Weather Update : ਹਰਿਆਣਾ ’ਚ ਫਿਰ ਤੋਂ ਤਬਾਹੀ ਮਚਾ ਸਕਦਾ ਹੈ ਮੀਂਹ, ਇਨ੍ਹਾਂ ਜ਼ਿਲ੍ਹਿਆਂ ’ਚ ਯੈਲੋ ਅਲਰਟ ਜਾਰੀ

Weather Update

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਕੁਝ ਸਮਾਂ ਪਹਿਲਾਂ ਹੀ ਹਰਿਆਣਾ ’ਚ ਭਾਰੀ ਮੀਂਹ ਨੇ ਬਹੁਤ ਤਬਾਹੀ ਮਚਾਈ ਹੈ। ਹੁਣ ਵੀ ਇਹ ਦੋਵਾਰਾ ਤਬਾਹੀ ਮਚਾ ਸਕਦਾ ਹੈ। ਮੰਗਲਵਾਰ ਨੂੰ ਸੂਬੇ ਦੇ ਕਈ ਹਿੱਸਿਆਂ ’ਚ ਮੀਂਹ ਪਿਆ। ਮੌਸਮ ਵਿਭਾਗ ਮੁਤਾਬਿਕ ਹਰਿਆਣਾ ’ਚ ਅਗਲੇ ਹਫਤੇ ਮੱਧਮ ਤੋਂ ਭਾਰੀ ਮੀਂਹ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਇਸ ਹਫਤੇ ’ਚ ਮੌਸਮ ਸਾਫ ਰਹਿਣ ਦੀ ਸੰਭਾਵਨਾ ਹੈ ਪਰ ਅਗਲੇ ਹਫਤੇ ਤੋਂ ਫੇਰ ਦੋਵਾਰਾ ਉਹ ਹਾਲ ਹੋ ਸਕਦਾ ਹੈ। ਮੌਸਮ ਵਿਭਾਗ ਨੇ ਇਸ ਹਫਤੇ ’ਚ ਵੀ ਕਈ ਜ਼ਿਲ੍ਹਿਆਂ ’ਚ ਗਰਜ ਅਤੇ ਚਮਕ ਨਾਲ ਮੀਂਹ ਦੀ ਸੰਭਾਵਨਾਂ ਦੱਸੀ ਹੈ। ਮੌਸਮ ਵਿਭਾਗ ਨੇ 15 ਜ਼ਿਲ੍ਹਿਆਂ ’ਚ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਅੱਜ ਦੇ ਦਿਨ ’ਚ ਵੀ ਬੱਦਲ ਛਾਏ ਰਹਿਣ ਦੇ ਨਾਲ-ਨਾਲ ਹਲਕੇ ਤੋਂ ਮੱਧਮ ਮੀਂਹ ਪੈਣ ਦੀ ਸੰਭਾਵਨਾ ਦੱਸੀ ਹੈ। (Weather Update)

ਇਹ ਵੀ ਪੜ੍ਹੋ : ਏਸ਼ੀਆ ਕੱਪ ‘ਚ ਇੰਡੀਆ-ਪਾਕਿਸਤਾਨ ਦਾ ਇਸ ਦਿਨ ਹੋਵੇਗਾ ਮੁਕਾਬਲਾ, ਸ਼ੈਡਊਲ ਤਿਆਰ

ਮੌਸਮ ਵਿਭਾਗ ਦੇ ਕਹਿਣਾ ਹੈ ਕਿ ਹਰਿਆਣਾ ’ਚ ਅਗਲੇ ਕੁਝ ਦਿਨਾਂ ’ਚ ਮਾਨਸੂਨ ਦੇ ਜ਼ਿਆਦਾ ਤੇਜ਼ ਹੋਣ ਦੀ ਸੰਭਾਵਨਾ ਹੈ, ਜਿਸ ਕਰਕੇ ਹਰਿਆਣਾ ਦੇ ਚੰਡੀਗੜ੍ਹ, ਪੰਚਕੂਲਾ, ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ, ਕੈਥਲ, ਕਰਨਾਲ ’ਚ ਮੀਂਹ ਪਵੇਗਾ। ਦੱਖਣੀ ਹਰਿਆਣਾ ’ਚ ਮਹਿੰਦਰਗੜ੍ਹ, ਰੇਵਾੜੀ, ਝੱਜਰ, ਗੁਰੂਗ੍ਰਾਮ, ਨੂੰਹ, ਪਲਵਲ, ਫਰੀਦਾਬਾਦ, ਰੋਹਤਕ, ਸੋਨੀਪਤ ਅਤੇ ਪਾਨੀਪਤ ’ਚ ਮੀਂਹ ਪੈ ਸਕਦਾ ਹੈ।