ਬਲਾਕ ਪੱਧਰੀ ਨਾਮ ਚਰਚਾ ਕਰਕੇ ਗਾਇਆ ਗੁਰੂ ਜੱਸ | Welfare Work
- ਮਾਨਵਤਾ ਭਲਾਈ ਕਾਰਜ ਵੱਧ ਚੜ ਕੇ ਕਰਦੇ ਰਹਿਣ ਦਾ ਕੀਤਾ ਪ੍ਰਣ
Welfare Work: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਅੱਜ ਸੁਨਾਮ ਬਲਾਕ ਵੱਲੋਂ ਸਥਾਨਕ ਐੱਮ.ਐੱਸ.ਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸੁਨਾਮ ਵਿਖੇ ਬਲਾਕ ਪੱਧਰੀ ਨਾਮਚਰਚਾ ਕੀਤੀ ਗਈ। ਇਸ ਮੌਕੇ ਬਲਾਕ ਪ੍ਰੇਮੀ ਸੇਵਕ ਰਣਜੀਤ ਸਿੰਘ ਇੰਸਾਂ ਨੇ ਨਾਮ ਚਰਚਾ ਦੀ ਸ਼ੁਰੂਆਤ ਬੇਨਤੀ ਦੇ ਸ਼ਬਦ ਨਾਲ ਕਰਵਾਈ। ਇਸ ਮੌਕੇ ਕਵੀਰਾਜਾਂ ਵੱਲੋਂ ਖੁਸ਼ੀ ਪਰਥਾਏ ਸ਼ਬਦਬਾਣੀ ਕੀਤੀ ਗਈ ਤੇ ਪੂਜਨੀਕ ਗੁਰੂ ਜੀ ਦੇ ਰਿਕਾਰਡਿਡ ਪਵਿੱਤਰ ਬਚਨ ਸਾਧ-ਸੰਗਤ ਨੂੰ ਸੁਣਾਏ ਗਏ। ਇਸ ਮੌਕੇ ਸਾਧ-ਸੰਗਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨਾਂ ਅਨੁਸਾਰ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਹੋਰ ਵੀਂ ਵੱਧ-ਚੜ ਕੇ ਕਰਦੇ ਰਹਿਣ ਦਾ ਪ੍ਰਣ ਵੀ ਕੀਤਾ।
ਇਹ ਵੀ ਪੜ੍ਹੋ: UK News: ਯੂਕੇ ਦੀ ਸਾਧ-ਸੰਗਤ ਨੇ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਾਏ
ਨਾਮਚਰਚਾ ਉਪਰੰਤ ਸੱਚਖੰਡ ਵਾਸੀ ਮਾਤਾ ਫੂਲਾ ਰਾਣੀ ਇੰਸਾਂ ਪਤਨੀ ਕਿਸਨ ਲਾਲ ਦੀ ਪਹਿਲੀ ਬਰਸੀ ਮੌਕੇ ਮਾਤਾ ਜੀ ਦੇ ਪੁੱਤਰ ਡਾ. ਰਾਜੇਸ਼ ਬੱਤਰਾ ਇੰਸਾਂ, ਮਹੇਸ਼ ਬੱਤਰਾ ਇੰਸਾਂ ਤੇ ਸਮੂਹ ਪਰਿਵਾਰ ਵੱਲੋਂ 5 ਅਤੀ ਲੋੜਵੰਦ ਪਰਿਵਾਰਾਂ ਨੂੰ ਮਹੀਨੇ-ਮਹੀਨੇ ਭਰ ਦਾ ਰਾਸ਼ਨ ਅਤੇ 5 ਗਰਮ ਕੰਬਲ ਦਿੱਤੇ ਗਏ। ਇਸ ਮੌਕੇ ਸਟੇਂਟ ਕਮੇਟੀ ਮੈਂਬਰ ਗਗਨਦੀਪ ਇੰਸਾਂ, ਭਗਵਾਨ ਇੰਸਾਂ, ਸਹਿਦੇਵ ਇੰਸਾਂ, ਅਮਰਿੰਦਰ ਬੱਬੀ ਇੰਸਾਂ, ਰਾਜੇਸ਼ ਬਿੱਟੂ ਇੰਸਾਂ, ਭੈਣ ਕਮਲੇਸ ਇੰਸਾਂ, ਭੈਣ ਨਿਰਮਲਾ ਇੰਸਾਂ (ਸਾਰੇ 85 ਮੈਂਬਰ), ਪਿਯੂਸ਼ ਇੰਸਾਂ, ਜੈ ਇੰਸਾਂ, ਅੰਮਿਤ ਇੰਸਾਂ, ਅੰਸ਼ ਇੰਸਾਂ ਅਤੇ ਹੋਰ ਵੱਡੀ ਗਿਣਤੀ ਦੇ ਵਿੱਚ ਸਾਧ-ਸੰਗਤ ਨੇ ਨਾਮ ਚਰਚਾ ਵਿੱਚ ਸ਼ਿਰਕਤ ਕੀਤੀ। Welfare Work