14 ਫਰਵਰੀ ਨੂੰ ਪੰਜਾਬ ‘ਚ ਹੋਣਗੀਆਂ ਚੋਣਾਂ, 10 ਮਾਰਚ ਨੂੰ ਆਉਣਗੇ ਨਤੀਜੇ, 15 ਜਨਵਰੀ ਤੱਕ ਰੈਲੀਆਂ ਬੰਦ
- ਪੰਜਾਬ ਵਿੱਚ ਚੰਨੀ ਸਰਕਾਰ ਦੇ ਹੱਥੋਂ ਗਈ ਪਾਵਰ, ਚੋਣ ਕਮਿਸ਼ਨ ਹੁਣ ਲਵੇਗਾ ਪੰਜਾਬ ਲਈ ਫੈਸਲੇ
- ਪੰਜਾਬ ’ਚ ਸੁਰੱਖਿਆ ਇੰਤਜ਼ਾਮ ਨੂੰ ਲੈ ਕੇ ਚੋਣ ਕਮਿਸ਼ਨ ਤਿਆਰ, ਜਿਆਦਾ ਹੋਵੇਗੀ ਸਖ਼ਤੀ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਲੋਕ ਆਪਣੀ ਨਵੀਂ ਸਰਕਾਰ ਦੀ ਚੋਣ 14 ਫਰਵਰੀ ਨੂੰ ਕਰਨਗੇ ਤਾਂ 15 ਮਾਰਚ ਨੂੰ ਪੰਜਾਬ ’ਚ ਨਵੀਂ ਸਰਕਾਰ ਮਿਲ ਜਾਏਗੀ। ਪੰਜਾਬ ਦੀ ਚੋਣਾਂ ਇੱਕ ਫੇਜ ਵਿੱਚ ਕਰਵਾਈ ਜਾਣਗੀਆਂ ਅਤੇ ਇਸ ਦੀ ਪ੍ਰਕਿਰਿਆ 21 ਜਨਵਰੀ ਤੋਂ ਸ਼ੁਰੂ ਕਰ ਦਿੱਤੀ ਜਾਏਗੀ। ਇਸ ਨਾਲ ਹੀ 15 ਜਨਵਰੀ ਤੱਕ ਪੰਜਾਬ ਵਿੱਚ ਕਿਸੇ ਵੱਡੀ ਰੈਲੀ ਜਾਂ ਫਿਰ ਸਮਾਗਮ ਦਾ ਆਯੋਜਨ ਨਹੀਂ ਹੋ ਪਾਏਗਾ। ਇਸ ਲਈ ਚੋਣ ਕਮਿਸ਼ਨ ਵੱਲੋਂ ਪਾਬੰਦੀ ਲਗਾ ਦਿੱਤੀ ਗਈ ਹੈ। 15 ਜਨਵਰੀ ਨੂੰ ਚੋਣ ਕਮਿਸ਼ਨ ਵੱਲੋਂ ਸਮੀਖਿਆ ਕਰਦੇ ਹੋਏ ਫੈਸਲਾ ਕੀਤਾ ਜਾਏਗਾ ਕਿ ਚੋਣ ਪ੍ਰਚਾਰ ਲਈ ਵੱਡੀ ਰੈਲੀਆਂ ਕੀਤੀ ਜਾਣਗੀਆਂ ਜਾਂ ਫਿਰ ਨਹੀਂ।
ਚੋਣ ਕਮਿਸ਼ਨ ਵੱਲੋਂ ਪੰਜਾਬ ਵਿਧਾਨ ਸਭਾ ਚੋਣਾ ਦਾ ਐਲਾਨ ਕਰਨ ਤੋਂ ਤੁਰੰਤ ਬਾਅਦ ਚੋਣ ਜ਼ਾਬਤਾ ਲਗਾ ਦਿੱਤਾ ਹੈ। ਹੁਣ ਪੰਜਾਬ ’ਚ ਚਰਨਜੀਤ ਸਿੰਘ ਚੰਨੀ ਕਾਰਜਕਾਰੀ ਮੁੱਖ ਮੰਤਰੀ ਹੀ ਰਹਿਣਗੇ, ਉਹ ਕਿਸੇ ਵੀ ਤਰਾਂ ਦਾ ਕੋਈ ਫੈਸਲਾ ਨਹੀਂ ਕਰ ਪਾਉਣਗੇ। ਹੁਣ ਤੋਂ ਬਾਅਦ ਪੰਜਾਬ ‘ਚ ਹਰ ਛੋਟਾ ਵੱਡਾ ਫੈਸਲਾ ਚੋਣ ਕਮਿਸ਼ਨ ਹੀ ਕਰੇਗਾ। ਇਸ ਲਈ ਚਰਨਜੀਤ ਸਿੰਘ ਚੰਨੀ ਦੇ ਹੱਥ ‘ਚ ਆਈ 100 ਦਿਨ ਪਹਿਲਾਂ ਪਾਵਰ ਹੁਣ ਖ਼ਤਮ ਹੋ ਗਈ ਹੈ।
ਚੋਣ ਕਮਿਸ਼ਨ ਵੱਲੋਂ ਕੀਤੇ ਗਏ ਐਲਾਨ ਅਨੁਸਾਰ ਪੰਜਾਬ ਵਿੱਚ 21 ਜਨਵਰੀ ਤੋਂ ਨਾਮਜ਼ਦਗੀ ਕਾਗ਼ਜ਼ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ ਜਾਏਗਾ, ਜਦੋਂ ਕਿ 28 ਜਨਵਰੀ ਨਾਮਜ਼ਦਗੀ ਕਾਗ਼ਜ਼ ਭਰਨ ਦਾ ਆਖ਼ਰੀ ਦਿਨ ਹੋਏਗਾ। ਇਸ ਨਾਲ ਹੀ 29 ਜਨਵਰੀ ਨੂੰ ਕਾਗਜ਼ੀ ਦੀ ਚੈਕਿੰਗ ਹੋਏਗੀ ਤਾਂ 31 ਜਨਵਰੀ ਨੂੰ ਉਮੀਦਵਾਰ ਆਪਣੇ ਕਾਗ਼ਜ਼ ਵਾਪਸ ਲੈ ਸਕਣਗੇ। ਜਿਸ ਤੋਂ ਬਾਅਦ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰਦੇ ਹੋਏ 14 ਦਿਨ ਲਈ ਪ੍ਰਚਾਰ ਦਾ ਸਮਾਂ ਦਿੱਤਾ ਜਾਏਗਾ। 14 ਫਰਵਰੀ ਨੂੰ ਪੰਜਾਬ ਵਿੱਚ ਚੋਣਾਂ ਹੋਣਗੀਆਂ। ਇਸ ਦਿਨ ਪੰਜਾਬ ਦੇ 3 ਕਰੋੜ ਲੋਕ ਆਪਣੀ ਨਵੀਂ ਸਰਕਾਰ ਦੀ ਚੋਣ ਕਰਨਗੇ।
ਪੰਜਾਬ ਵਿੱਚ ਨਵੀਂ ਸਰਕਾਰ ਨੂੰ ਲੈ ਕੇ 10 ਮਾਰਚ ਨੂੰ ਨਤੀਜੇ ਆਉਣਗੇ। ਇਨਾਂ ਨਤੀਜਿਆਂ ਨਾਲ ਹੀ ਕਿਹੜੀ ਪਾਰਟੀ ਨੂੰ ਕਿੰਨੀ ਸੀਟਾਂ ਮਿਲਨਗੀਆਂ ਅਤੇ ਕਿਹੜੀ ਪਾਰਟੀ ਬਹੁਮਤ ਪ੍ਰਾਪਤ ਕਰਨਗੇ। ਇਹ ਸਾਰਾ ਕੁਝ ਸਾਫ਼ ਹੋ ਜਾਏਗਾ।
ਪੰਜਾਬ ਵਿਖੇ 2017 ਵਿੱਚ ਕੀ ਆਏ ਸਨ ਨਤੀਜੇ ?
