ਸਮਿੱਥ ਨੂੰ ਪਛਾੜ ਵਿਰਾਟ ਬਣੇ ਟੈਸਟ ਦੇ ਬਾਦਸ਼ਾਹ

7 ਸਾਲ ਬਾਅਦ ਕੋਈ ਭਾਰਤੀ ਟਾੱਪ ‘ਤੇ

ਆਲਟਾਈਮ ਰੇਟਿੰਗ ‘ਚ ਗਾਵਸਕਰ ਨੂੰ ਛੱਡਿਆ ਪਿੱਛੇ

 

ਏਜੰਸੀ, ਦੁਬਈ, 5 ਅਗਸਤ

ਭਾਰਤੀ ਕਪਤਾਨ ਵਿਰਾਟ ਕੋਹਲੀ ਬਰਮਿੰਘਮ ‘ਚ ਇੰਗਲੈਂਡ ਵਿਰੁੱਧ ਪਹਿਲੇ ਟੈਸਟ ਮੈਚ ‘ਚ ਹਾਰ ਦੇ ਬਾਵਜ਼ੂਦ ਆਪਣੇ ਜ਼ਬਰਦਸਤ ਪ੍ਰਦਰਸ਼ਨ ਦੀ ਬਦੌਲਤ ਆਸਟਰੇਲੀਆ ਦੇ ਸਾਬਕਾ ਕਪਤਾਨ ਸਟੀਵਨ ਸਮਿੱਥ ਨੂੰ ਪਿੱਛੇ ਛੱਡ ਕੇ ਪਹਿਲੀ ਵਾਰ ਦੁਨੀਆਂ ਦੇ ਨੰਬਰ ਇੱਕ ਟੈਸਟ ਬੱਲੇਬਾਜ਼ ਬਣ ਗਏ ਹਨ ਉਹਨਾਂ ਇਸ ਦੇ ਨਾਲ ਹੀ ਆਲਟਾਈਮ ਰੇਟਿੰਗ ‘ਚ ਹਮਵਤਨ ਸੁਨੀਲ ਗਾਵਸਕਰ ਨੂੰ ਪਿੱਛੇ ਛੱਡ ਦਿੱਤਾ ਹੈ ਆਈਸੀਸੀ ਨੇ ਐਤਵਾਰ ਨੂੰ ਟੈਸਟ, ਇੱਕ ਰੋਜ਼ਾ ਅਤੇ ਟੀ20 ਲਈ ਟੀਮ ਅਤੇ ਖਿਡਾਰੀਆਂ ਦੀ ਰੈਂਕਿੰਗ ਜਾਰੀ ਕੀਤੀ ਵਿਰਾਟ ਆਈਸੀਸੀ ਇੱਕ ਰੋਜ਼ਾ ਬੱਲੇਬਾਜ਼ੀ ਰੈਂਕਿੰਗ ‘ਚ ਵੀ ਟਾੱਪ ‘ਤੇ ਹਨ ਉਹਨਾਂ ਦੇ 911 ਰੇਟਿੰਗ ਅੰਕ ਹਨ ਟੀ20 ‘ਚ ਆਸਟਰੇਲੀਆ ਦੇ ਆਰੋਨ ਫਿੰਚ ਨੰਬਰ 1 ‘ਤੇ ਹਨ

 

31 ਸਥਾਨ ਦੀ ਲੰਮੀ ਛਾਲ ਲਾਈ

 

ਵਿਰਾਟ ਨੇ ਇਸ ਟੈਸਟ ‘ਚ 149 ਅਤੇ 51 ਦੌੜਾਂ ਬਣਾਈਆਂ ਜਿਸ ਦੀ ਬਦੌਲਤ ਉਹਨਾਂ 31ਅੰਕ ਦੀ ਲੰਮੀ ਛਾਲ ਲਾਈ ਅਤੇ 934 ਅੰਕਾਂ ਨਾਲ ਟੈਸਟ ਰੈਂਕਿੰਗ ‘ਚ ਸਭ ਤੋਂ ਉੱਚਾ ਸਥਾਨ ਹਾਸਲ ਕਰ ਲਿਆ ਭਾਰਤੀ ਕਪਤਾਨ ਦੇ ਲੜੀ ਸ਼ੁਰੂ ਹੋਣ ਤੋਂ ਪਹਿਲਾਂ 903 ਅੰਕ ਸਨ ਅਤੇ ਇੱਕ ਨੰਬਰ ‘ਤੇ ਮੌਜ਼ੂਦ ਸਮਿੱਥ (929) ਤੋਂ 26 ਅੰਕ ਪਿੱਛ੍ਰੇ ਸਨ ਪਰ ਦੋਵੇਂ ਪਾਰੀਆਂ ਦੇ ਆਪਣੇ ਪ੍ਰਦਰਸ਼ਨ ਦੇ ਦਮ ‘ਤੇ ਵਿਰਾਟ ਨੇ ਸਮਿੱਥ ਨੂੰ ਦੂਸਰੇ ਸਥਾਨ ‘ਤੇ ਛੱਡ ਦਿੱਤਾ ਸਮਿੱਥ ਦਸੰਬਰ 2015 ਤੋਂ ਟੈਸਟ ‘ਚ ਨੰਬਰ 1 ‘ਤੇ ਕਾਬਜ਼ ਸਨ ਅਤੇ ਇਸ ਸਮੇਂ ਬਾੱਲ ਛੇੜਖ਼ਾਨੀ ਮਾਮਲੇ ‘ਚ ਇੱਕ ਸਾਲ ਦੀ ਪਾਬੰਦੀ ਝੱਲ ਰਹੇ ਹਨ

