ਸੋਮਵਾਰ ਨੂੰ ਦਿੱਲੀ ਦੇ ਕਈ ਇਲਾਕਿਆਂ ‘ਚ ਪਾਣੀ ਦੀ ਸਪਲਾਈ ਰਹੇਗੀ ਪ੍ਰਭਾਵਿਤ

Wastage of Water

Water supply in Delhi ਸਾਲਾਨਾ ਫਲੱਸ਼ਿੰਗ ਪ੍ਰੋਗਰਾਮ ਕਾਰਨ 28 ਫਰਵਰੀ ਨੂੰ ਪਾਣੀ ਦੀ ਸਪਲਾਈ ਰਹੇਗੀ ਪ੍ਰਭਾਵਿਤ

  • ਲੋੜ ਪੈਣ ‘ਤੇ ਪਾਣੀ ਦਾ ਟੈਂਕਰ ਮੰਗਵਾਉਣ ਲਈ ਹੈਲਪਲਾਈਨ ਨੰਬਰਾਂ 1916 ਅਤੇ 180011711 ‘ਤੇ ਕਾਲ ਕਰੋ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਰਾਜਧਾਨੀ ਦਿੱਲੀ ‘ਚ ਲੋਕਾਂ ਨੂੰ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ। ਰੋਹਿਣੀ ਸੈਕਟਰ 23 ਸੈਕਟਰ 24 ਰੋਹਿਣੀ ਅਤੇ ਡੀ-15 ਸੈਕਟਰ-7 ਰੋਹਿਣੀ ਵਿੱਚ ਸਾਲਾਨਾ ਫਲੱਸ਼ਿੰਗ ਪ੍ਰੋਗਰਾਮ ਕਾਰਨ 28 ਫਰਵਰੀ ਨੂੰ ਪਾਣੀ ਦੀ ਸਪਲਾਈ ਵਿੱਚ ਵਿਘਨ ਪਵੇਗਾ।

ਦਿੱਲੀ ਜਲ ਬੋਰਡ ਨੇ ਲੋਕਾਂ ਨੂੰ ਕਿਹਾ ਕਿਾ ਰੋਜ਼ਾਨਾ ਦੀ ਵਰਤੋਂ ਲਈ ਲੋੜੀਂਦਾ ਪਾਣੀ ਇੱਕ ਦਿਨ ਪਹਿਲਾਂ ਹੀ ਸਟੋਰ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਲੋਕਾਂ ਨੂੰ ਪਾਣੀ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। (Water supply in Delhi)

ਪਾਣੀ ਨਾ ਮਿਲਣ ’ਤੇ ਲੋਕਾਂ ਦੀ ਮੱਦਦ ਲਈ ਹੈਲਪਲਾਈਨ ਨੰਬਰ ਜਾਰੀ

28 ਫਰਵਰੀ ਸੋਮਵਾਰ ਨੂੰ ਕੁਝ ਇਲਾਕਿਆਂ ‘ਚ ਘੱਟ ਦਬਾਅ ਨਾਲ ਪਾਣੀ ਆਵੇਗਾ। ਅਜਿਹੇ ‘ਚ ਉਪਰਲੀਆਂ ਮੰਜ਼ਿਲਾਂ ‘ਤੇ ਰਹਿਣ ਵਾਲੇ ਲੋਕਾਂ ਨੂੰ ਪਾਣੀ ਲਈ ਤਰਸਣਾ ਪੈ ਸਕਦਾ ਹੈ। ਹਾਲਾਂਕਿ ਲੋਕਾਂ ਦੀ ਮੱਦਦ ਲਈ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ। ਅਧਿਕਾਰੀਆਂ ਦਾ ਦਾਅਵਾ ਹੈ ਕਿ ਜੇਕਰ ਕਿਸੇ ਇਲਾਕੇ ਤੋਂ ਪਾਣੀ ਦੇ ਟੈਂਕਰ ਲਈ ਫੋਨ ਆਉਂਦਾ ਹੈ ਤਾਂ ਤੁਰੰਤ ਮਦਦ ਕੀਤੀ ਜਾਵੇਗੀ।

ਲੋਕਾਂ ਨੂੰ ਪਾਣੀ ਬਚਾਉਣ ਦੀ ਅਪੀਲ ਕਰਨ ਦੇ ਨਾਲ, ਜਲ ਬੋਰਡ ਨੇ ਲੋੜ ਪੈਣ ‘ਤੇ ਟੈਂਕਰ ਮੰਗਵਾਉਣ ਲਈ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਸੀ। ਇਸ ਸਮੇਂ ਹੈਲਪਲਾਈਨ ਨੰਬਰਾਂ 1916 ਅਤੇ 180011711 ‘ਤੇ ਕਾਲ ਕੀਤੀ ਜਾ ਸਕਦੀ ਹੈ ਤਾਂ ਜੋ ਲੋੜ ਪੈਣ ‘ਤੇ ਪਾਣੀ ਦਾ ਟੈਂਕਰ ਮੰਗਵਾਇਆ ਜਾ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