ਹਰਿਆਣਾ ਦੇ ਕਈ ਜ਼ਿਲ੍ਹਿਆਂ ‘ਚ ਕਿਣ-ਮਿਣ, 17 ਤੱਕ ਰਾਹਤ ਨਹੀਂ

Weather Update, Rain, Districts, Haryana

ਰਾਹਤ ਤੋਂ ਬਾਅਦ ਫਿਰ ਤਾਪਮਾਨ ‘ਚ ਆਈ ਗਿਰਾਵਟ

ਸਰਸਾ (ਸੱਚ ਕਹੂੰ ਨਿਊਜ਼)। ਪਿਛਲੇ ਹਫ਼ਤੇ ਧੁੱਪ ਨਿੱਕਲਣ ਨਾਲ ਦਿਨ ਅਤੇ ਰਾਤ ਦੇ ਤਾਪਮਾਨ Rain ‘ਚ ਵਾਧਾ ਦਰਜ਼ ਕੀਤਾ ਗਿਆ ਸੀ ਪਰ ਸੋਮਵਾਰ ਨੂੰ ਇੱਕ ਵਾਰ ਫਿਰ ਮੌਸਮ ਨੇ ਕਰਵਟ ਬਦਲ ਲਈ ਹੈ। ਹਰਿਆਣਾਂ ਦੇ ਕਈ ਹਿੱਸਿਆਂ ‘ਚ ਬੱਦਲ ਅਤੇ ਠੰਢੀ ਹਵਾ ਸ਼ੁਰੂ ਹੋ ਗਈ। ਹਰਿਆਣਾ ਦੇ ਸਰਸਾ, ਫਤਿਹਾਬਾਦ, ਕੁਰੂਕਸ਼ੇਤਰ ਸਮੇਤ ਹੋਰ ਜ਼ਿਲ੍ਹਿਆਂ ‘ਚ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ 15, 16 ਤੇ 17 ਜਲਵਰੀ ਨੂੰ ਵੀ ਬੂੰਦਾਬਾਂਦੀ ਹੋ ਸਕਦੀ ਹੈ। ਐਨਾ ਹੀ ਨਹੀਂ ਲੋਕਾਂ ਨੂੰ ਆਉਣ ਵਾਲੇ ਦਿਨਾਂ ‘ਚ ਧੁੰਦ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।

17 ਜਨਵਰੀ ਤੱਕ ਮੀਂਹ ਤੇ ਧੁੰਦ ਦੀ ਸੰਭਾਵਨਾ

ਮੌਸਮ ਵਿਭਾਗ ਅਨੁਸਾਰ 13 ਜਨਵਰੀ ਨੂੰ ਸੂਬੇ ‘ਚ ਕੁਝ ਇਲਾਕਿਆਂ ‘ਚ ਮੀਂਹ ਜਾਂ ਬੂੰਦਾਬਾਂਦੀ ਹੋ ਸਕਦੀ ਹੈ। ਉੱਥੇ ਹੀ 15 ਜਨਵਰੀ ਨੂੰ ਸਵੇਰੇ ਧੁੰਦ ਪੈਣ ਦੀ ਸੰਭਾਵਨਾ ਹੈ। 16 ਤੇ 17 ਨੂੰ ਫਿਰ ਤੋਂ ਮੀਂਹ ਦੀ ਸੰਭਾਵਨਾ ਹੈ। 18 ਦਸੰਬਰ ਨੂੰ ਮੌਸਮ ਸਾਫ਼ ਹੋ ਸਕਦਾ ਹੈ।

ਪਹਾੜਾਂ ‘ਤੇ 16 ਤੱਕ ਭਾਰੀ ਬਰਫ਼ਬਾਰੀ ਦੀ ਸੰਭਾਵਨਾ

  • ਹਿਮਾਚਲ ‘ਚ ਪਿਛਲੇ ਦਿਨੀਂ ਹੋਈ ਬਰਫ਼ਬਾਰੀ ਕਾਰਨ ਹੁਣ ਤੱਕ 455 ਸੜਕਾਂ ਬੰਦ ਹਨ।
  • ਐਤਵਾਰ ਨੂੰ ਕੇਲਾਂਗ ‘ਚ 1 ਸੈਂਟੀਮੀਟਰ ਤਾਜ਼ਾ ਬਰਫ਼ਬਾਰੀ ਹੋ ਗਈ।
  • ਕੋਠੀ ‘ਚ 11 ਤੇ ਸਿਓਬਾਗ ‘ਚ 4 ਐੱਮਐੱਮ ਮੀਂਹ ਪਿਆ।
  • ਜੰਮੂ-ਕਸ਼ਮੀਰ ਦੇ ਸ੍ਰੀਨਗਰ ‘ਚ ਵੀ ਬਰਫ਼ਬਾਰੀ ਹੋਈ।
  • 16 ਜਨਵਰੀ ਤੱਕ ਪਹਾੜਾਂ ‘ਤੇ ਵੀ ਭਾਰੀ ਬਰਫ਼ਬਾਰੀ ਦੇ ਆਸਾਰ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Rain