ਪਾਰਟੀ ਸੀਟਾਂ
ਕਾਂਗਰਸ 77
ਆਪ 20
ਅਕਾਲੀ 15
ਭਾਜਪਾ 03
ਹੋਰ 02
ਕੁਲ 117
ਪੰਜਾਬ ਵਿੱਚ ਖੇਤਰ ਅਨੁਸਾਰ ਸੀਟਾਂ
ਖੇਤਰ ਸੀਟਾਂ
ਮਾਲਵਾ 69
ਮਾਝਾ 25
ਦੋਆਬਾ 23
ਕੁਲ 117
ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਅਹਿਮ ਗੱਲਾਂ
- ਨੋਟੀਫਿਕੇਸ਼ਨ ਦੀ ਤਾਰੀਕ 21 ਜਨਵਰੀ 2022
- ਨਾਮਜ਼ਦਗੀ ਦਾ ਆਖਰੀ ਤਾਰੀ 28 ਜਨਵਰੀ 2022
- ਉਮੀਦਵਾਰੀ ਵਾਪਸ ਲੈਣ ਦੀ ਆਖਰੀ ਤਾਰੀਕ 31 ਜਨਵਰੀ 2022
- ਚੋਣਾਂ 14 ਫਰਵਰੀ 2022
- ਗਿਣਤੀ ਤੇ ਨਤੀਜੇ 10 ਮਾਰਚ 2022
ਸੂਬੇ ’ਚ ਮੁੱਖ ਮੁਕਾਬਲਾ ਇਨਾਂ ਪਾਰਟੀਆਂ ’ਚ ਹੋਵੇਗਾ
ਵਿਧਾਨ ਸਭਾ ਦਾ ਕਾਰਜਕਾਲ 17 ਮਾਰਚ 2022 ਨੂੰ ਖਤਮ ਹੋ ਰਿਹਾ ਹੈ। ਪੰਜਾਬ ਚੋਣਾਂ ਵਿੱਚ ਇਸ ਵਾਰ ਮੁੱਖ ਤੌਰ ’ਤੇ ਚਾਰ ਸਿਆਸੀ ਪਾਰਟੀਆਂ ਕਾਂਗਰਸ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਸਰਗਰਮ ਹਨ। ਚੋਣ ਮੈਦਾਨ ਵਿੱਚ ਮੁਕਾਬਲਾ ਇਨ੍ਹਾਂ ਪਾਰਟੀਆਂ ਦੇ ਉਮੀਦਵਾਰਾਂ ਦਰਮਿਆਨ ਹੋਵੇਗਾ। ਇਸ ਦੇ ਨਾਲ ਹੀ ਅੰਦੋਲਨ ਦੀ ਸਮਾਪਤੀ ਤੋਂ ਬਾਅਦ ਪੰਜਾਬ ਦੀਆਂ 22 ਕਿਸਾਨ ਜਥੇਬੰਦੀਆਂ ਨੇ ਵੀ ਆਪਣਾ ਵੱਖਰਾ ਫਰੰਟ ਬਣਾ ਕੇ ਚੋਣਾਂ ਵਿਚ ਉਤਰਨ ਦੀ ਤਿਆਰੀ ਕਰ ਲਈ ਹੈ।
ਚੋਣਾਂ ’ਚ ਦੋ ਵੱਡੇ ਗਠਜੋੜ ਦੇਣਗੇ ਟੱਕਰ
ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਕਰਕੇ ਚੋਣ ਮੈਦਾਨ ਵਿੱਚ ਉਤਰਿਆ ਹੈ। ਇਸ ਦੇ ਨਾਲ ਹੀ ਭਾਜਪਾ ਅਕਾਲੀ ਦਲ ਨਾਲੋਂ ਨਾਤਾ ਤੋੜ ਕੇ ਕਾਂਗਰਸ ਛੱਡਣ ਵਾਲੇ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਨਾਲ ਗਠਜੋੜ ਕਰਕੇ ਚੋਣ ਮੈਦਾਨ ਵਿਚ ਹਨ।
ਪੰਜਾਬ ਵਿੱਚ ਬਹੁਮਤ ਲਈ 59 ਸੀਟਾਂ ਜ਼ਰੂਰੀ
