Voter Id Card Apply : ਘਰ ਬੈਠੇ ਮਿੰਟਾਂ ’ਚ ਕਰੋ ਵੋਟਰ ਆਈਡੀ ਕਾਰਡ ਲਈ ਅਪਲਾਈ

Voter ID Card Apply

ਜੇਕਰ ਤੁਸੀਂ 18 ਸਾਲ ਜਾਂ ਉਸ ਤੋਂ ਜ਼ਿਆਦਾ ਹੋ ਤਾਂ ਲੋਕ ਸਭਾ ਚੋਣ ਤੋਂ ਪਹਿਲਾਂ ਆਪਣੇ ਵੋਟਰ ਕਾਰਡ ਲਈ ਘਰ ਬੈਠੇ ਅਪਲਾਈ ਕਰ ਸਕਦੇ ਹੋ। ਇਸ ਲਈ ਤੁਹਾਨੂੰ ਆਨਲਾਈਨ ਸਾਰੇ ਡਾਕੂਮੈਂਟ ਅਪਲੋਡ ਕਰਨੇ ਹੋਣਗੇ। ਤੁਹਾਨੂੰ ਆਫ਼ਿਸ ਜਾ ਕੇ ਘੰਟਿਆਂਬੱਧੀ ਲਾਈਨ ’ਚ ਲੱਗਣ ਦੀ ਜ਼ਰੂਰਤ ਨਹੀਂ ਹੈ। ਇਸ ਦੇ ਨਾਲ ਹੀ ਜੇਕਰ ਤੁਸੀਂ ਆਪਣੇ ਵੋਟਰ ਆਈਡੀ ਕਾਰਡ ’ਚ ਕੋਈ ਵੀ ਬਦਲਾਅ ਕਰਨਾ ਚਾਹੁੰਦੇ ਹੋ ਤਾਂ ਘਰ ਬੈਠੇ ਦੱਸੇ ਗਏ ਪ੍ਰੋਸੈਸ ਨਾਲ ਆਸਾਨੀ ਨਾਲ ਬਿਨੈ ਕਰ ਸਕਦੇ ਹੋ।

ਵੋਟਰ ਆਈਡੀ ਲਈ ਜ਼ਰੂਰੀ ਦਸਤਾਵੇਜ : Voter Id Card Apply

  • ਪਾਸਪੋਰਟ ਸਾਈਜ਼ 2 ਫੋਟੋਆਂ, ਅਡਰੈਸ ਪਰੂਫ, ਬੈਂਕ ਪਾਸਬੁੱਕ ਦੀ ਕਾਪੀ, ਰਾਸ਼ਨ ਕਾਰਡ, ਪਾਸਪੋਰਟ, ਡਰਾਈਵਿੰਗ ਲਾਈਸੰਸ, ਰੇਂਟ ਐਗਰੀਮੈਂਟ, ਬਿਜਲੀ ਬਿੱਲ, ਉਮਰ ਪ੍ਰਮਾਣ-ਪੱਤਰ, ਅਧਾਰ ਕਾਰਡ, ਪੈਨ ਕਾਰਡ
  • ਜੇਕਰ ਤੁਸੀਂ ਘਰ ਬੈਠੇ ਸਾਰੇ ਡਾਕੂਮੈਂਟ ਅਪਲੋਡ ਕਰ ਰਹੇ ਹੋ ਤਾਂ ਸਭ ਤੋਂ ਪਹਿਲਾਂ ਆਪਣੇ ਸਾਰੇ ਡਾਕੂਮੈਂਟ ਨੂੰ ਪੀਡੀਅੱੈਫ਼/ ਜੇਪੀਜੀ/ਜੀਪੀਈਜੀ ਫਾਰਮੈਂਟ ’ਚ ਕਨਵਰਟ ਕਰੋ।ਕੇਵਲ ਪੀਡੀਐੱਫ਼ ਜਾਂ ਜੇਪੀਜੀ ਜਾਂ ਜੇਪੀਈਜੀ ਫਾਰਮੈਟ ’ਚ ਡਾਕੂਮੈਂਟ ਸਵੀਕਾਰ ਕੀਤਾ ਜਾਵੇਗਾ।

ਕੌਣ ਕਰ ਸਕਦਾ ਹੈ ਵੋਟਰ ਆਈਡੀ ਕਾਰਡ ਲਈ ਬਿਨੈ ?