ਵਿਰਾਟ ਨੇ ਟੈਸਟ ਰੈਂਕਿੰਗ ‘ਚ ਨੰਬਰ 1 ‘ਤੇ ਪਹੁੰਚਣ ਦੇ ਨਾਲ ਹੀ ਇੱਕ ਹੋਰ ਪ੍ਰਾਪਤੀ ਵੀ ਹਾਸਲ ਕਰ ਲਈ ਹੈ ਉਹਨਾਂ ਆਲਟਾਈਮ ਟੈਸਟ ਰੇਟਿੰਗ ‘ਚ ਹਮਵਤਨ ਸਾਬਕਾ ਓਪਨਰ ਸੁਨੀਲ ਗਾਵਸਕਰ ਨੂੰ ਪਿੱਛੇ ਛੱਡ ਦਿੱਤਾ ਹੈ ਗਾਵਸਕਰ ਦੇ 916 ਰੇਟਿੰਗ ਅੰਕ ਹਨ ਵਿਰਾਟ ਆਲਟਾਈਮ ਰੇਟਿੰਗ ‘ਚ ਹੁਣ 14ਵੇਂ ਸਥਾਨ ‘ਤੇ ਆ ਗਏ ਹਨ ਇਸ ਨੰਬਰ ‘ਚ ਆਸਟਰੇਲੀਆ ਦੇ ਸਰ ਡਾੱਨ ਬ੍ਰੈਡਮੇਨ 961 ਅੰਕਾਂ ਨਾਲ ਅੱਵਲ ਹਨ ਸਮਿੱਥ ਹੁਣ ਦੂਸਰੇ ਸਥਾਨ ‘ਤੇ ਆ ਗਏ ਹਨ ਜਦੋਂਕਿ ਇੰਗਲੈਂਡ ਦਾ ਕਪਤਾਨ ਜੋ ਰੂਟ(865) ਦਾ ਤੀਸਰਾ ਸਥਾਨ ਬਣਿਆ ਹੋਇਆ ਹੈ

ਵਿਰਾਟ ਇਹ ਪ੍ਰਾਪਤੀ ਹਾਸਲ ਕਰਨ ਵਾਲੇ ਸੱਤਵੇਂ ਭਾਰਤੀ ਕ੍ਰਿਕਟਰ ਹਨ ਉਹਨਾਂ ਤੋਂ ਪਹਿਲਾਂ ਸਚਿਨ ਤੇਂਦੁਲਕਰ, ਰਾਹੁਲ ਦ੍ਰਵਿੜ, ਗੌਤਮ ਗੰਭੀਰ, ਸੁਨੀਲ ਗਾਵਸਕਰ, ਵਰਿੰਦਰ ਸਹਿਵਾਗ ਅਤੇ ਦਿਲੀਪ ਵੇਂਗਸਰਕਰ ਇਹ ਮਾਣ ਹਾਸਲ ਕਰ ਚੁੱਕੇ ਹਨ ਭਾਰਤ ਲਈ ਇਹ 7 ਸਾਲ ਬਾਅਦ ਇਹ ਮੌਕਾ ਆਇਆ ਹੈ ਜਦੋਂਕਿ ਕੋਈ ਭਾਰਤੀ ਬੱਲੇਬਾਜ਼ ਟੈਸਟ ਰੈਂਕਿੰਗ ‘ਚ ਅੱਵਲ ਨੰਬਰ ‘ਤੇ ਪਹੁੰਚਿਆ ਹੈ

ਮਈ 2006 ਰਾਹੁਲ ਦ੍ਰਵਿੜ

ਜੁਲਾਈ 2009ਗੌਤਮ ਗੰਭੀਰ
ਜੂਨ 2010ਵਰਿੰਦਰ ਸਹਿਵਾਗ
ਜਨਵਰੀ 2011ਸਚਿਨ ਤੇਂਦੁਲਕਰ
ਅਗਸਤ 2018ਵਿਰਾਟ ਕੋਹਲੀ

