ਸਿੰਧੂ ਖੁੰਝੀ, ਮਾਰਿਨ ਲਗਾਤਾਰ ਤੀਸਰੀ ਵਾਰ ਬਣੀ ਵਿਸ਼ਵ ਚੈਂਪੀਅਨ

 2016 ਅਤੇ 2017 ਦੇ ਫ਼ਾਈਨਲ ਂਚ ਵੀ ਹਾਰੀ ਸੀ ਸਿੰਧੂ

ਏਜੰਸੀ,ਨਾਨਜ਼ਿੰਗ, 5 ਅਗਸਤ

2016 ਦੀਆਂ ਰੀਓ ਓਲੰਪਿਕ, 2017 ਦੀ ਵਿਸ਼ਵ ਚੈਂਪੀਅਨਸ਼ਿਪ, 2018 ਦੀ ਵਿਸ਼ਵ ਚੈਂਪੀਅਨਸ਼ਿਪ … ਲਗਾਤਾਰ ਤੀਸਰੇ ਸਾਲ ਭਾਰਤ ਦੀ ਅੱਵਲ ਖਿਡਾਰਨ ਪੀਵੀ ਸਿੰਧੂ ਦਾ ਵੱਡਾ ਖ਼ਿਤਾਬ ਜਿੱਤਣ ਦਾ ਸੁਪਨਾ ਟੁੱਟ ਗਿਆ ਸਿੰਧੂ ਨੂੰ ਸਪੇਨ ਦੇ ਕੈਰੋਲਿਨਾ ਮਾਰਿਨ ਨੇ ਐਤਵਾਰ ਨੂੰ ਲਗਾਤਾਰ ਗੇਮਾਂ ‘ਚ 21-19, 21-19 ਨਾਲ ਹਰਾ ਕੇ ਤੀਸਰੀ ਵਾਰ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕਰ ਲਿਆ

 

ਮਾਰਨਿ ਨੇ ਖ਼ਿਤਾਬੀ ਮੁਕਾਬਲਾ ਸਿਰਫ਼ 45 ਮਿੰਟ ‘ਚ ਜਿੱਤ ਲਿਆ

ਸਿੰਧੂ ਨੂੰ ਰੀਓ ਓਲੰਪਿਕ ਦੇ ਫ਼ਾਈਨਲ ‘ਚ ਮਾਰਿਨ ਤੋਂ ਹਾਰ ਕੇ ਚਾਂਦੀ ਤਗਮੇ ਨਾਲ ਸੰਤੋਸ਼ ਕਰਨਾ ਪਿਆ ਸੀ ਪਿਛਲੇ ਸਾਲ ਉਹ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ‘ਚ ਜਾਪਾਨ ਦੀ ਨੋਜੋਮੀ ਓਕੁਹਾਰਾ ਤੋਂ ਹਾਰ ਗਈ ਸੀ ਅਤੇ ਇਸ ਵਾਰ ਸੈਮੀਫਾਈਨਲ ‘ਚ ਓਕੂਹਾਰਾ ਨੂੰ ਹਰਾਉਣ ਤੋਂ ਬਾਅਦ ਉਹ ਫਾਈਨਲ ‘ਚ ਮਾਰਿਨ ਤੋਂ ਪਾਰ ਨਾ ਪਾ ਸਕੀ ਮਾਰਨਿ ਨੇ ਖ਼ਿਤਾਬੀ ਮੁਕਾਬਲਾ ਸਿਰਫ਼ 45 ਮਿੰਟ ‘ਚ ਜਿੱਤ ਲਿਆ
ਸਿੰਧੂ ਲਈ ਫ਼ਾਈਨਲ ਦਾ ਅੜਿੱਕਾ ਤੋੜਨਾ ਲਗਾਤਾਰ ਮੁਸ਼ਕਲ ਹੁੰਦਾ ਜਾ ਰਿਹਾ ਹੈ ਓਲੰਪਿਕ ਦਾ ਫ਼ਾਈਨਲ, ਦੋ ਵਿਸ਼ਵ ਚੈਂਪੀਅਨਸ਼ਿਪ ਦਾ ਫਾਈਨਲ ਅਤੇ ਇਸ ਸਾਲ ਰਾਸ਼ਟਰਮੰਡਲ ਖੇਡਾਂ ਦਾ ਫਾਈਨਲ ਚਾਰ ਅਜਿਹੇ ਵੱਡੇ ਟੂਰਨਾਮੈਂਟ ਹੋ ਚੁੱਕੇ ਹਨ ਜਿੱਥੇ ਸਿੰਧੂ ਖ਼ਿਤਾਬ ਦੇ ਕਰੀਬ ਪਹੁੰਚ ਕੇ ਖ਼ਿਤਾਬ ਤੋਂ ਦੂਰ ਰਹਿ ਗਈ