ਜ਼ਿਕਰਯੋਗ ਹੈ ਕਿ 2017 ਦੀਆਂ ਚੋਣਾਂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ 17 ਮਾਰਚ 2017 ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਇਸ ਤੋਂ ਬਾਅਦ ਉਨਾਂ ਨੂੰ ਅਹੁਦੇ ਤੋਂ ਹਟਾ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਹੈ। ਮੌਜੂਦਾ ਵਿਧਾਨ ਸਭਾ ਦੀ ਮਿਆਦ 17 ਮਾਰਚ, 2022 ਨੂੰ ਖਤਮ ਹੋ ਰਹੀ ਹੈ। ਪੰਜਾਬ ਵਿਧਾਨ ਸਭਾ ਵਿੱਚ ਕੁੱਲ 117 ਵਿਧਾਨ ਸਭਾ ਹਲਕੇ ਹਨ ਅਤੇ ਕਿਸੇ ਵੀ ਪਾਰਟੀ ਜਾਂ ਗਠਜੋੜ ਨੂੰ ਚੋਣ ਜਿੱਤਣ ਲਈ 59 ਦਾ ਸਕੋਰ ਬਣਾਉਣਾ ਪੈਂਦਾ ਹੈ।
ਪੰਜ ਸੂਬਿਆਂ ਵਿੱਚ ਹੋਣਗੀਆਂ ਵਿਧਾਨ ਸਭਾ ਚੋਣਾਂ
ਚੋਣ ਕਮਿਸ਼ਨ ਇਸ ਸਾਲ ਦੇਸ਼ ਦੇ ਪੰਜ ਸੂਬਿਆਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਣੀਪੁਰ ਵਿੱਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਗਿਆ ਹੈ। ਇਨ੍ਹਾਂ ਸਾਰੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਦਾ ਕਾਰਜਕਾਲ ਅਗਲੇ ਦੋ-ਤਿੰਨ ਮਹੀਨਿਆਂ ਵਿੱਚ ਪੂਰਾ ਹੋ ਰਿਹਾ ਹੈ।
ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ ਕਿਹਾ ਕਿ ਦੇਸ਼ ਦੇ 5 ਸੂਬਿਆਂ ਦੀਆਂ 690 ਵਿਧਾਨ ਸਭਾਵਾਂ ‘ਚ ਚੋਣਾਂ ਹੋਣਗੀਆਂ। ਚੋਣਾਂ ਵਿੱਚ 18.34 ਕਰੋੜ ਵੋਟਰ ਹਿੱਸਾ ਲੈਣਗੇ। ਕੋਰੋਨਾ ਦਰਮਿਆਨ ਚੋਣਾਂ ਕਰਵਾਉਣ ਲਈ ਨਵੇਂ ਪ੍ਰੋਟੋਕੋਲ ਲਾਗੂ ਕੀਤੇ ਜਾਣਗੇ।
ਜ਼ਿਕਰਯੋਗ ਹੈ ਕਿ ਗੋਆ ਵਿੱਚ 40 ਵਿਧਾਨ ਸਭਾ ਹਲਕੇ ਹਨ, ਜਦੋਂ ਕਿ ਪੰਜਾਬ ਵਿੱਚ 117, ਮਨੀਪੁਰ ਵਿੱਚ 60 ਅਤੇ ਉੱਤਰਾਖੰਡ ਵਿੱਚ 71 ਵਿਧਾਨ ਸਭਾ ਹਲਕੇ ਹਨ। ਦੇਸ਼ ਦੇ ਸਭ ਤੋਂ ਵੱਡੇ ਰਾਜ ਉੱਤਰ ਪ੍ਰਦੇਸ਼ ਵਿੱਚ 403 ਵਿਧਾਨ ਸਭਾ ਸੀਟਾਂ ਹਨ। ਚੋਣ ਕਮਿਸ਼ਨ ਨੇ ਇਨ੍ਹਾਂ ਰਾਜਾਂ ਵਿੱਚ ਚੋਣਾਂ ਦੀਆਂ ਤਿਆਰੀਆਂ ਦੇ ਸਬੰਧ ਵਿੱਚ ਪਿਛਲੇ ਕਈ ਦਿਨਾਂ ਤੋਂ ਕੇਂਦਰ ਅਤੇ ਰਾਜ ਸਰਕਾਰਾਂ ਦੇ ਅਧਿਕਾਰੀਆਂ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਸਲਾਹ ਮਸ਼ਵਰੇ ਦੀ ਪ੍ਰਕਿਰਿਆ ਪੂਰੀ ਕਰ ਲਈ ਹੈ। ਇਨ੍ਹਾਂ ਰਾਜਾਂ ਦੀਆਂ ਵੋਟਰ ਸੂਚੀਆਂ ਦੀ ਸੰਖੇਪ ਸਮੀਖਿਆ ਵੀ ਕੀਤੀ ਗਈ ਹੈ। ਕਮਿਸ਼ਨ ਨੇ ਰਾਜਾਂ ਤੋਂ ਚੋਣ ਬਕਾਏ ਮੰਗੇ ਹਨ।
ਯੂਪੀ ਦੀਆਂ 403 ਅਤੇ ਪੰਜਾਬ ਦੀਆਂ 117 ਸੀਟਾਂ ਲਈ ਵਿਧਾਨ ਸਭਾ ਚੋਣਾਂ ਹੋਣਗੀਆਂ
ਯੂਪੀ ਦੀਆਂ 403 ਸੀਟਾਂ ‘ਤੇ ਸਭ ਤੋਂ ਵੱਧ ਮਤਦਾਨ ਹੋਣ ਜਾ ਰਿਹਾ ਹੈ। ਗੋਆ ‘ਚ 40 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਹੋਵੇਗੀ। ਪੰਜਾਬ ਦੀਆਂ 117 ਸੀਟਾਂ ਲਈ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਉੱਤਰਾਖੰਡ ਵਿੱਚ 70 ਵਿਧਾਨ ਸਭਾ ਸੀਟਾਂ ਹਨ। ਜਦਕਿ ਮਨੀਪੁਰ ‘ਚ 60 ਵਿਧਾਨ ਸਭਾ ਸੀਟਾਂ ‘ਤੇ ਲੋਕ ਆਪਣੀ ਵੋਟ ਦਾ ਇਸਤੇਮਾਲ ਕਰਨਗੇ।
ਇਨ੍ਹਾਂ ਤਰੀਕਾਂ ਦੇ ਐਲਾਨ ਦੇ ਨਾਲ ਹੀ ਇਨ੍ਹਾਂ ਸਾਰੇ ਰਾਜਾਂ ਵਿੱਚ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ। ਧਿਆਨ ਯੋਗ ਹੈ ਕਿ ਆਬਾਦੀ ਦੇ ਲਿਹਾਜ਼ ਨਾਲ ਸਭ ਤੋਂ ਵੱਡੇ ਰਾਜ ਯੂਪੀ ਵਿੱਚ ਵਿਧਾਨ ਸਭਾ ਚੋਣਾਂ 7-8 ਪੜਾਵਾਂ ਵਿੱਚ ਹੋ ਸਕਦੀਆਂ ਹਨ। ਜਦੋਂ ਕਿ ਪੰਜਾਬ ਵਿੱਚ ਦੋ ਤੋਂ ਤਿੰਨ ਪੜਾਵਾਂ ਵਿੱਚ ਵੋਟਿੰਗ ਪ੍ਰਕਿਰਿਆ ਪੂਰੀ ਹੋਵੇਗੀ। ਪਹਾੜੀ ਰਾਜ ਉੱਤਰਾਖੰਡ ਵਿੱਚ ਦੋ ਪੜਾਵਾਂ ਵਿੱਚ ਚੋਣਾਂ ਹੋ ਸਕਦੀਆਂ ਹਨ। ਗੋਆ ਅਤੇ ਮਨੀਪੁਰ ਦੇ ਛੋਟੇ ਰਾਜਾਂ ਵਿੱਚ ਇੱਕ-ਇੱਕ ਪੜਾਅ ਵਿੱਚ ਚੋਣਾਂ ਹੋ ਸਕਦੀਆਂ ਹਨ।
ਖਰਚ ਹੱਦ ਵਧੀ
