ਸਾਧ-ਸੰਗਤ ਬਰਮਿੰਘਮ ਨੇ ਪਵਿੱਤਰ ਐੱਮਐੱਸਜੀ ਸੇਵਾ ਭੰਡਾਰੇ ਨੂੰ ਸਮਰਪਿਤ ਸਫਾਈ ਅਭਿਆਨ ਚਲਾਇਆ | Birmingham News
Birmingham News: (ਸੱਚ ਕਹੂੰ ਨਿਊਜ਼) ਬਰਮਿੰਘਮ। ਸੱਚੇ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਡੇਰਾ ਸੱਚਾ ਸੌਦਾ ਦੀ ਦੇਸ਼-ਵਿਦੇਸ਼ ਵਿਚ ਵੱਸਦੀ ਸਾਧ-ਸੰਗਤ ਵੱਲੋਂ 167 ਮਾਨਵਤਾ ਭਲਾਈ ਦੇ ਕਾਰਜ ਬੜੇ ਹੀ ਉਤਸ਼ਾਹ ਨਾਲ ਕੀਤੇ ਜਾ ਰਹੇ ਇਨ੍ਹਾਂ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਹੋਰ ਉਤਸ਼ਾਹ ਨਾਲ ਕਰਨ ਲਈ ਪ੍ਰੇਰਿਤ ਕਰਦਿਆਂ ਸਥਾਨਕ ਪ੍ਰਸ਼ਾਸਨ ਵੱਲੋਂ ਇਨ੍ਹਾਂ ਸੇਵਾਦਾਰਾਂ ਨੂੰ ਸਮੇਂ-ਸਮੇਂ ’ਤੇ ਸਨਮਾਨਿਤ ਕੀਤਾ ਜਾਂਦਾ ਹੈ ਇਸੇ ਲੜੀ ਤਹਿਤ ਪਿਛਲੇ ਕਈ ਸਾਲਾਂ ਤੋਂ ਸਫਾਈ ਅਭਿਆਨ ਵਿਚ ਯੋਗਦਾਨ ਦੇਣ ਦੇ ਬਦਲੇ ਵਾਲਸਾਲ ਕੌਂਸਲ ਦੇ ਹੈਲਥੀ ਸਪੇਸਜ ਵਲੰਟੀਅਰ ਕੋ-ਆਰਡੀਨੇਟਰ ਮੈਡਮ ਕਮਿਲਾ ਬਰੀ ਵੱਲੋਂ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਜਿੰਮੇਵਾਰ ਸੇਵਾਦਾਰਾਂ ਨੂੰ ਪ੍ਰਸੰਸਾ ਪੱਤਰ ਸੌਂਪਿਆ ਗਿਆ।
ਇਹ ਵੀ ਪੜ੍ਹੋ: Adrak ki Chai: ਅਦਰਕ ਵਾਲੀ ਚਾਹ ਪੀਣ ਨਾਲ ਮਿਲਦੇ ਨੇ ਇਹ ਅਨੇਕਾਂ ਫਾਇਦੇ, ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ
ਇਸ ਮੌਕੇ 85 ਮੈਂਬਰ ਯੂ. ਕੇ. ਕੁਲਦੀਪ ਇੰਸਾਂ ਅਤੇ ਮੁਕੇਸ਼ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਇੰਗਲੈਂਡ ਦੀ ਸਾਧ-ਸੰਗਤ ਦਿਨ-ਰਾਤ ਮਾਨਵਤਾ ਭਲਾਈ ਦੇ ਕਾਰਜਾਂ ਵਿਚ ਲੱਗੀ ਹੋਈ ਹੈ ਇਸ ਤੋਂ ਪਹਿਲਾਂ ਪਵਿੱਤਰ ਐੱਮਐੱਸਜੀ ਸੇਵਾ ਭੰਡਾਰੇ ਨੂੰ ਸਮਰਪਿਤ ਬਲਾਕ ਬਰਮਿੰਘਮ ਦੀ ਸਾਧ-ਸੰਗਤ ਵੱਲੋਂ ਵਾਲਸਾਲ ਕੌਂਸਲ ਦੇ ਅਧਿਕਾਰੀਆਂ ਨਾਲ ਮਿਲ ਕੇ ਵਾਤਾਵਰਨ ਨੂੰ ਸਾਫ-ਸੁਥਰਾ ਰੱਖਣ ਦੇ ਮੰਤਵ ਨਾਲ ਸਫਾਈ ਅਭਿਆਨ ਚਲਾਇਆ ਗਿਆ। Birmingham News
ਇਸ ਮੌਕੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ 24 ਸੇਵਾਦਾਰਾਂ ਅਤੇ ਬੱਚਿਆਂ ਵੱਲੋਂ ਪੂਰੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਮੂਲ ਨਾਗਰਿਕਾਂ ਨਾਲ ਮਿਲ ਕੇ 45 ਵੱਡੇ ਬੈਗ ਕੂੜਾ-ਕਰਕਟ ਇਕੱਠਾ ਕੀਤਾ ਜਿਸ ਨੂੰ ਬਾਅਦ ਵਿਚ ਕੌਂਸਲ ਅਧਿਕਾਰੀਆਂ ਨੇ ਨਿਰਧਾਰਤ ਥਾਂ ’ਤੇ ਪਹੁੰਚਾਇਆ ਇਸ ਤੋਂ ਪਹਿਲਾਂ ਵੀ ਸਥਾਨਕ ਸਾਧ-ਸੰਗਤ ਨੇ ਇੱਕ ਸਫਾਈ ਅਭਿਆਨ ਪ੍ਰਿੰਸ ਸਟਰੀਟ ਅਤੇ ਆਕਸਫੋਰਡ ਸਟਰੀਟ (ਵਾਲਸਾਲ ਕੌਂਸਲ) ਵਿਖੇ ਚਲਾਇਆ ਸੀ ਜਿੱਥੇ 5 ਸੇਵਾਦਾਰਾਂ, ਇੱਕ ਬੱਚੇ ਨੇ 13 ਮੂਲ ਨਾਗਰਿਕਾਂ ਨਾਲ ਮਿਲ ਕੇ 50 ਵੱਡੇ ਬੈਗ ਕੂੜਾ ਇਕੱਠਾ ਕੀਤਾ ਸੀ ਕੌਂਸਲ ਅਧਿਕਾਰੀਆਂ ਨੇ ਸਾਧ-ਸੰਗਤ ਨਾਲ ਸੇਵਾ ਕਾਰਜਾਂ ਬਾਰੇ ਚਰਚਾ ਕਰਦਿਆਂ ਉਨ੍ਹਾਂ ਦੀ ਭਰਪੂਰ ਪ੍ਰਸੰਸਾ ਕੀਤੀ।