  • ਬਿਨੈਕਾਰ ਭਾਰਤੀ ਨਾਗਰਿਕ ਹੋਣਾ ਚਾਹੀਦਾ।
  • ਬਿਨੈਕਾਰ ਦੀ ਉਮਰ 18 ਤੋਂ ਜ਼ਿਆਦਾ ਹੋਣੀ ਚਾਹੀਦੀ ਹੈ।
  • ਬਿਨੈਕਾਰ ਦਾ ਭਾਰਤ ’ਚ ਸਥਾਈ ਪਤਾ ਹੋਣਾ ਚਾਹੀਦਾ ਹੈ

ਇਸ ਤਰ੍ਹਾਂ ਕਰੋ ਬਿਨੈ :

  • ਸਭ ਤੋਂ ਪਹਿਲਾਂ ਰਾਸ਼ਟਰੀ ਵੋਟਰ ਸੇਵਾ ਪੋਰਟਲ https://www.nvsp.in/ ’ਤੇ ਜਾਣਾ ਹੋਵੇਗਾ।
  • ਇਸ ਤੋਂ ਬਾਅਦ ਸਾਹਮਣੇ ਫਾਰਮ-8 ਖੁੱਲ੍ਹੇਗਾ।
  • ਉਥੇ ਆਪਣੀ ਡਿਟੇਲਸ ਦਰਜ ਕਰੋ
  • ਇਸ ਤੋਂ ਬਾਅਦ ਮੰਗੇ ਗਏ ਡਾਕੂਮੈਂਟਸ ਅਪਲੋਡ ਕਰੋ।
  • ਤੁਹਾਨੂੰ ਫੋਨ ’ਤੇ ਕੰਮਫਰਮੇਸ਼ਨ ਆਵੇਗਾ।
  • ਅਗਲੇ 15 ਤੋਂ 20 ਦਿਨਾਂ ’ਚ ਵੋਟਰ ਕਾਰਡ ਤੁਹਾਡੇ ਘਰ ਪਹੁੰਚ ਜਾਵੇਗਾ।

ਵੋਟਰ ਆਈਡੀ ਕਾਰਡ ’ਚ ਇਸ ਤਰ੍ਹਾਂ ਬਦਲੋ ਫੋਟੋ

ਵੋਟਰ ਆਈਡੀ ਕਾਰਡ ’ਚ ਧੁੰਦਲੀ ਫੋਟੋ ਹੁੰਦੀ ਹੈ। ਇਸ ਕਾਰਨ ਕਈ ਵਾਰ ਇਸ ਨੂੰ ਆਈਡੀ ਦੇ ਰੂਪ ’ਚ ਯੂਜ ਕਰਨ ’ਚ ਪ੍ਰੇਸ਼ਾਨੀ ਹੁੰਦੀ ਹੈ।ਆਪਣੀ ਫੋਟੋ ਬਦਲਣ ਲਈ ਤੁਸੀਂ https://www.nvsp.in/ ’ਤੇ ਜਾਓ।

Farmer Protest : ਸ਼ੰਭੂ ਬਾਰਡਰ ‘ਤੇ ਮਾਹੌਲ ਤਨਾਅਪੂਰਨ, ਕਿਸਾਨਾਂ ਉੱਪਰ ਸੁੱਟੇ ਜਾ ਰਹੇ ਨੇ ਅੱਥਰੂ ਗੈਸ ਦੇ ਗੋਲ…