ਪਾਣੀ 1382.50 ਫੁੱਟ ਤੋਂ ਉਪਰ | Pong Dam
ਤਲਵਾੜਾ (ਹੁਸ਼ਿਆਰਪੁਰ) (ਰਾਜਨ ਮਾਨ)। ਹਿਮਾਚਲ ਪ੍ਰਦੇਸ਼ ਵਿਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਪੌਂਗ ਡੈਮ (Pong Dam) ਵਿੱਚ ਪਾਣੀ ਦਾ ਪੱਧਰ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਪਾਣੀ ਖਤਰੇ ਦੇ ਨਿਸ਼ਾਨ ਤੋਂ ਸਿਰਫ ਢਾਈ ਫੁੱਟ ਹੇਠਾਂ ਹੈ। ਸੂਤਰਾਂ ਅਨੁਸਾਰ ਅੱਜ ਸਵੇਰੇ 6 ਵਜੇ ਦੇ ਕਰੀਬ ਪਾਣੀ ਦਾ ਪੱਧਰ 1381.58 ਦਰਜ ਕੀਤਾ ਗਿਆ ਜਦਕਿ ਚਾਰ ਘੰਟੇ ਦੇ ਅੰਦਰ ਇਹ ਪੱਧਰ ਇੱਕ ਫੁੱਟ ਵੱਧਕੇ 10ਵਜੇ 1382.50 ਹੋ ਗਿਆ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅਧਿਕਾਰੀਆਂ ਵਲੋਂ ਬਿਆਸ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਅਨਾਊਂਸਮੈਂਟ ਕੀਤੀ ਜਾ ਰਹੀ ਹੈ ਕਿ ਲੋਕ ਹੇਠਲੇ ਖੇਤਰਾਂ ਚੋਂ ਘਰ ਖਾਲੀ ਕਰਕੇ ਉਪਰ ਸੁਰੱਖਿਆ ਥਾਵਾਂ ਤੇ ਪਹੁੰਚ ਜਾਣ ਕਿਉਂਕਿ ਪਾਣੀ ਦਾ ਪੱਧਰ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਦੀ ਸਿਹਤ ਲਈ ਸਰਕਾਰ ਦਾ ਇੱਕ ਹੋਰ ਐਲਾਨ, ਹੁਣੇ ਪੜ੍ਹੋ
ਇਸ ਵਕਤ ਹਿਮਾਚਲ ਪ੍ਰਦੇਸ਼ ਵਿਚ ਲਗਾਤਾਰ ਹੋ ਰਹੀ ਬਾਰਸ਼ ਕਾਰਨ ਦੋ ਲੱਖ ਕਿਊਸਿਕ ਦੇ ਕਰੀਬ ਪਾਣੀ ਡੈਮ ਵਿੱਚ ਆ ਰਿਹਾ ਹੈ। ਪਿਛਲੇ ਸਾਲ ਅੱਜ ਦੇ ਦਿਨ ਡੈਮ ਵਿੱਚ ਪਾਣੀ 1350.70ਫੁੱਟ ਸੀ ਜਿਹੜਾ ਇਸ ਵਾਰ 32 ਫੁੱਟ ਪਾਣੀ ਜ਼ਿਆਦਾ ਹੈ। ਅਧਿਕਾਰੀਆਂ ਅਨੁਸਾਰ ਡੈਮ ਵਿੱਚ 194878 ਕਿਊਸਿਕ ਪਾਣੀ ਆ ਰਿਹਾ ਹੈ ਜੋ ਕੇ ਬਹੁਤ ਜ਼ਿਆਦਾ ਹੈ। ਪਾਣੀ ਦੇ ਲਗਾਤਾਰ ਵੱਧ ਰਹੇ ਵਹਾਅ ਕਾਰਨ ਡੈਮ ਦੇ ਗੇਟ ਖੋਲੇ ਜਾ ਸਕਦੇ ਹਨ। ਡੈਮ ਦੀ ਸਮਰੱਥਾ 1385 ਫੁੱਟ ਹੈ ਜਦਕਿ ਇਸ ਵਕਤ 1382.50 ਫੁੱਟ ਪਾਣੀ ਹੋ ਚੱਕਾ ਹੈ।