ਤੀਜੇ ਇੱਕ ਰੋਜ਼ਾ ਂਚ ਸੈਂਕੜਾ ਠੋਕ ਕੇ ਲਗਾਤਾਰ ਤਿੰਨ ਸੈਂਕੜੇ ਬਣਾਉਣ ਵਾਲੇ ਪਹਿਲੇ ਭਾਰਤੀ ਬੱਲੇਬਾਜ਼ ਬਣ ਚੁੱਕੇ ਹਨ ਵਿਰਾਟ
ਚੌਥੇ ਇੱਕ ਰੋਜ਼ਾ ਂਚ ਲਗਾਤਾਰ ਚਾਰ ਸੈਂਕੜਿਆਂ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰ ਸਕੇ ਹਨ
ਏਜੰਸੀ
ਮੁੰਬਈ, 28 ਅਕਤੂਬਰ
ਭਾਰਤੀ ਕਪਤਾਨ ਵਿਰਾਟ ਕੋਹਲੀ ਵੈਸਟਇੰਡੀਜ਼ ਵਿਰੁੱਧ ਸੋਮਵਾਰ ਨੂੰ ਹੋਣ ਵਾਲੇ ਚੌਥੇ ਇੱਕ ਰੋਜ਼ਾ ‘ਚ ਸ੍ਰੀਲੰਕਾ ਦੇ ਕੁਮਾਰ ਸੰਗਾਕਾਰਾ ਦੇ ਲਗਾਤਾਰ ਚਾਰ ਸੈਂਕੜੇ ਲਾਉਣ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰਨ ਨਿੱਤਰਨਗੇ।
ਸੰਗਾਕਾਰਾ ਨੇ 2015 ਦੇ ਵਿਸ਼ਵ ਕੱਪ ‘ਚ ਬੰਗਲਾਦੇਸ਼ ਵਿਰੁੱਧ ਨਾਬਾਦ 105, ਇੰਗਲੈਂਡ ਵਿਰੁੱਧ ਨਾਬਾਦ 117, ਆਸਟਰੇਲੀਆ ਵਿਰੁੱਧ 104 ਅਤੇ ਸਕਾਟਲੈਂਡ ਵਿਰੁੱਧ 124 ਦੌੜਾਂ ਬਣਾਈਆਂ ਸਨ ਵਿਰਾਟ ਨੇ ਵਿੰਡੀਜ਼ ਵਿਰੁੱਧ ਮੌਜ਼ੂਦਾ ਇੱਕ ਰੋਜ਼ਾ ਲੜੀ ਦੇ ਪਹਿਲੇ ਤਿੰਨ ਮੈਚਾਂ ‘ਚ 140,157 ਅਤੇ 107 ਦੌੜਾਂ ਬਣਾਈਆਂ ਹਨ ਤੀਜੇ ਇੱਕ ਰੋਜ਼ਾ ‘ਚ ਲਗਾਤਾਰ ਤੀਸਰਾ ਸੈਂਕੜਾ ਜੜ ਕੇ ਵਿਰਾਟ ਨੇ ਪਾਕਿਸਤਾਨ ਦੇ ਜਹੀਰ ਅੱਬਾਸ, ਸਈਅਦ ਅਨਵਰ ਅਤੇ ਬਾਬਰ ਆਜ਼ਮ, ਦੱਖਣੀ ਅਫ਼ਰੀਕਾ ਦੇ ਹਰਸ਼ਲ ਗਿਬਸ, ਏ ਬੀ ਡਿਵਿਲਿਅਰਜ਼ ਅਤੇ ਕਵਿੰਟਨ ਡੀ ਕਾਕ, ਨਿਊਜ਼ੀਲੈਂਡ ਦੇ ਰਾਸ ਟੇਲਰ ਅਤੇ ਇੰਗਲੈਂਡ ਦੇ ਜਾਨੀ ਬੇਰਸਟੋ ਦੀ ਬਰਾਬਰੀ ਕੀਤੀ ਸੀ ਵਿਰਾਟ ਹੁਣ ਕੁੱਲ 62ਵੇਂ ਅੰਤਰਰਾਸ਼ਟਰੀ ਸੈਂਕੜੇ ਨਾਲ ਦੱਖਣੀ ਅਫ਼ਰੀਕਾ ਦੇ ਜੈਕਸ ਕੈਲਿਸ ਦੇ ਬਰਾਬਰ ਚੌਥੇ ਨੰਬਰ ‘ਤੇ ਪਹੁੰਚ ਗਏ ਹਨ
ਹੁਣ ਵਿਰਾਟ ਤੋਂ ਅੱਗੇ ਸ਼੍ਰੀਲੰਕਾ ਦੇ ਸੰਗਾਕਾਰਾ ਨੇ 594 ਮੈਚਾਂ ‘ਚ 63, ਆਸਟਰੇਲੀਆ ਦੇ ਰਿਕੀ ਪੋਂਟਿੰਗ ਨੇ 560 ਮੈਚਾਂ ‘ਚ 71 ਅਤੇ ਭਾਰਤ ਦੇ ਸਚਿਨ ਤੇਂਦੁਲਕਰ ਨੇ 664 ਮੈਚਾਂ ‘ਚ 100 ਅੰਤਰਰਾਸ਼ਟਰੀ ਸੈਂਕੜੇ ਬਣਾਏ ਹਨ ਵਿਰਾਟ ਦਾ 2018 ‘ਚ 12 ਮੈਚਾਂ ‘ਚ ਇਹ ਛੇਵਾਂ ਸੈਂਕੜਾ ਸੀ ਉਹ ਇਸ ਸਾਲ 144 ਦੀ ਜ਼ਬਰਦਸਤ ਔਸਤ ਨਾਲ 1153 ਦੌੜਾਂ ਬਣਾ ਚੁੱਕੇ ਹਨ ਭਾਰਤ ਦੇ ਰੋਹਿਤ ਸ਼ਰਮਾ ਅਤੇ ਇੰਗਲੈਂਡ ਦੇ ਜਾਨੀ ਬੇਰਸਟੋ ਨੇ ਇਸ ਸਾਲ 4-4 ਸੈਂਕੜੇ ਬਣਾਏ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।