 
ਸਿੰਧੂ ਦਾ ਵਿਸ਼ਵ ਚੈਂਪੀਅਨਸ਼ਿਪ ‘ਚ ਇਹ ਲਗਾਤਾਰ ਦੂਸਰਾ ਚਾਂਦੀ ਤਗਮਾ ਹੈ ਅਤੇ ਓਵਰਆਲ ਚੌਥਾ ਤਗਮਾ ਹੈ ਤੀਸਰੀ ਵਾਰ ਚੈਂਪੀਅਨ ਬਣੀ ਮਾਰਿਨ ਨੇ 2015 ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ‘ਚ ਭਾਰਤ ਦੀ ਸਾਇਨਾ ਨੇਹਵਾਲ ਨੂੰ ਹਰਾਇਆ ਸੀ

 
ਸਿੰਧੂ ਦਾ ਇਸ ਹਾਰ ਤੋਂ ਬਾਅਦ ਵਿਸ਼ਵ ਰੈਂਕਿੰਗ ‘ਚ ਅੱਠਵੇਂ ਨੰਬਰ ਦੀ ਮਾਰਿਨ ਵਿਰੁੱਧ 5-7 ਦਾ ਕਰੀਅਰ ਰਿਕਾਰਡ ਹੋ ਗਿਆ ਹੈ ਤੀਸਰਾ ਦਰਜਾ ਪ੍ਰਾਪਤ ਸਿੰਧੂ ਨੇ ਮਾਰਿਨ ਵਿਰੁੱਧ ਪਹਿਲੇ ਗੇਮ ਦੀ ਸ਼ੁਰੂਆਤ ‘ਚ ਵਾਧਾ ਬਣਾਇਆ ਪਰ 11-15 ਦੇ ਸਕੋਰ ‘ਤੇ ਮਾਰਿਨ ਨੇ ਲਗਾਤਾਰ ਪੰਜ ਅੰਕ ਲਏ ਅਤੇ 16-15 ਨਾਲ ਅੱਗੇ ਹੋ ਗਈ ਸਿੰਧੂ ਨੇ ਫਿਰ 18-17 ਦਾ ਵਾਧਾ ਬਣਾਇਆ ਪਰ ਮਾਰਿਨ ਨੇ ਫਿਰ ਵਾਪਸੀ ਕਰਦੇ ਹੋਏ ਪਹਿਲੀ ਗੇਮ 21-19 ਨਾਲ ਜਿੱਤ ਲਿਆ ਦੂਸਰੀ ਗੇਮ ‘ਚ ਭਾਰਤੀ ਖਿਡਾਰੀ ਦੀ ਲੈਅ ਪੂਰੀ ਤਰ੍ਹਾਂ ਉੱਖੜ ਗਈ ਅਤੇ ਉਸਨੇ ਲਗਾਤਾਰ ਗਲਤੀਆਂ ਕਰਕੇ ਮਾਰਿਨ ਨੂੰ ਅੰਕ ਦਿੱਤੇ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।