ਲੋਕ ਸਭਾ ਚੋਣਾਂ ‘ਚ ਉਮੀਦਵਾਰਾਂ ਲਈ ਚੋਣ ਖਰਚ ਦੀ ਹੱਦ 70 ਲੱਖ ਰੁਪਏ ਤੋਂ ਵਧਾ ਕੇ 95 ਲੱਖ ਰੁਪਏ ਕਰ ਦਿੱਤੀ ਗਈ ਹੈ, ਜਦਕਿ ਵਿਧਾਨ ਸਭਾ ਚੋਣਾਂ ‘ਚ ਇਹ ਸੀਮਾ 28 ਲੱਖ ਦੀ ਬਜਾਏ 40 ਲੱਖ ਰੁਪਏ ਹੋਵੇਗੀ। ਚੋਣ ਕਮਿਸ਼ਨ ਨੇ ਕਾਨੂੰਨ ਮੰਤਰਾਲੇ ਦੇ ਨੋਟੀਫਿਕੇਸ਼ਨ ਦਾ ਹਵਾਲਾ ਦਿੰਦੇ ਹੋਏ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਸੱਤ ਗੇੜਾਂ ’ਚ ਪੈਣਗੀਆਂ ਵੋਟਾਂ
- ਪਹਿਲਾ ਗੇੜ 10 ਫਰਵਰੀ : ਉੱਤਰ ਪ੍ਰਦੇਸ਼
- ਦੂਜਾ ਗੇੜ 14 ਫਰਵਰੀ : ਉੱਤਰ ਪ੍ਰਦੇਸ਼, ਪੰਜਾਬ, ਉੱਤਰਾਖੰਡ, ਗੋਆ
- ਤੀਜਾ ਗੇੜ 20 ਫਰਵਰੀ : ਉੱਤਰ ਪ੍ਰਦੇਸ਼
- ਚੌਥਾ ਗੇੜ 23 ਫਰਵਰੀ : ਉੱਤਰ ਪ੍ਰਦੇਸ਼
- ਪੰਜਵਾਂ ਗੇੜ 27 ਫਰਵਰੀ : ਉੱਤਰ ਪ੍ਰਦੇਸ਼, ਮਣੀਪੁਰ
- ਛੇਵਾਂ ਗੇੜ 3 ਮਾਰਚ : ਉੱਤਰ ਪ੍ਰਦੇਸ਼, ਮਣੀਪੁਰ
- ਸੱਤਵਾਂ ਗੇੜ 7 ਮਾਰਚ : ਉੱਤਰ ਪ੍ਰਦੇਸ਼
- ਨਤੀਜੇ 10 ਮਾਰਚ
ਸਿਆਸੀ ਪਾਰਟੀਆਂ ਲਈ ਦਿਸ਼ਾ-ਨਿਰਦੇਸ਼
1. ਮਨੀਪੁਰ ਅਤੇ ਗੋਆ ਵਿੱਚ, ਇਹ ਖਰਚ ਸੀਮਾ 28 ਲੱਖ ਰੁਪਏ ਹੋਵੇਗੀ
2. ਯੂਪੀ, ਪੰਜਾਬ ਅਤੇ ਉਤਰਾਖੰਡ ਵਿੱਚ ਹਰ ਉਮੀਦਵਾਰ 40 ਲੱਖ ਰੁਪਏ ਖਰਚ ਕਰ ਸਕੇਗਾ।
3. ਸਾਰੇ ਪ੍ਰੋਗਰਾਮਾਂ ਦੀ ਵੀਡੀਓਗ੍ਰਾਫੀ ਕੀਤੀ ਜਾਵੇਗੀ।
4. ਪਾਰਟੀਆਂ ਨੂੰ ਆਪਣੇ ਉਮੀਦਵਾਰਾਂ ਦੇ ਅਪਰਾਧਿਕ ਰਿਕਾਰਡ ਦਾ ਐਲਾਨ ਕਰਨਾ ਹੁੰਦਾ ਹੈ।
5. ਉਮੀਦਵਾਰ ਨੂੰ ਅਪਰਾਧਿਕ ਇਤਿਹਾਸ ਵੀ ਦੱਸਣਾ ਹੋਵੇਗਾ।
5 ਅਹਿਮ ਗੱਲਾਂ
1. ਕੋਰੋਨਾ ਵਿਚਕਾਰ ਚੁਣੌਤੀਪੂਰਨ ਚੋਣਾਂ – ਨਵੇਂ ਕੋਵਿਡ ਪ੍ਰੋਟੋਕੋਲ ਲਾਗੂ ਕੀਤੇ ਜਾਣਗੇ।
2. ਕੋਰੋਨਾ ਸੰਕਰਮਿਤ ਵੀ ਵੋਟ ਪਾ ਸਕਣਗੇ – ਮਰੀਜ਼ਾਂ ਨੂੰ ਪੋਸਟਲ ਬੈਲਟ ਦੀ ਸਹੂਲਤ।
3. 16% ਪੋਲਿੰਗ ਬੂਥ ਵਧਾਏ ਗਏ ਹਨ। 2.15 ਲੱਖ ਤੋਂ ਵੱਧ ਪੋਲਿੰਗ ਸਟੇਸ਼ਨ ਬਣਾਏ ਗਏ ਹਨ।
4. ਇੱਕ ਪੋਲਿੰਗ ਸਟੇਸ਼ਨ ‘ਤੇ ਵੋਟਰਾਂ ਦੀ ਵੱਧ ਤੋਂ ਵੱਧ ਗਿਣਤੀ 1500 ਤੋਂ 1250 ਤੱਕ।
