ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News ਡੇਰਾ ਸੱਚਾ ਸੌਦ...

    ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ’ਚ ਸੈਂਕੜੇ ਸੇਵਾਦਾਰਾਂ ਨੇ ਪੂਰੇ ਉਤਸ਼ਾਹ ਨਾਲ ਕੀਤੀ ਸਫ਼ਾਈ 

    Cleanliness Campaign
    ਮਲੋਟ : ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ’ਚ ਸ਼ਫਾਈ ਕਰਦੀ ਹੋਈ ਸਾਧ-ਸੰਗਤ।

    ਬਲਾਕ ਮਲੋਟ ਦੇ ਨਾਲ-ਨਾਲ ਬਲਾਕ ਗਿੱਦੜਬਾਹਾ ਅਤੇ ਕਬਰਵਾਲਾ ਦੇ ਸੇਵਾਦਾਰਾਂ ਨੇ ਲਿਆ ਹਿੱਸਾ (Cleanliness Campaign)

    • ਆਉਣ ਵਾਲੇ ਦਿਨਾਂ ਵਿੱਚ ਵੀ ਸਫ਼ਾਈ ਦਾ ਕਾਰਜ ਜਾਰੀ ਰਹੇਗਾ : 85 ਮੈਂਬਰ ਪੰਜਾਬ

    (ਮਨੋਜ) ਮਲੋਟ। ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ਦੀ ਦਿੱਖ ਨੂੰ ਹੋਰ ਸੁੰਦਰ ਬਣਾਉਣ ਲਈ ਸੈਂਕੜਿਆਂ ਦੀ ਗਿਣਤੀ ਵਿੱਚ ਸੇਵਾਦਾਰਾਂ ਨੇ ਪੂਰੇ ਉਤਸ਼ਾਹ ਨਾਲ ਸਫ਼ਾਈ (Cleanliness Campaign) ਕੀਤੀ ਅਤੇ ਧਾਮ ਨੂੰ ਪੂਰੀ ਤਰ੍ਹਾਂ ਚਮਕਾ ਦਿੱਤਾ। ਜਾਣਕਾਰੀ ਦਿੰਦਿਆਂ 85 ਮੈਂਬਰ ਪੰਜਾਬ ਰਾਹੁਲ ਇੰਸਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ‘ਚ ਅੱਜ ਸਫ਼ਾਈ ਦਾ ਕਾਰਜ ਚਲਾਇਆ ਗਿਆ ਜਿਸ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਬਲਾਕ ਮਲੋਟ ਦੇ ਨਾਲ-ਨਾਲ ਬਲਾਕ ਗਿੱਦੜਬਾਹਾ ਅਤੇ ਕਬਰਵਾਲਾ ਦੇ ਸੇਵਾਦਾਰਾਂ ਨੇ ਹਿੱਸਾ ਲਿਆ ਅਤੇ ਪੂਰੇ ਉਤਸ਼ਾਹ ਨਾਲ ਸਾਫ਼-ਸਫ਼ਾਈ ਕੀਤੀ।

    ਇਹ ਵੀ ਪੜ੍ਹੋ : ਪੰਜਾਬ ਪੁਲਿਸ ਨੂੰ ਮਿਲੀਆਂ 98 ਨਵੀਆਂ ਤੇ ਹਾਈਟੈਕ ਗੱਡੀਆਂ

    ਉਨ੍ਹਾਂ ਦੱਸਿਆ ਕਿ ਸਫ਼ਾਈ ਦਾ ਕਾਰਜ ਸਵੇਰੇ 5 ਵਜੇ ਸ਼ੁਰੂ ਕੀਤਾ ਗਿਆ ਅਤੇ ਇਹ ਕਾਰਜ ਦੁਪਹਿਰ ਤੱਕ ਚੱਲਿਆ। ਸੇਵਾਦਾਰਾਂ ਨੇ ਜਿੱਥੇ ਪੰਡਾਲ ਦੀ ਪੂਰੀ ਸਾਫ਼-ਸਫ਼ਾਈ ਕੀਤੀ ਉਥੇ ਬੂਟਿਆਂ ਅਤੇ ਦਰੱਖਤਾਂ ਦੀ ਵੀ ਪੂਰੀ ਸਾਂਭ-ਸੰਭਾਲ ਕੀਤੀ ਅਤੇ ਇਸ ਤੋਂ ਇਲਾਵਾ ਡੇਰੇ ਦੇ ਮੁੱਖ ਗੇਟ ਅਤੇ ਪਿੱਛੇ ਵਾਲੇ ਗੇਟ ਦੀਆਂ ਬਾਹਰਲੀਆਂ ਸੜਕਾਂ ਦੀ ਵੀ ਸਫ਼ਾਈ ਕੀਤੀ। ਇਸ ਦੇ ਨਾਲ-ਨਾਲ ਮਿਸਤਰੀ ਭਾਈ ਸੇਵਾਦਾਰਾਂ ਵੱਲੋਂ ਵੀ ਪੂਰੇ ਜਜਬੇ ਨਾਲ ਸੇਵਾ ਕੀਤੀ ਗਈ। (Cleanliness Campaign)

    Cleanliness Campaign
    ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ’ਚ ਸ਼ਫਾਈ ਕਰਦੀ ਹੋਈ ਸਾਧ-ਸੰਗਤ।
    ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ’ਚ ਸ਼ਫਾਈ ਕਰਦੀ ਹੋਈ ਸਾਧ-ਸੰਗਤ।

    ਇਸ ਮੌਕੇ ਸੇਵਾਦਾਰਾਂ ਵਿੱਚ ਸਫ਼ਾਈ ਪ੍ਰਤੀ ਪੂਰਾ ਉਤਸ਼ਾਹ ਨਜ਼ਰ ਆਇਆ ਅਤੇ ਹਰ ਇੱਕ ਸੇਵਾਦਾਰ ਪੂਰੀ ਸ਼ਰਧਾ ਨਾਲ ਸਫ਼ਾਈ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਸਫ਼ਾਈ ਦਾ ਕਾਰਜ ਜਾਰੀ ਰਹੇਗਾ ਤਾਂ ਜੋ ਡੇਰਾ ਸੱਚਾ ਸੌਦਾ ਸਾਂਝਾ ਧਾਮ ਦੀ ਦਿੱਖ ਨੂੰ ਹੋਰ ਸੁੰਦਰ ਬਣਾਇਆ ਜਾ ਸਕੇ। ਇਸ ਮੌਕੇ 85 ਮੈਂਬਰ ਪੰਜਾਬ ਭੈਣ ਕਿਰਨ ਇੰਸਾਂ, ਕੁਲਭੂਸ਼ਨ ਇੰਸਾਂ, ਗਗਨਦੀਪ ਇੰਸਾਂ, ਜਿੰਮੇਵਾਰ ਸੇਵਾਦਾਰ ਕੁਲਵੰਤ ਸਿੰਘ ਇੰਸਾਂ, ਗੁਰਚਰਨ ਸਿੰਘ ਇੰਸਾਂ ਤੋਂ ਇਲਾਵਾ ਬਲਾਕ ਮਲੋਟ, ਗਿੱਦੜਬਾਹਾ ਅਤੇ ਕਬਰਵਾਲਾ ਦੇ ਪ੍ਰੇਮੀ ਸੰਮਤੀ ਦੇ ਸੇਵਾਦਾਰ, ਪ੍ਰੇਮੀ ਸੇਵਕ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਸਾਧ-ਸੰਗਤ ਮੌਜੂਦ ਸੀ ।

    LEAVE A REPLY

    Please enter your comment!
    Please enter your name here