ਮੋਦੀ ਬਾਰੇ ਵੈੱਬ ਸੀਰੀਅਲ ‘ਤੇ ਰੋਕ

Web Serial, Restriction, Modi

ਨਹੀਂ ਚੱਲੇਗਾ ‘ਮੋਦੀ-ਜਰਨੀ ਆਫ਼ ਏ ਕਾਮਨ ਮੈਨ’ ਸੀਰੀਅਲ

ਨਵੀਂ ਦਿੱਲੀ | ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੀਵਨ ‘ਤੇ ਅਧਾਰਿਤ ਵੈੱਬ ਸੀਰੀਅਲ ‘ਮੋਦੀ-ਜਰਨੀ ਆਫ਼ ਏ ਕਾਮਨਮੈਨ’ ਦੇ ਪ੍ਰਸਾਰਨ ‘ਤੇ ਅੱਜ ਰੋਕ ਲਾ ਦਿੱਤੀ ਚੋਣ ਕਮਿਸ਼ਨ ਨੇ ਜਾਰੀ ਇੱਕ ਆਦੇਸ਼ ‘ਚ ਕਿਹਾ ਕਿ ਵੈੱਬ ਸੀਰੀਅਲ ਦੇ ਵਿਸ਼ਾ-ਵਸਤੂ ਨਾਲ ਚੋਣ ਜ਼ਾਬਤੇ ਦੀ ਉਲੰਘਣਾ ਹੋ ਰਹੀ ਹੈ ਇਸ ਲਈ ਇਸ ਨੂੰ ਤੁਰੰਤ ਪ੍ਰਭਾਵ ਤੋਂ ਹਟਾ ਦਿੱਤਾ ਜਾਣਾ ਚਾਹੀਦਾ ਹੈ ਕਮਿਸ਼ਨ ਨੇ ਕਿਹਾ ਕਿ ਚੋਣ ਪ੍ਰਕਿਰਿਆ ਦੌਰਾਨ ਕਿਸੇ ਸਿਆਸੀ ਆਗੂ ਦੀ ਜੀਵਨੀ  ਜਾਂ ਸਵੈ-ਜੀਵਨੀ ‘ਤੇ ਆਧਾਰਿਤ ਅਜਿਹੇ ਵਿਸ਼ਾ-ਵਸਤੂ ਦਾ ਜਨਤਕ ਤੌਰ ‘ਤੇ ਪ੍ਰਸਾਰਨ ਨਹੀਂ ਕੀਤਾ ਜਾ ਸਕਦਾ, ਜਿਸ ਨਾਲ ਚੋਣ ਪ੍ਰਕਿਰਿਆ ਦੀ ਧਾਰਾ ਤੇ ਸੁਤੰਤਰਾ ਪ੍ਰਭਾਵਿਤ ਹੁੰਦੀ ਹੋਵੇ
ਕਮਿਸ਼ਨ ਨੇ ਕਿਹਾ ਕਿ ਪੇਸ਼ ਕੀਤੇ ਗਏ ਵਿਸ਼ਾ ਵਸਤੂ ਵੈੱਬ ਸੀਰੀਅਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੀਵਨ ‘ਤੇ ਅਧਾਰਿਤ ਹੈ ਤੇ ਉਹ ਇੱਕ ਸਿਆਸੀ ਆਗੂ ਤੇ ਮੌਜ਼ੂਦਾ ਲੋਕ ਸਭਾ ਚੋਣਾਂ ‘ਚ ਉਮੀਦਵਾਰ ਹਨ ਇਸ ਲਈ ਇਸ ਵੈਬ ਸੀਰੀਅਲ ਦੇ ਪ੍ਰਸਾਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਕਮਿਸ਼ਨ ਨੇ ਵੈੱਬ ਸੀਰੀਅਲ ‘ਮੋਦੀ-ਜਰਨੀ ਆਫ਼ ਏ ਕਾਮਨਮੈਨ’ ਨੂੰ ਹਟਾਉਣ ਤੇ ਇਸ ਦਾ ਪ੍ਰਸਾਰਨ ਰੋਕਣ ਦੇ ਆਦੇਸ਼ ਦਿੱਤੇ ਹਨ ਕਮਿਸ਼ਨ ਦਾ ਇਹ ਆਦੇਸ਼ ਤੁਰੰਤ ਪ੍ਰਭਾਵ ਤੋਂ ਲਾਗੂ ਮੰਨਿਆ ਜਾਵੇਗਾ ਇਸ ਤੋਂ ਪਹਿਲਾਂ ਕਮਿਸ਼ਨ ਨੇ ਮੋਦੀ ਦੇ ਜੀਵਨ ‘ਤੇ ਆਧਾਰਿਤ ਫਿਲਮ ‘ਪੀਐਮ ਨਰਿੰਦਰ ਮੋਦੀ’ ਦੀ ਰਿਲੀਜ਼ ‘ਤੇ ਰੋਕ ਲਾਈ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here