5. ਵੱਡੇ ਰਾਜਾਂ ‘ਚ ਚੋਣ ਖਰਚ ਦੀ ਹੱਦ ਵਧੀ, ਹੁਣ 40 ਲੱਖ ਰੁਪਏ
ਚੋਣਾਂ ਸੱਤ ਗੇੜਾਂ ਵਿੱਚ ਪੈਣਗੀਆਂ
- ਪੰਜ ਰਾਜਾਂ ਵਿੱਚ ਸੱਤ ਗੇੜਾਂ ਵਿੱਚ ਚੋਣਾਂ ਹੋਣਗੀਆਂ। ਉੱਤਰ ਪ੍ਰਦੇਸ਼ ਵਿੱਚ 10 ਫਰਵਰੀ ਨੂੰ ਪਹਿਲੇ ਗੇੜ ਦੀਆਂ ਵੋਟਾਂ ਪੈਣਗੀਆਂ।
- ਪੰਜਾਬ, ਉੱਤਰਾਖੰਡ ਅਤੇ ਗੋਆ ਵਿੱਚ 14 ਫਰਵਰੀ ਅਤੇ ਮਣੀਪੁਰ ਵਿੱਚ 27 ਫਰਵਰੀ ਅਤੇ 3 ਮਾਰਚ ਨੂੰ ਵੋਟਾਂ ਪੈਣਗੀਆਂ।
- ਉੱਤਰ ਪ੍ਰਦੇਸ਼ ਵਿੱਚ 10 ਫਰਵਰੀ ਤੋਂ 7 ਮਾਰਚ ਤੱਕ 7 ਪੜਾਵਾਂ ਵਿੱਚ ਵੋਟਿੰਗ ਹੋਵੇਗੀ।
- ਸਾਰੇ ਸੂਬਿਆਂ ਵਿੱਚ 10 ਮਾਰਚ ਨੂੰ ਵੋਟਾਂ ਦੀ ਗਿਣਤੀ ਹੋਵੇਗੀ।
ਪੰਜਾਬ ’ਚ 21 ਤੋਂ 28 ਜਨਵਰੀ ਤੱਕ ਨਾਮਜ਼ਦਗੀਆਂ, 14 ਫਰਵਰੀ ਨੂੰ ਵੋਟਿੰਗ; 10 ਮਾਰਚ ਨਤੀਜੇ
ਪੰਜ ਸੂਬਿਆਂ ‘ਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ, 10 ਮਾਰਚ ਨੂੰ ਆਉਣਗੇ ਨਤੀਜੇ
ਪੰਜਾਬ, ਯੂਪੀ, ਉੱਤਰਾਖੰਡ, ਗੋਆ ਅਤੇ ਮਣੀਪੁਰ ‘ਚ ਹੋਣਗੀਆਂ ਚੋਣਾਂ
-
ਰੈਲੀਆਂ ’ਤੇ 15 ਜਨਵਰੀ ਤੱਕ ਰੋਕ, ਪੰਜਾਬ ਤੇ ਗੋਆ ’ਚ ਇੱਕ ਗੇੜ ’ਚ ਪੈਣਗੀਆਂ ਵੋਟਾਂ
- ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਗੋਆ ਅਤੇ ਮਣੀਪੁਰ ਵਿੱਚ 7 ਗੇੜਾਂ ਵਿੱਚ ਹੋਣਗੀਆਂ ਚੋਣਾਂ
- ਦਾਗੀ ਉਮੀਦਵਾਰਾਂ ਨੂੰ ਟਿਕਟ ਦੇਣ ਦੀ ਸਫਾਈ ਦੇਣੀ ਹੋਵੇਗੀ
- ਪੰਜਾਬ, ਉੱਤਰਾਖੰਡ ਅਤੇ ਗੋਆ ਵਿੱਚ 14 ਫਰਵਰੀ ਅਤੇ ਮਣੀਪੁਰ ਵਿੱਚ 27 ਫਰਵਰੀ ਅਤੇ 3 ਮਾਰਚ ਨੂੰ ਵੋਟਾਂ ਪੈਣਗੀਆਂ।
- 15 ਜਨਵਰੀ ਤੋਂ ਬਾਅਦ ਸਮੀਖਿਆ ਹੋਵੇਗੀ
- ਉਮੀਦਵਾਰ ਦੇ ਖਰਜ ਦੀ ਹੱਦ ਵਧਾਈ
- ਵੋਟਿੰਗ ਦਾ ਸਮਾਂ 1 ਘੰਟਾ ਵਧਾਇਆ
- ਰੋਡ ਸ਼ੋਅ ਤੇ ਪੈਦਲ ਯਾਤਰਾ ’ਤੇ ਰੋਕ
- ਰੈਲੀਆਂ ’ਤੇ 15 ਜਨਵਰੀ ਤੱਕ ਰੋਕ
- ਯੂਪੀ ਵਿੱਚ 29 ਫੀਸਦੀ ਵੋਟਰ ਪਹਿਲੀ ਵਾਰ ਵੋਟ ਪਾਉਣਗੇ।
