ਕੜਾਕੇ ਦੀ ਠੰਢ ਨੇ ਪੰਜਾਬ ਬਣਾਇਆ ‘ਸ਼ਿਮਲਾ’

weather today
ਬਠਿੰਡਾ : ਠੰਢ ਤੋਂ ਬਚਾਅ ਲਈ ਅੱਗ ਸੇਕਦੇ ਹੋਏ ਲੋਕ।

ਸੁੱਕੀ ਠੰਢ ਨੇ ਲੋਕਾਂ ਦੇ ਹੱਡ ਠਾਰੇ | weather today

  • ਆਉਣ ਵਾਲੇ ਦਿਨਾਂ ’ਚ ਵੀ ਜਾਰੀ ਰਹੇਗੀ ਠੰਢ | weather today

ਬਠਿੰਡਾ (ਸੁਖਜੀਤ ਮਾਨ)। ਨਵੇਂ ਵਰ੍ਹੇ ਦੇ ਅੱਜ ਪਹਿਲੇ ਦਿਨ ਵੀ ਠੰਢ ਦਾ ਕਹਿਰ ਜਾਰੀ ਰਿਹਾ। ਅੱਜ ਜ਼ਮੀਨ ’ਤੇ ਧੁੰਦ ਨਹੀਂ ਸੀ ਪਰ ਅਸਮਾਨ ’ਚ ਧੁੰਦ ਦੇ ਬੱਦਲ ਛਾਏ ਰਹਿਣ ਕਰਕੇ ਸਾਰਾ ਦਿਨ ਸੂਰਜ ਦਿਖਾਈ ਨਹੀਂ ਦਿੱਤਾ। ਠੰਢ ਦੀਆਂ ਛੁੱਟੀਆਂ ਮਗਰੋਂ ਅੱਜ ਪਹਿਲੇ ਦਿਨ ਸਕੂਲ ਭਾਵੇਂ 10 ਵਜੇ ਲੱਗੇ ਪਰ ਵਿਦਿਆਰਥੀ ਸਵੇਰੇ ਠਰੂੰ-ਠਰੂੰ ਕਰਦੇ ਹੋਏ ਸਕੂਲ ਗਏ। ਇਸ ਸੁੱਕੀ ਠੰਢ ਨੇ ਲੋਕਾਂ ਦੇ ਹੱਡ ਠਾਰ ਦਿੱਤੇ ਹਨ। (weather today)

ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਿਕ ਪਟਿਆਲਾ ਜ਼ਿਲ੍ਹੇ ’ਚ ਘੱਟ ਤੋਂ ਘੱਟ ਤਾਪਮਾਨ 7 ਡਿਗਰੀ ਰਿਹਾ, ਜਦੋਂਕਿ ਬਠਿੰਡਾ 7.4, ਅ੍ਰਮਿਤਸਰ 9.2, ਫਿਰੋਜ਼ਪੁਰ 9.4 ਡਿਗਰੀ, ਲੁਧਿਆਣਾ 8.2 ਡਿਗਰੀ ਅਤੇ ਪਠਾਨਕੋਟ 11. 6 ਡਿਗਰੀ ਰਿਹਾ। ਮੌਸਮ ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਲੇ ਆਉਣ ਵਾਲੇ ਕੁਝ ਦਿਨਾਂ ਤੱਕ ਅਜਿਹਾ ਹੀ ਮੌਸਮ ਬਣਿਆ ਰਹੇਗਾ। ਇਸ ਸੁੱਕੀ ਠੰਢ ਕਾਰਨ ਬਿਮਾਰੀਆਂ ’ਚ ਵਾਧਾ ਹੋਣ ਕਰਕੇ ਹਸਪਤਾਲਾਂ ’ਚ ਮਰੀਜ਼ਾਂ ਦੀ ਗਿਣਤੀ ’ਚ ਵਾਧਾ ਹੋਣ ਲੱਗਿਆ ਹੈ। ਸਭ ਤੋਂ ਜ਼ਿਆਦਾ ਠੰਢ ਦੀ ਮਾਰ ਬੇਘਰੇ ਲੋਕਾਂ ਨੂੰ ਝੱਲਣੀ ਪੈ ਰਹੀ ਹੈ, ਜਿਨ੍ਹਾਂ ਲਈ ਸਮਾਜ ਸੇਵੀ ਸੰਸਥਾਵਾਂ ਹੀ ਸਹਾਰਾ ਬਣੀਆਂ ਹੋਈਆਂ ਹਨ।

