ਇਨ੍ਹਾਂ ਨੂੰ ਜਗਾ ਦਿਓ
ਅਚਾਰੀਆ ਚਾਣੱਕਿਆ ਕਹਿੰਦੇ ਹਨ ਕਿ ਜੇਕਰ ਕੋਈ ਵਿਦਿਆਰਥੀ ਪ੍ਰੀਖਿਆ ਸਮੇਂ ਸੌਂ ਰਿਹਾ ਹੈ ਤਾਂ ਉਸਨੂੰ ਤੁਰੰਤ ਉਠਾ ਦੇਣਾ ਚਾਹੀਦਾ ਹੈ ਤਾਂ ਕਿ ਉਹ ਵਿੱਦਿਆ ਦਾ ਅਭਿਆਸ ਚੰਗੀ ਤਰ੍ਹਾਂ ਕਰ ਸਕੇ ਨਹੀਂ ਤਾਂ ਵਿਦਿਆਰਥੀ ਸੌਂਦਾ ਰਹੇਗਾ ਤੇ ਉਹ ਪ੍ਰੀਖਿਆ ’ਚ ਮਨ ਨਹੀਂ ਲਾ ਸਕੇਗਾ ਜੇਕਰ ਕੋਈ ਨੌਕਰ ਕੰਮ ਸਮੇਂ ਨੀਂਦ ਲੈ ਰਿਹਾ ਹੈ ਤਾਂ ਉਸਨੂੰ ਤੁਰੰਤ ਜਗਾ ਦੇਣਾ ਚਾਹੀਦਾ ਹੈ ਨਹੀਂ ਤਾਂ ਤੁਹਾਡਾ ਕੰਮ ਪੂਰਾ ਨਹੀਂ ਹੋਵੇਗਾ
ਇਸੇ ਤਰ੍ਹਾਂ ਜੇਕਰ ਕੋਈ ਯਾਤਰੀ ਰਸਤੇ ’ਚ ਸੌਂਦਾ ਜਾਂ ਨੀਂਦ ਲੈਂਦਾ ਦਿਖਾਈ ਦੇਵੇ ਤਾਂ ਉਸਨੂੰ ਵੀ ਉਠਾ ਦੇਣਾ ਚਾਹੀਦਾ ਹੈ ਨਹੀਂ ਤਾਂ ਉਸਦਾ ਸਾਮਾਨ ਚੋਰੀ ਹੋਣ ਦਾ ਡਰ ਬਣਿਆ ਰਹਿੰਦਾ ਹੈ ਯਾਤਰੀ ਨੂੰ ਸੌਂਦਾ ਦੇਖ ਚੋਰ ਉਸਦੇ ਧਨ ਜਾਂ ਹੋਰ ਕਿਸੇ ਵਸਤੂ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਜੇਕਰ ਕੋਈ ਵਿਅਕਤੀ ਭੁੱਖਾ ਹੈ ਤਾਂ ਉਸਨੂੰ ਉਠਾ ਦੇਣਾ ਚਾਹੀਦਾ ਹੈ ਅਤੇ ਉਸਨੂੰ ਭੋਜਨ ਦੇਣਾ ਚਾਹੀਦਾ ਹੈ ਭੁੱਖਾ ਵਿਅਕਤੀ ਸੌਂਦਾ ਰਹੇਗਾ ਤਾਂ ਉਸ ਨੂੰ ਸਰੀਰਕ ਦੁੱਖਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ
ਇਸ ਤਰ੍ਹਾਂ ਜੇਕਰ ਕੋਈ ਵਿਅਕਤੀ ਨੀਂਦ ’ਚ ਡਰ ਰਿਹਾ ਹੈ ਤਾਂ ਉਸਨੂੰ ਵੀ ਉਸ ਸਮੇਂ ਹੀ ਉਠਾ ਦੇਣਾ ਚਾਹੀਦਾ ਹੈ ਤਾਂ ਕਿ ਉਸ ਦਾ ਭਿਆਨਕ ਸੁਫ਼ਨਾ ਟੁੱਟ ਜਾਵੇ ਅਤੇ ਉਸ ਨੂੰ ਸ਼ਾਂਤੀ ਮਿਲੇ ਕਿਸੇ ਗੋਦਾਮ ਦਾ ਰਖਵਾਲਾ ਜਾਂ ਕੋਈ ਚੌਂਕੀਦਾਰ ਆਪਣੀ ਡਿਊਟੀ ਸਮੇਂ ਸੌਂਦਾ ਦਿਖਾਈ ਦੇਵੇ ਤਾਂ ਉਸ ਨੂੰ ਵੀ ਤੁਰੰਤ ਜਗਾ ਦੇਣਾ ਚਾਹੀਦਾ ਹੈ ਗੋਦਾਮ ਦੇ ਚੌਕੀਦਾਰ ਦੇ ਸੌਂਦੇ ਰਹਿਣ ਕਾਰਨ ਚੋਰੀ ਹੋਣ ਦਾ ਡਰ ਬਣਿਆ ਰਹਿੰਦਾ ਹੈ ਇਸ ਨਾਲ ਹੀ ਜਾਨੀ ਨੁਕਸਾਨ ਹੋਣ ਦੀ ਸੰਭਾਵਨਾ ਵੀ ਬਣੀ ਰਹਿੰਦੀ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