- 2 ਲੱਖ 15 ਹਜ਼ਾਰ ਤੋਂ ਵੱਧ ਪੋਲਿੰਗ ਸਟੇਸ਼ਨ ਹਨ
- ਮਹਿਲਾ ਵੋਟਰਾਂ ਦੀ ਹਿੱਸੇਦਾਰੀ ਵਧੀ ਹੈ।
- 80 ਅਪਾਹਿਜ ਅਤੇ ਕੋਵਿਡ ਪ੍ਰਭਾਵਿਤ ਲਈ ਪੋਸਟਲ ਮਤਦਾਨ
- ਸਿਆਸੀ ਪਾਰਟੀਆਂ ਲਈ ਅਪਰਾਧਿਕ ਮਾਮਲਿਆਂ ਦੀ ਰਿਪੋਰਟ ਕਰਨਾ ਜ਼ਰੂਰੀ ਹੈ
- ਨਜਾਇਜ਼ ਪੈਸੇ, ਸ਼ਰਾਬ ‘ਤੇ ਤਿੱਖੀ ਨਜ਼ਰ ਰੱਖੀ ਜਾਵੇਗੀ
- ਚੋਣਾਂ ਕਰੋਨਾ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਵਾਈਆਂ ਜਾਣਗੀਆਂ।
- ਇੱਕ ਬੂਥ ’ਤੇ ਇੱਕ ਹਜਾਰ ਤੋਂ ਘੱਟ ਵੋਟਰ
- ਚੋਣ ਜਾਬਤਾ ਅੱਜ ਤੋਂ ਲਾਗੂ
- ਚੋਣ ਪ੍ਰਚਾਰ ਦੌਰਾਨ ਯੂਪੀ , ਉਤਰਾਖੰਡ, ਪੰਜਾਬ, ’ਚ 40 ਲੱਖ ਰੁਪਏ ਅਤੇ ਗੋਆ ਤੇ ਮਣੀਪੁਰ ’ਚ 28 ਲੱਖ ਰੁਪਏ ਖਰਚ ਕਰ ਸਕਣਗੇ ਉਮੀਦਵਾਰ
- 900 ਨਿਗਰਾਨ ਰੱਖਣਗੇ ਨ਼ਜ਼ਰਾਂ
- ਸਿਆਸੀ ਪਾਰਟੀਆਂ ਲਈ ਸੁਵਿਧ ਐਪ
- ਐਪ ਰਾਹੀਂ ਘਪਲੇਬਾਜ਼ੀ ਦੀ ਸਿਕਾਇਤ ਹੋ ਸਕੇਗੀ
- 5 ਸੂਬਿਆਂ ’ਚ ਚੋਣ ਜ਼ਾਬਤਾ ਲਾਗੂ
- ਉਮੀਦਵਾਰ ਆਨਲਾਈਨ ਨਾਮਜ਼ਦਗੀ ਦਾਖਲ ਕਰ ਸਕਣਗੇ।
- ਸਮੇਂ ਸਿਰ ਚੋਣਾਂ ਕਰਵਾਉਣਾ ਸਾਡੀ ਜ਼ਿੰਮੇਵਾਰੀ ਹੈ।
- ਚੋਣਾਂ ਵਿੱਚ 18.3 ਕਰੋੜ ਵੋਟਰ ਵੋਟ ਪਾਉਣਗੇ
- ਚੋਣਾਂ ਕਰੋਨਾ ਨਿਯਮਾਂ ਨਾਲ ਕਰਵਾਈਆਂ ਜਾਣਗੀਆਂ।
- 16 ਫੀਸਦੀ ਪੋਲਿੰਗ ਬੂਥ ਵਧਾਏ ਗਏ ਹਨ। 2.15 ਲੱਖ ਤੋਂ ਵੱਧ ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਸ ਵਾਰ ਪੋਲਿੰਗ ਸਟੇਸ਼ਨ ‘ਤੇ ਵੋਟਰਾਂ ਦੀ ਗਿਣਤੀ 1000 ਤੋਂ ਘੱਟ ਹੋਵੇਗੀ।
- 80 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਨਾਗਰਿਕ, ਅਪਾਹਿਜ ਅਤੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਨੂੰ ਘਰ ਬੈਠੇ ਹੀ ਵੋਟ ਪਾਉਣ ਦੀ ਸਹੂਲਤ ਮਿਲੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