ਛੋਟੇ ਬੱਚੇ ਤੇ ਬਜ਼ੁਰਗ ਰੱਖਣ ਖਾਸ ਧਿਆਨ : ਡਾ. ਜਿੰਦਲ | weather today

ਸਿਵਲ ਹਸਪਤਾਲ ਬਠਿੰਡਾ ਦੇ ਐੱਸਐੱਮਓ ਡਾ. ਸਤੀਸ਼ ਜਿੰਦਲ ਨੇ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਛੋਟੇ ਬੱਚੇ ਸਵੇਰੇ ਜਲਦੀ ਅਤੇ ਦੇਰ ਰਾਤ ਘਰਾਂ ਤੋਂ ਬਾਹਰ ਨਾ ਨਿੱਕਲਣ। ਉਨ੍ਹਾਂ ਕਿਹਾ ਕਿ ਇਸ ਮੌਸਮ ’ਚ ਬਜ਼ੁਰਗਾਂ ’ਚ ਹਾਰਟ ਅਟੈਕ ਦਾ ਖਤਰਾ ਜ਼ਿਆਦਾ ਬਣਿਆ ਰਹਿੰਦਾ ਹੈ ਇਸ ਲਈ ਉਨ੍ਹਾਂ ਦਾ ਖਾਸ ਧਿਆਨ ਰੱਖਿਆ ਜਾਵੇ।

Also Read : ਜਾਪਾਨ ’ਚ ਭਾਰੀ ਤਬਾਹੀ, 24 ਘੰਟਿਆਂ ’ਚ 56 ਵਾਰ ਆਇਆ ਭੂਚਾਲ, ਇਸ਼ੀਕਾਵਾ ’ਚ ਇੱਕ ਹੋਰ ਭੂਚਾਲ ਦੀ ਚੇਤਾਵਨੀ

ਸਿਹਤ ਸਬੰਧੀ ਸਲਾਹ ਦਿੰਦਿਆਂ ਡਾ. ਜਿੰਦਲ ਨੇ ਆਖਿਆ ਕਿ ਜਦੋਂ ਘਰੋਂ ਬਾਹਰ ਨਿੱਕਲਣਾ ਹੋਵੇ ਤਾਂ ਪੂਰਾ ਸਰੀਰ ਢਕ ਕੇ ਹੀ ਜਾਇਆ ਜਾਵੇ ਅਤੇ ਕੋਸਾ ਪਾਣੀ ਜ਼ਰੂਰ ਨਾਲ ਲੈ ਕੇ ਜਾਇਆ ਜਾਵੇ ਕਿਉਂਕਿ ਠੰਢ ਦੇ ਮੌਸਮ ’ਚ ਗਲ ਖੁਸ਼ਕ ਹੋਣ ਤੋਂ ਬਾਅਦ ਬਿਮਾਰ ਹੋਣ ਦਾ ਖਤਰਾ ਵਧ ਜਾਂਦਾ ਹੈ। ਇਨ੍ਹੀਂ ਦਿਨੀਂ ਸਿਵਲ ਹਸਪਤਾਲ ’ਚ ਮਰੀਜ਼ਾਂ ਦੀ ਗਿਣਤੀ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਖੰਘ, ਜੁਕਾਮ ਆਦਿ ਵਾਲੇ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੈ ਇਸ ਲਈ ਬਚਾਅ ਬਹੁਤ ਜ਼ਰੂਰੀ ਹੈ। ਜ਼ਿਆਦਾ ਭੀੜ ਭੜੱਕੇ ਵਾਲੀ ਥਾਂ ’ਤੇ ਜਾਣ ਮੌਕੇ ਮਾਸਕ ਜ਼ਰੂਰ ਲਾਇਆ ਜਾਵੇ।