ਬਲਾਕ ਦੇਵੀਗੜ੍ਹ ਦੀ ਸਾਧ-ਸੰਗਤ ਪੰਛੀਆਂ ਦੇ ਪਾਣੀ ਲਈ ਰੱਖੇ ਪਾਣੀ ਦੇ ਭਰ ਕੇ ਕਟੋਰੇ
Summer Bird Care Campaign: (ਰਾਮ ਸਰੂਪ ਪੰਜੋਲਾ) ਦੇਵੀਗੜ੍ਹ। ਬਲਾਕ ਦੇਵੀਗੜ੍ਹ ਦੀ ਸਾਧ-ਸੰਗਤ ਨੇ ਅੱਤ ਦੀ ਪੈ ਰਹੀ ਗਰਮੀ ’ਚ ਬੇਜੁਬਾਨ ਪੰਛੀਆਂ ਲਈ ਪਾਣੀ ਦੇ ਕਟੋਰੇ ਰੱਖੇ ਗਏ। ਇਸ ਮੌਕੇ ਅਮਰੀਕ ਸਿੰਘ 85 ਮੈਂਬਰ ਨੇ ਕਿਹਾ ਕਿ ਅੰਤਾਂ ਦੀ ਪੈ ਰਹੀ ਗਰਮੀ ਦੇ ਮੌਸਮ ਨੂੰ ਧਿਆਨ ’ਚ ਰੱਖਦੇ ਹੋਏ ਪੰਛੀਆਂ ਲਈ ਪੀਣ ਲਈ ਪਾਣੀ ਦੇ ਕਟੋਰੇ ਰੱਖੇ ਗਏ ਹਨ।
ਇਹ ਵੀ ਪੜ੍ਹੋ: BBMB High Court Verdict: BBMB ਮਾਮਲੇ ’ਤੇ ਹਾਈਕੋਰਟ ਦਾ ਫੈਸਲਾ, ਪੜ੍ਹੋ ਕੀ ਹੈ ਨਵਾਂ ਅਪਡੇਟ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਪਵਿੱਤਰ ਪ੍ਰੇਰਨਾ ਸਦਕਾ ਡੇਰਾ ਸੱਚਾ ਸੌਦਾ ਵੱਲੋਂ 168 ਮਾਨਵਤਾ ਭਲਾਈ ਦੇ ਕੰਮ ਚਲਾਏ ਗਏ ਹਨ, ਉਹਨਾਂ ਵਿੱਚੋਂ ਬੇਜ਼ੁਬਾਨ ਪੰਛੀਆਂ ਲਈ ਦਾਣੇ ਪਾਣੀ ਦਾ ਪ੍ਰਬੰਧ ਕਰਨਾ ਇਕ ਕੰਮ ਹੈ। ਉਹ ਅੱਜ ਬਲਾਕ ਦੇਵੀਗੜ੍ਹ ਦੀ ਸਮੂਹ ਸਾਧ-ਸੰਗਤ ਨੇ ਕੀਤਾ ਹੈ। ਇਸ ਮੌਕੇ ਅਮਰੀਕ ਸਿੰਘ 85 ਮੈਂਬਰ ਦਾ ਕਹਿਣਾ ਸੀ ਕਿ ਸਾਧ-ਸੰਗਤ ਹਰ ਰੋਜ਼ ਇਹਨਾਂ ਕਟੋਰਿਆਂ ’ਚ ਪਾਣੀ ਪਾਉਂਦੀ ਤਾਂ ਜੋ ਗਰਮੀ ’ਚ ਪਾਣੀ ਤੋਂ ਬਿਨਾ ਪੰਛੀਆਂ ਨਾ ਰਹਿਣ। ਇਸ ਮੌਕੇ ਵੱਡੀ ਗਿਣਤੀ ’ਚ ਵੀਰ, ਭੈਣਾਂ, ਬੱਚੇ ਤੇ ਹੋਰ ਸਾਧ-ਸੰਗਤ ਸੇਵਾ ਕਰ ਰਹੇ ਸਨ।

ਦੇਵੀਗੜ੍ਹ: ਬਲਾਕ ਦੇਵੀਗੜ੍ਹ ਦੀ ਸਾਧ-ਸੰਗਤ ਪੰਛੀਆਂ ਲਈ ਪਾਣੀ ਦੇ ਕਟੋਰੇ ਰੱਖਦੀ ਹੋਈ। ਤਸਵੀਰ : ਰਾਮ ਸਰੂਪ ਪੰਜੋਲਾ
(ਨਰਿੰਦਰ ਸਿੰਘ ਬਠੋਈ) ਪਟਿਆਲਾ। ਇਸੇ ਤਰ੍ਹਾਂ ਹੀ ਬਲਾਕ ਬਠੋਈ ਕਲਾ ਦੀ ਸਾਧ-ਸੰਗਤ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਚੱਲਦਿਆਂ ਪੈ ਰਹੀ ਅੱਤ ਦੀ ਗਰਮੀ ਨੂੰ ਧਿਆਨ ’ਚ ਰੱਖਦਿਆਂ ਪੰਛੀਆਂ ਲਈ ਪਾਣੀ ਵਾਲੇ ਕਟੋਰੇ ਅਤੇ ਦਾਣੇ ਪਾਣੀ ਦਾ ਪ੍ਰਬੰਧ ਕੀਤਾ ਗਿਆ। Summer Bird Care Campaign














