ਮਨੁੱਖਾਂ ਲਈ ਘੜਿਆਂ ਦਾ ਠੰਢਾ ਪਾਣੀ ਤੇ ਪੰਛੀਆਂ ਲਈ ਰੱਖੇ ਕਟੋਰੇ ਤੇ ਪਸ਼ੂਆਂ ਦੇ ਪਾਣੀ ਪੀਣ ਲਈ ਬਣਾਈਆਂ ਡਿੱਗੀਆਂ | Welfare Work
ਗੁਰੂਹਰਸਹਾਏ (ਵਿਜੈ ਹਾਂਡਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 163 ਕਾਰਜਾਂ ਤਹਿਤ ਬਲਾਕ ਸੈਦੇ ਕੇ ਮੋਹਨ ਦੇ ਡੇਰਾ ਸ਼ਰਧਾਲੂਆਂ ਤੇ ਬਲਾਕ ਦੇ ਜ਼ਿੰਮੇਵਾਰਾਂ ਵੱਲੋਂ ਗਰਮੀਆਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਤੇ ਅੱਤ ਦੀ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਕੁਝ ਰਾਹਤ ਦੇਣ ਲਈ ਅਤੇ ਪੰਛੀਆਂ ਨੂੰ ਬਚਾਉਣ ਲਈ ਇੱਕ ਖ਼ਾਸ ਤਰ੍ਹਾਂ ਦਾ ਉਪਰਾਲਾ ਕੀਤਾ ਗਿਆ ਹੈ । (Welfare Work)
ਡੇਰਾ ਸ਼ਰਧਾਲੂਆਂ ਵੱਲੋਂ ਰਾਹਗੀਰਾਂ ਲਈ ਜਿੱਥੇ 10 ਘੜਿਆਂ ਅੰਦਰ ਪਾਣੀ ਭਰ ਕੇ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸੈਦੇ ਕੇ ਮੋਹਨ ਦੇ ਬਾਹਰ ਫਿਰੋਜਪੁਰ- ਫਾਜ਼ਿਲਕਾ ਜੀਟੀ ਰੋਡ ’ਤੇ ਸੜਕ ਕਿਨਾਰੇ ਪੀਣ ਲਈ ਪਾਣੀ ਰੱਖਿਆ ਗਿਆ ਹੈ, ਉਥੇ ਹੀ ਪੰਛੀਆਂ ਨੂੰ ਪੀਣ ਵਾਲੇ ਪਾਣੀ ਦੀ ਕੋਈ ਕਮੀ ਨਾ ਆਵੇ ਉਸ ਦੇ ਲਈ ਵੀ 50 ਕਟੋਰਿਆਂ ਵਿੱਚ ਪਾਣੀ ਭਰ ਕੇ ਰੱਖਿਆ ਗਿਆ ਹੈ। ਡੇਰਾ ਸ਼ਰਧਾਲੂਆਂ ਵੱਲੋਂ ਇਕੱਲੇ ਮਨੁੱਖਾਂ ਜਾਂ ਪੰਛੀਆਂ ਲਈ ਹੀ ਪਾਣੀ ਦਾ ਪ੍ਰਬੰਧ ਨਹੀਂ ਕੀਤਾ ਗਿਆ ਉਨ੍ਹਾਂ ਵੱਲੋਂ ਸੜਕਾਂ ’ਤੇ ਘੁੰਮਦੇ ਲਾਵਾਰਸ ਪਸ਼ੂਆਂ ਲਈ ਵੀ ਪਾਣੀ ਵਾਲੀਆਂ ਦੋ ਡਿੱਗੀਆਂ ਬਣਾ ਕੇ ਉਸ ਅੰਦਰ ਪਾਣੀ ਭਰਿਆ ਗਿਆ ਤਾਂ ਜੋ ਉਹ ਵੀ ਗਰਮੀਆਂ ਦੇ ਮੌਸਮ ਅੰਦਰ ਪਾਣੀ ਤੋਂ ਵਾਂਝੇ ਨਾ ਰਹਿ ਸਕਣ। (Welfare Work)
