Bathinda News: ਚਾਹਤ ਸੀ ਵਿਦੇਸ਼ ਜਾਣ ਦੀ, ਜਾਣਾ ਪੈ ਗਿਆ ਸਲਾਖਾਂ ਪਿੱਛੇ

Bathinda News
Bathinda News: ਚਾਹਤ ਸੀ ਵਿਦੇਸ਼ ਜਾਣ ਦੀ, ਜਾਣਾ ਪੈ ਗਿਆ ਸਲਾਖਾਂ ਪਿੱਛੇ

Bathinda News: ਪੈਟਰੋਲ ਪੰਪ ਤੋਂ ਰਾਈਫਲ ਚੋਰੀ ਕਰਨ ਵਾਲੇ ਤਿੰਨ ਕਾਬੂ

Bathinda News: ਬਠਿੰਡਾ (ਸੁਖਜੀਤ ਮਾਨ)। ਬਠਿੰਡਾ ਦੇ ਨਾਲ ਲੱਗਦੇ ਪਿੰਡ ਜੋਧਪੁਰ ਰੋਮਾਣਾ ਵਿਖੇ ਸਥਿਤ ਪੈਟਰੋਲ ਪੰਪ ਤੋਂ 11-12 ਦੀ ਦਰਮਿਆਨੀ ਰਾਤ ਨੂੰ ਸਕਿਊਰਿਟੀ ਗਾਰਡ ਦੀ ਰਾਈਫਲ ਚੋਰੀ ਕਰਨ ਦੇ ਮਾਮਲੇ ’ਚ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਕਾਬੂ ਮੁਲਜ਼ਮਾਂ ’ਚੋਂ ਇੱਕ ਚੋਰੀ ਦੀ ਰਾਈਫਲ ਸਹਾਰੇ ਪੈਸੇ ਦੀ ਲੁੱਟ ਕਰਕੇ ਵਿਦੇਸ਼ ਜਾਣ ਦੀ ਚਾਹਤ ਰੱਖਦਾ ਸੀ ਜਦੋਂ ਕਿ ਦੂਜੇ ਨੇ ਕਿਸੇ ਲੜਾਈ ਝਗੜੇ ਵਿੱਚ ਆਪਣੀ ਵਿਰੋਧੀ ਧਿਰ ਤੋਂ ਬਦਲਾ ਲੈਣ ਦੀ ਮਨਸ਼ਾ ਨਾਲ ਰਾਈਫਲ ਚੋਰੀ ਕੀਤੀ ਸੀ।

Bathinda News

ਇਸ ਸੰਬੰਧੀ ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਲੰਘੇ ਦਿਨੀਂ ਪੈਟਰੋਲ ਪੰਪ ਤੋਂ ਸਕਿਊਰਿਟੀ ਗਾਰਡ ਬਲਜੀਤ ਸਿੰਘ ਪੁੱਤਰ ਸਰਵਨ ਸਿੰਘ ਵਾਸੀ ਪਿੰਡ ਭਾਈ ਬਖਤੌਰ ਦੀ ਰਾਈਫਲ 12 ਬੋਰ ਅਤੇ ਸਪੋਰਟਸ ਬੈਗ ਜਿਸ ਵਿੱਚ ਰਾਈਫਲ ਦੇ 5 ਰੌਂਦ 12 ਬੋਰ, ਇੱਕ ਮੋਬਾਈਲ ਫੋਨ ਅਤੇ ਹੋਰ ਸਮਾਨ ਸੀ ਜਿਸ ਨੂੰ ਰਾਤ ਨੂੰ ਤੇਲ ਪਵਾਉਣ ਬਹਾਨੇ ਚੋਰੀ ਕਰਕੇ ਦੋ ਵਿਅਕਤੀ ਲੈ ਗਏ ਸੀ। ਉਹਨਾਂ ਦੱਸਿਆ ਕਿ ਉਸੇ ਵੇਲੇ ਪੁਲਿਸ ਦੀਆਂ ਟੀਮਾਂ ਨੇ ਮੁਲਜ਼ਮਾਂ ਦੀ ਪੈੜ ਦੱਬਣੀ ਸ਼ੁਰੂ ਕਰ ਦਿੱਤੀ ਸੀ। Bathinda News

ਸੀਸੀਟੀਵੀ ’ਚ ਕੈਦ

ਮੁਲਜ਼ਮਾਂ ਨੇ ਇਸ ਵਾਰਦਾਤ ਦੌਰਾਨ ਜੋ ਮੋਟਰਸਾਈਕਲ ਵਰਤਿਆਂ ਸੀ ਉਹ ਵੀ ਚੋਰੀ ਦਾ ਸੀ ਜਿਸ ਕਰਕੇ ਹੀ ਉਕਤ ਮੁਲਜ਼ਮਾਂ ਨੂੰ ਲੱਭਣ ֹਚ ਚੋਰੀ ਦਾ ਮੋਟਰਸਾਈਕਲ ਸਹਾਈ ਹੋਇਆ। ਉਹਨਾਂ ਦੱਸਿਆ ਕਿ ਮੁਲਜ਼ਮਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਮੋਟਰਸਾਈਕਲ ਸੁੱਟ ਦਿੱਤਾ ਸੀ ਜੋ ਸੀਸੀਟੀਵੀ ’ਚ ਕੈਦ ਹੋ ਗਏ। ਉਸ ਮਗਰੋਂ ਇਸ ਮੁਕੱਦਮੇ ਵਿੱਚ ਲਖਵਿੰਦਰ ਸਿੰਘ ਉਰਫ ਲੱਕੀ (24) ਪੁੱਤਰ ਗੁਰਪ੍ਰਤਾਪ ਸਿੰਘ ਵਾਸੀ ਪਿੰਡ ਬਾਂਡੀ ਅਤੇ ਦਾਨਿਸ਼ (ਕਰੀਬ 18 ਸਾਲ) ਪੁੱਤਰ ਬੱਗਾ ਸਿੰਘ ਵਾਸੀ ਭੰਡਾਰੀ ਵਾਲੀ ਗਲੀ ਧੱਕਾ ਬਸਤੀ ਫਿਰੋਜਪੁਰ ਹਾਲ ਆਬਾਦ ਬਲਰਾਜ ਨਗਰ ਬਠਿੰਡਾ ਅਤੇ ਇਹਨਾਂ ਦਾ ਇੱਕ ਹੋਰ ਸਾਥੀ ਜੋ ਕਿ ਨਾਬਾਲਗ ਹੈ ਨੂੰ ਨਾਮਜ਼ਦ ਕੀਤਾ ਗਿਆ।

