ਪਿੰਡ ਮਾਨ ‘ਚ ਪਿੰਡ ਵਾਸੀਆਂ ਵੱਲੋਂ ਵੋਟਾਂ ਦਾ ਬਾਈਕਾਟ

Voting Shut, In Village Maan

ਵੋਟਿੰਗ ਲਿਸਟ ‘ਚ ਗੜਬੜੀ ਸਾਹਮਣੇ ਆਉਣ ਤੋਂ ਬਾਅਦ ਬੰਦ ਕੀਤੀ ਵੋਟਿੰਗ

ਅੰਮ੍ਰਿਤਸਰ, ਸੱਚ ਕਹੂੰ ਨਿਊਜ਼। ਅੱਜ ਸਵੇਰ ਤੋਂ ਹੀ ਸਰਦੀ ਦੇ ਬਾਵਜੂਦ ਵੱਡੀ ਗਿਣਤੀ ਲੋਕ ਵੋਟਾਂ ਪਾਉਣ ਲਈ ਪੋਲਿੰਗ ਬੂਥ ‘ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ ਪਰ ਜ਼ਿਲ੍ਹੇ ਦੇ ਮਜੀਠਾ ਹਲਕੇ ਦੇ ਪਿੰਡ ਮਾਨ ਵਿੱਚ ਵੋਟਿੰਗ ਲਿਸਟ ਵਿੱਚ ਗੜਬੜੀ ਹੋਣ ਦੇ ਸ਼ੰਕੇ ਤੋਂ ਬਾਅਦ ਪੋਲਿੰਗ ਬੰਦ ਕਰ ਦੇਣ ਦਾ ਸਮਾਚਾਰ ਮਿਲਿਆ ਹੈ। ਮਾਮਲਾ ਸਾਹਮਣੇ ਆਉਣ ਤੋਂ ਪਹਿਲਾਂ ਸਿਰਫ 103 ਲੋਕਾਂ ਨੇ ਹੀ ਵੋਟ ਪਾਈ ਸੀ।ਤੇ ਜਿਵੇਂ ਹੀ ਮਾਮਲਾ ਸਾਹਮਣੇ ਆਇਆ ਤਾਂ ਪਿੰਡ ਵਾਲਿਆਂ ਨੇ ਵੋਟਾਂ ਪਾਉਣੀਆਂ ਬੰਦ ਕਰ ਦਿੱਤੀਆਂ। ਦੋ ਘੰਟੇ ਬੀਤ ਜਾਣ ਦੇ ਬਾਵਜੂਦ ਵੋਟਾਂ ਦੁਬਾਰਾ ਸ਼ੁਰੂ ਨਹੀਂ ਹੋ ਸਕੀਆਂ ਸਨ।। ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪੁੱਜ ਗਏ ਹਨ। ਇਸ ਦੌਰਾਨ ਮੌਜੂਦ ਪਿੰਡ ਦੇ ਲੋਕਾਂ ਨੇ ਕਾਂਗਰਸੀ ਉਮੀਦਵਾਰਾਂ ਦੀ ਹਮਾਇਤ ਕਰਨ ਦੇ ਇਲਜਾਮ ਲਗਾਏ ਹਨ ਤੇ ਕਿਹਾ ਹੈ ਕਿ ਪ੍ਰਸ਼ਾਸਨ ਸਰਕਾਰ ਦੇ ਦਬਾਅ ਹੇਠ ਧੱਕੇਸ਼ਾਹੀ ਕਰ ਰਿਹਾ ਹੈ।

ਜਿਕਰਯੋਗ ਹੈ ਕਿ ਅੱਜ ਅੰਮ੍ਰਿਤਸਰ ਵਿੱਚ ਅੱਤ ਦੀ ਸਰਦੀ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਵੋਟਰ ਵੋਟ ਪਾਉਣ ਲਈ ਪੋਲਿੰਗ ਕੇਂਦਰਾਂ ‘ਤੇ ਪੁੱਜੇ ਹੋਏ ਹਨ ਤੇ ਵੋਟਰਾਂ ਦੀਆਂ ਵੱਡੀਆਂ ਵੱਡੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਕਿਸੇ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਵੀ ਵੱਡੀ ਗਿਣਤੀ ਪੰਜਾਬ ਪੁਲਿਸ, ਕਮਾਂਡੋ ਪੁਲਿਸ ਅਤੇ ਹੋਰ ਜਵਾਨ ਪੋਲਿੰਗ ਬੂਥਾਂ ਅਤੇ ਪਿੰਡਾਂ ‘ਚ ਤਾਇਨਾਤ ਕੀਤੇ ਹੋਏ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here