Also Read : ਬਲਾਕ ਭੁੰਨਰਹੇੜੀ ਦੀ ਸਾਧ-ਸੰਗਤ ਨੇ ਗਰਮੀ ਦੇ ਮੌਸਮ ਨੂੰ ਧਿਆਨ ’ਚ ਰੱਖਦਿਆਂ ਲਾਈ ਠੰਢੇ ਪਾਣੀ ਦੀ ਛਬੀਲ
ਇਸ ਮੌਕੇ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸੈਦੇ ਕੇ ਮੋਹਨ ਪਹੁੰਚੇ ਡੇਰਾ ਸ਼ਰਧਾਲੂਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੀ ਜ਼ਿੰਦਗੀ ਨੂੰ ਮਾਨਵਤਾ ਨੂੰ ਸਮਰਪਿਤ ਕੀਤਾ ਗਿਆ ਹੈ ਤੇ ਉਹਨਾਂ ਦਾ ਜ਼ਿੰਦਗੀ ਜਿਉਣ ਦਾ ਇਕੋ ਇੱਕ ਮਕਸਦ ਹੈ ਮਾਨਵਤਾ ਭਲਾਈ ਦੇ ਕਾਰਜ ਤੇ ਮਾਨਵਤਾ ਦੀ ਸੇਵਾ ਕਰਨਾ ਤੇ ਅਸੀਂ ਆਖਰੀ ਸਾਹਾਂ ਤੱਕ ਇਹ ਸੇਵਾ ਕਰਦੇ ਰਹਾਂਗੇ ਤੇ ਮਰਨ ਤੋਂ ਬਾਅਦ ਸਰੀਰਦਾਨ ਕਰਕੇ ਆਪਣੀ ਦੇਹ ਨੂੰ ਲੇਖੇ ਲਾਵਾਂਗੇ।
ਮਾਨਵਤਾ ਦੀ ਸੇਵਾ ਹੀ ਸਾਡਾ ਮੁੱਢਲਾ ਫਰਜ਼: 85 ਮੈਂਬਰ ਹਰਮੇਸ਼ ਲਾਲ
ਇਸ ਸਬੰਧੀ ਜਾਣਕਾਰੀ ਦਿੰਦਿਆਂ 85 ਮੈਂਬਰ ਹਰਮੇਸ਼ ਲਾਲ ਇੰਸਾਂ ਤੇ 85 ਮੈਂਬਰ ਜੀਤ ਸਿੰਘ ਇੰਸਾਂ ਨੇ ਦੱਸਿਆ ਕਿ ਗਰਮੀ ਦਾ ਪਾਰਾ ਦਿਨੋਂ ਦਿਨ ਵਧ ਰਿਹਾ ਹੈ ਤੇ ਲੋਕ ਗਰਮੀ ਤੋਂ ਬੇਹਾਲ ਦਿਖਾਈ ਦੇ ਰਹੇ ਹਨ ਤੇ ਪੰਛੀਆਂ ਤੇ ਪਸ਼ੂਆਂ ਦਾ ਬਹੁਤ ਬੁਰਾ ਹਾਲ ਹੈ, ਇਸ ਕਰਕੇ ਰਾਹਗੀਰਾਂ ਸਮੇਤ ਉਹਨਾਂ ਬੇਜ਼ੁਬਾਨ ਪਸ਼ੂਆਂ ਤੇ ਪੰਛੀਆਂ ਲਈ ਪਾਣੀ ਦਾ ਪ੍ਰਬੰਧ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸੈਦੇ ਕੇ ਮੋਹਨ ਦੇ ਬਾਹਰ ਕੀਤਾ ਹੈ ਤੇ ਲੋਕ ਠੰਢਾ ਪਾਣੀ ਪੀ ਕੇ ਰਾਹਤ ਮਹਿਸੂਸ ਕਰਨਗੇ। ਉਨ੍ਹਾਂ ਕਿਹਾ ਕਿ ਗਰਮੀਆਂ ਵਿੱਚ ਇਸ ਤੋਂ ਵੱਡਾ ਮਾਨਵਤਾ ਭਲਾਈ ਦਾ ਕੋਈ ਕਾਰਜ ਨਹੀਂ ਹੋ ਸਕਦਾ, ਜੋ ਹਿਰਦੇ ਨੂੰ ਠਾਰ ਦਿੰਦਾ ਹੋਵੇ।