ਹੋਰ ਭਾਰਤੀ ਬੱਲੇਬਾਜ਼ਾਂ ਨੂੰ ਖ਼ਰਾਬ ਪ੍ਰਦਰਸ਼ਨ ਦਾ ਨੁਕਸਾਨ

ਇਸ ਟੈਸਟ ਤੋਂ ਬਾਹਰ ਰਹੇ ਚੇਤੇਸ਼ਵਰ ਪੁਜਾਰਾ 791 ਅੰਕਾਂ ਨਾਲ ਆਪਣੇ ਛੇਵੇਂ ਸਥਾਨ ‘ਤੇ ਕਾਇਮ ਹਨ ਜਦੋਂਕਿ ਲੋਕੇਸ਼ ਰਾਹੁਲ ਇੱਕ ਸਥਾਨ ਡਿੱਗ ਕੇ 19ਵੇਂ, ਅਜਿੰਕਾ ਰਹਾਣੇ ਤਿੰਨ ਸਥਾਨ ਡਿੱਗ ਕੇ 22ਵੇਂ, ਮੁਰਲੀ ਵਿਜੇ ਇੱਕ ਸਥਾਨ ਡਿੱਗ ਕੇ 25ਵੇਂ ਤੇ ਸ਼ਿਖਰ ਧਵਨ ਇੱਕ ਸਥਾਨ ਡਿੱਗ ਕੇ 25ਵੇਂ ਸਥਾਨ ‘ਤੇ ਖ਼ਿਸਕ ਗਏ ਹਨ ਹਾਰਦਿਕ ਪਾਂਡਿਆ ਨੇ ਆਪਣੀ ਰੈਂਕਿੰਗ ‘ਚ 10 ਸਥਾਨ ਦਾ ਸੁਧਾਰ ਕੀਤਾ ਹੈ ਅਤੇ ਹੁਣ ਉਹ 75ਵੇਂ ਸਥਾਨ ‘ਤੇ ਪਹੁੰਚ ਗਏ ਹਨ

 

ਗੇਂਦਬਾਜ਼ੀ ‘ਚ ਇੰਗਲੈਂਡ ਦਾ ਐਂਡਰਸਨ ਅੱਵਲ

ਗੇਂਦਬਾਜ਼ੀ ‘ਚ ਇੰਗਲੈਂਡ ਦੇ ਜੇਮਸ ਐਂਡਰਸਨ ਦਾ ਪਹਿਲਾ, ਦੱਖਣੀ ਅਫ਼ਰੀਕਾ ਦੇ ਕੈਗਿਸੋ ਰਬਾਦਾ ਦਾ ਦੂਸਰਾ ਅਤੇ ਇਸ ਮੈਚ ਤੋਂ ਬਾਹਰ ਰਹੇ ਖੱਬੇ ਹੱਥ ਦੇ ਸਪਿੱਨਰ ਰਵਿੰਦਰ ਜਡੇਜਾ ਦਾ ਤੀਸਰਾ ਸਥਾਨ ਬਣਿਆ ਹੋਇਆ ਹੈ ਆਫ਼ ਸਪਿੱਨਰ ਰਵਿਚੰਦਰਨ ਅਸ਼ਵਿਨ ਆਪਣੇ ਪੰਜਵੇਂ ਸਥਾਨ ‘ਤੇ ਕਾਇਮ ਹੈ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੋ ਸਥਾਨ ਖ਼ਿਸਕ ਕੇ 19ਵੇਂ ਸਥਾਨ ‘ਤੇ ਖ਼ਿਸਕ ਗਿਆ ਹੈ ਜਦੋਂਕਿ ਇਸ਼ਾਂਤ ਸ਼ਰਮਾ ਦਾ 26ਵਾਂ ਅਤੇ ਉਮੇਸ਼ ਯਾਦਵ ਦਾ 28ਵਾਂ ਸਥਾਨ ਬਣਿਆ ਹੋਇਆ ਹੈ

 

ਦੂਸਰੇ ਟੈਸਟ ‘ਚ ਹੀ ਕਰੇਨ ਨੇ ਮਾਰੀ ਲੰਮੀ ਛਾਲ

ਭਾਰਤ-ਇੰਗਲੈਂਡ ਦਰਮਿਆਨ ਆਪਣੇ ਦੂਸਰੇ ਹੀ ਟੈਸਟ ਮੈਚ ‘ਚ ਮੈਨ ਆਫ਼ ਦ ਮੈਚ ਰਹੇ ਅਤੇ ਇੰਗਲੈਂਡ ਦੀ ਦੂਸਰੀ ਪਾਰੀ ‘ਚ ਮਹੱਤਵਪੂਰਨ ਅਰਧ ਸੈਂਕੜਾ ਬਣਾਉਣ ਵਾਲੇ ਸੈਮ ਕਰੇਨ ਨੇ ਬੱਲੇਬਾਜ਼ੀ ‘ਚ ਸਿੱਧਾ 72ਵੇਂ ਸਥਾਨ ‘ਤੇ ਅਤੇ ਗੇਂਦਬਾਜ਼ੀ ‘ਚ 62ਵੇਂ ਸਥਾਨ ‘ਤੇ ਛਾਲ ਲਾਈ ਹੈ ਕਰੇਨ ਨੇ ਭਾਰਤ ਦੀ ਪਹਿਲੀ ਪਾਰੀ’ਚ ਚਾਰ ਵਿਕਟਾਂ ਸਮੇਤ ਕੁੱਲ 5 ਵਿਕਟਾਂ ਲਈਆਂ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।