ਮਹਾਰਾਸ਼ਟਰ, ਹਰਿਆਣਾ ਤੇ ਪੰਜਾਬ ‘ਚ ਸ਼ਾਮ 5 ਵਜੇ ਤੱਕ ਵੋਟਿੰਗ ਦੀ ਰਿਪੋਰਟ

Voting, Report, Maharashtra, Haryana, Punjab

ਨਵੀਂ ਦਿੱਲੀ। ਮਹਾਰਾਸ਼ਟਰ ਵਿਧਾਨ ਸਭਾ ਦੀਆਂ 288 ਅਤੇ ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਲਈ ਮਤਦਾਨ, ਜੋ ਕਿ ਸੋਮਵਾਰ ਤੋਂ ਸ਼ੁਰੂ ਹੋਇਆ ਸੀ, ਸ਼ਾਮ 5 ਵਜੇ ਤੱਕ ਕ੍ਰਮਵਾਰ 45.93 ਫੀਸਦੀ ਅਤੇ 56.85 ਫੀਸਦੀ ਸੀ।

ਸਖਤ ਸੁਰੱਖਿਆ ਪ੍ਰਬੰਧਾਂ ਦੇ ਵਿਚਕਾਰ ਸ਼ਾਂਤਮਈ ਢੰਗ ਨਾਲ ਵੋਟਿੰਗ ਜਾਰੀ ਹੈ। ਇਸ ਦੌਰਾਨ ਕਿਧਰੇ ਵੀ ਕਿਸੇ ਅਣਸੁਖਾਵੀਂ ਘਟਨਾ ਦੀ ਖ਼ਬਰ ਨਹੀਂ ਮਿਲੀ ਹੈ। ਹਰਿਆਣਾ ਵਿੱਚ, ਯਮੁਨਾਨਗਰ ਵਿਧਾਨ ਸਭਾ ਹਲਕੇ ਵਿੱਚ ਸ਼ਾਮ 5 ਵਜੇ ਤੱਕ ਸਭ ਤੋਂ ਵੱਧ 57.01 ਅਤੇ ਗੁਰੂਗ੍ਰਾਮ ਵਿੱਚ ਸਭ ਤੋਂ ਘੱਟ 46.10 ਫੀਸਦੀ ਵੋਟਾਂ ਪਈਆਂ।

ਮਹਾਰਾਸ਼ਟਰ ਵਿੱਚ ਸ਼ਾਮ 5 ਵਜੇ ਤੱਕ ਸਭ ਤੋਂ ਵੱਧ ਮਤਦਾਨ ਹੰਗੋਲੀ ਵਿੱਚ 58.69 ਅਤੇ ਮੁੰਬਈ ਉਪਨਗਰੀ ਵਿੱਚ 37.41 ਫੀਸਦੀ ਰਿਹਾ। ਮਹਾਰਾਸ਼ਟਰ ਅਤੇ ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸਵੇਰੇ ਸੱਤ ਵਜੇ ਸ਼ੁਰੂ ਹੋਈ। ਵੋਟਿੰਗ ਸ਼ਾਮ ਛੇ ਵਜੇ ਤੱਕ ਚੱਲੇਗੀ। ਉਧਰ ਪੰਜਾਬ ਦੇ 4 ਹਲਕਿਆਂ ‘ਚ ਵੀ ਵੋਟਿੰਗ ਸਵੇਰੇ ਦੀ ਸ਼ੁਰੂ ਹੋਈ ਹੈ।

ਪੰਜਾਬ ਦੇ ਫਗਵਾੜਾ ਜ਼ਿਲ੍ਹੇ ‘ਚ ਸ਼ਾਮ 5 ਵਜੇ ਤੱਕ 49.96 ਫੀਸਦੀ ਵੋਟਿੰਗ ਹੋਈ। ਮੁਕੇਰੀਆਂ ‘ਚ 57.28 ਫੀਸਦੀ ਵੋਟਿੰਗ ਹੋਈ। ਇਸ ਤਰ੍ਹਾਂ ਹੀ ਮੁੱਲਾਪੁਰ ਦਾਖਾਂ ‘ਚ 64.35 ਤੇ ਜਲਾਲਾਬਾਦ ‘ਚ 70 ਫੀਸਦੀ ਵੋਟਿੰਗ ਹੋਈ। ਵੋਟਿੰਗ ਸ਼ਾਮ 6 ਵਜੇ ਤੱਕ ਚੱਲੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।