ਸਾਧ-ਸੰਗਤ ਨੇ ਪੰਛੀਆਂ ਲਈ ਰੱਖੇ ਪਾਣੀ ਦੇ ਕਟੋਰੇ

Save Birds
ਸਾਧ-ਸੰਗਤ ਨੇ ਪੰਛੀਆਂ ਲਈ ਰੱਖੇ ਪਾਣੀ ਦੇ ਕਟੋਰੇ

(ਭੂਸਨ ਸਿੰਗਲਾ) ਪਾਤੜਾਂ । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ 164 ਮਾਨਵਤਾ ਭਲਾਈ ਕਾਰਜਾਂ ਵਿੱਚੋਂ 42ਵਾਂ ਮਾਨਵਤਾ ਭਲਾਈ ਕਾਰਜ ‘ਪੰਛੀਆਂ ਦਾ ਪਾਲਣ ਪੋਸ਼ਣ’ ਤਹਿਤ ਬਲਾਕ ਪਾਤੜਾਂ ਦੀ ਸਾਧ-ਸੰਗਤ ਪਿਛਲੇ ਕਈ ਸਾਲਾਂ ਤੋਂ ਹਰ ਗਰਮੀ ਦੇ ਮੌਸਮ ਵਿੱਚ ਜਿੱਥੇ ਪੰਛੀਆਂ ਲਈ ਪਾਣੀ ਦਾ ਪ੍ਰਬੰਧ ਕਰਦੀ ਹੈ ਉਥੇ ਨਾਲ-ਨਾਲ ਚੋਗੇ ਦਾ ਵੀ ਪ੍ਰਬੰਧ ਕਰਦੀ ਹੈ ਤਾਂ ਜੋ ਕੋਈ ਵੀ ਪੰਛੀ ਗਰਮੀ ਦੌਰਾਨ ਪਿਆਸਾ ਅਤੇ ਭੁੱਖਾ ਨਾ ਰਹੇ। Save Birds

Save Birds
ਪਾਤੜਾਂ: ਪਿੰਡ ਗੁਲਾਡ਼ ਦੀ ਸਾਧ-ਸੰਗਤ ਪੰਛੀਆਂ ਲਈ ਪਾਣੀ ਦੇ ਕਟੋਰੇ ਰੱਖਦੀ ਹੋਈ।

ਇਹ ਵੀ ਪੜ੍ਹੋ: ਐੱਮਐੱਸਜੀ ਟਿਪਸ : ਨੱਕ ਨਾਲ ਸਬੰਧਿਤ ਟਿਪਸ

ਇਸੇ ਕੜ੍ਹੀ ਤਹਿਤ ਅੱਜ ਬਲਾਕ ਪਾਤੜਾ ਦੇ ਪਿੰਡ ਗੁਲਾੜ ਦੀ ਸਾਧ-ਸੰਗਤ ਨੇ ਅੱਤਾਂ ਦੀ ਪੈ ਰਹੀ ਗਰਮੀ ਨੂੰ ਦੇਖਦੇ ਹੋਏ ਪੰਛਿਆਂ ਦੇ ਪੀਣ ਲਈ ਪਾਣੀ ਵਾਲੇ ਕਟੋਰੇ ਰੱਖੇ ਗਏ। ਇਸ ਮੌਕੇ ਪਿੰਡ ਦੀ ਸਾਧ-ਸੰਗਤ ਮੌਜ਼ੂਦ ਰਹੀ। ਸਾਧ-ਸੰਗਤ ਦੇ ਇਸ ਕਾਰਜ ਦੀ ਪਿੰਡ ਵਾਸੀਆਂ ਨੇ ਵੀ ਖੂਬ ਪ੍ਰਸੰਸਾ ਕੀਤੀ। Save Birds