ਮੌਜ਼ੂਦ ਸੀ।

Malout News

ਇਸ ਮੌਕੇ 85 ਮੈਂਬਰ ਪੰਜਾਬ ਰਾਹੁਲ ਇੰਸਾਂ, ਰਿੰਕੂ ਇੰਸਾਂ, ਬਲਵਿੰਦਰ ਸਿੰਘ ਇੰਸਾਂ, ਬਲਰਾਜ ਸਿੰਘ ਇੰਸਾਂ, ਸਤੀਸ਼ ਹਾਂਡਾ ਇੰਸਾਂ, ਭੈਣਾਂ ਕਿਰਨ ਇੰਸਾਂ, ਸਤਵੰਤ ਕੌਰ ਇੰਸਾਂ, ਅਮਰਜੀਤ ਕੌਰ ਇੰਸਾਂ, ਮਮਤਾ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਚਲਾਏ ਮਾਨਵਤਾ ਭਲਾਈ ਕਾਰਜਾਂ ਤਹਿਤ ਬਲਾਕ ਮਲੋਟ ਵਿੱਚ ਜਿੱਥੇ ਹੁਣ ਤੱਕ ਨਵੀਆਂ ਮੈਡੀਕਲ ਖੋਜਾਂ ਲਈ 54 ਸਰੀਰਦਾਨ ਹੋਏ ਹਨ ਉਥੇ ਸਾਲ 2025 ’ਚ 8 ਸਰੀਰਦਾਨ ਹੋ ਚੁੱਕੇ ਹਨ।

Malout News