Read Also : Punjab farmers Protest: ਕਿਸਾਨਾਂ ‘ਤੇ ਮੁੜ ਦਾਗੇ ਅੱਥਰੂ ਗੈਸ ਦੇ ਗੋਲੇ

ਪੁਲਿਸ ਟੀਮਾਂ ਨੇ ਲਖਵਿੰਦਰ ਸਿੰਘ ਅਤੇ ਦਾਨਿਸ਼ ਨੂੰ ਗ੍ਰਿਫਤਾਰ ਕਰਕੇ ਉਹਨਾਂ ਵੱਲੋਂ ਚੋਰੀ ਕੀਤੀ ਗਈ ਰਾਈਫਲ, ਸਪੋਰਟਸ ਬੈਗ ਸਮੇਤ 5 ਰੌਂਦ 12 ਬੋਰ, ਮੋਬਾਈਲ ਫੋਨ, ਟਿਫਨ, ਆਈ ਕਾਰਡ, ਵਾਰਦਾਤ ਵਿੱਚ ਵਰਤੇ ਗਏ ਹਥਿਆਰ ਬਰਾਮਦ ਕਰਵਾਏ। ਐਸਪੀ ਸਿਟੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਪੈਸਿਆਂ ਦੀ ਜ਼ਰੂਰਤ ਸੀ ਜਿਸ ਲਈ ਉਹਨਾਂ ਨੇ ਰਲ ਕੇ ਏਟੀਐਸ ਲੁੱਟਣਾ ਸੀ ਅਤੇ ਹੋਰ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ ਜਿਸ ਲਈ ਉਹਨਾਂ ਨੂੰ ਰਾਈਫਲ ਦੀ ਜ਼ਰੂਰਤ ਸੀ।

Bathinda News

ਉਹਨਾਂ ਦੱਸਿਆ ਕਿ ਲਖਵਿੰਦਰ ਸਿੰਘ ਲੱਕੀ ਨੇ ਵਿਦੇਸ਼ ਜਾਣ ਲਈ ਏਟੀਐਮ ’ਚੋਂ ਲੁੱਟ ਕਰਨੀ ਸੀ ਜਦੋਂ ਕਿ ਦਾਨਿਸ਼ ਨੇ ਜੋ ਕਿ ਕਿਸੇ ਲੜਾਈ ਝਗੜੇ ਕਾਰਨ ਫਿਰੋਜਪੁਰ ਤੋਂ ਆ ਕੇ ਬਠਿੰਡਾ ਰਹਿ ਰਿਹਾ ਹੈ ਨੇ ਆਪਣੀ ਪੁਰਾਣੀ ਲੜਾਈ ਦਾ ਬਦਲਾ ਲੈਣਾ ਸੀ। ਮੁਲਜ਼ਮ ਲਖਵਿੰਦਰ ਸਿੰਘ ਪਹਿਲਾਂ ਜਮੈਟੋ ਤੇ ਲੱਗਿਆ ਸੀ ਜਦੋਂ ਕਿ ਹੁਣ ਵਹਿਲਾ ਸੀ ਜਦੋਂ ਕਿ ਦਾਨਿਸ਼ 12 ਜਮਾਤ ਵਿੱਚ ਪੜ੍ਹ ਰਿਹਾ ਹੈ। ਇੱਕ ਸਵਾਲ ਦੇ ਜਵਾਬ ਵਿੱਚ ਐਸਪੀ ਸਿਟੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਰਾਈਫਲ ਚੋਰੀ ਕਰਨ ਲਈ ਪਹਿਲਾਂ ਪੰਪ ਉੱਤੇ ਰੇਕੀ ਕੀਤੀ ਸੀ ਅਤੇ ਰੇਕੀ ਤੋਂ ਬਾਅਦ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਹਨਾਂ ਮੁਲਜ਼ਮਾਂ ਨੂੰ ਡੀਐਸਪੀ ਬਠਿੰਡਾ ਦਿਹਾਤੀ ਸ੍ਰੀਮਤੀ ਹਿਨਾ ਗੁਪਤਾ, ਇੰਚਾਰਜ਼ ਸੀਆਈਏ ਬਠਿੰਡਾ ਅਤੇ ਮੁੱਖ ਅਫਸਰ ਥਾਣਾ ਸਦਰ ਬਠਿੰਡਾ ਦੀ ਪੁਲਿਸ ਪਾਰਟੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ।