ਮਹਿਲਾ ਹਾਕੀ ਵਿਸ਼ਵ ਕੱਪ ਦੇ ਫ਼ਾਈਨਲ ‘ਚ ਪਹੁੰਚ ਆਇਰਲੈਂਡ ਰਚਿਆ ਇਤਿਹਾਸ

ਸੈਮੀਫਾਈਨਲ ਂਚ ਸਪੇਨ ਨੂੰ ਸ਼ੂਟਆਊਟ ਕਰ ਫ਼ਾਈਨਲ ਂਚ

 

ਹਾਲੈਂਡ ਨਾਲ ਹੋਵੇਗਾ ਖਿ਼ਤਾਬੀ ਮੁਕਾਬਲਾ

ਲੰਦਨ, 5 ਅਗਸਤ

ਆਇਰਲੈਂਡ ਨੇ ਮਹਿਲਾ ਹਾੱਕੀ ਵਿਸ਼ਵ ਕੱਪ ਟੂਰਨਾਮੈਂਟ ਦੇ ਫ਼ਾਈਨਲ ‘ਚ ਪਹੁੰਚ ਕੇ ਇਤਿਹਾਸ ਰਚ ਦਿੱਤਾ ਹੈ ਜਿੱਥੇ ਉਸਦਾ ਮੁਕਾਬਲਾ ਪਿਛਲੀ ਚੈਂਪੀਅਨ ਹਾਲੈਂਡ ਨਾਲ ਹੋਵੇਗਾ ਆਇਰਲੈਂਡ ਮਹਿਲਾ ਵਿਸ਼ਵ ਕੱਪ ਦੇ ਇਤਿਹਾਸ ‘ਚ ਫ਼ਾਈਨਲ ‘ਚ ਪਹੁਚਣ ਵਾਲੀ ਸਭ ਤੋਂ ਹੇਠਲੇ ਰੈਂਕ ਦੀ ਟੀਮ ਬਣ ਗਈ ਹੈ ਵਿਸ਼ਵ ਰੈਂਕਿੰਗ ‘ਚ 16ਵੇਂ ਨੰਬਰ ਦੀ ਟੀਮ ਆਇਰਲੈਂਡ ਨੇ ਸੈਮੀਫਾਈਨਲ ‘ਚ ਸਪੇਨ ਨੂੰ ਨਿਰਧਾਰਤ ਸਮੇਂ ਤੱਕ ਮੁਕਾਬਲਾ 1-1 ਨਾਲ ਬਰਾਬਰ ਰਹਿਣ ਤੋਂ ਬਾਅਦ ਪੈਨਲਟੀ ਸ਼ੂਟਆਊਟ ‘ਚ 3-2 ਨਾਲ ਹਰਾਇਆ ਆਇਰਲੈਂਡ ਨੇ ਕੁਆਰਟਰ ਫਾਈਨਲ ‘ਚ ਭਾਰਤ ਨੂੰ ਵੀ ਪੈਨਲਟੀ ਸ਼ੂਟਆਊਟ ‘ਚ ਹੀ ਹਰਾ ਕੇ ਸੈਮੀਫਾਈਨਲ ਤੋਂ ਵਾਂਝਾ ਕੀਤਾ ਸੀ ਫਾਈਨਲ ਮੁਕਾਬਲਾ ਆਇਰਲੈਂਡ ਅਤੇ ਹਾਲੈਂਡ ਦਰਮਿਆਨ ਹੋਵੇਗਾ ਜਦੋਂਕਿ ਕਾਂਸੀ ਤਗਮੇ ਦਾ ਮੁਕਾਬਲਾ 2014 ਦੀ ਚਾਂਦੀ ਤਗਮਾ ਜੇਤੂ ਅਤੇ ਓਸਨਿਆ ਚੈਂਪੀਅਨ ਆਸਟਰੇਲੀਆ ਅਤੇ ਵਿਸ਼ਵ ਰੈਂਕਿੰਗ ‘ਚ 11ਵੇਂ ਨੰਬਰ ਦੀ ਟੀਮ ਸਪੇਨ ਦਰਮਿਆਨ ਖੇਡਿਆ ਜਾਵੇਗਾ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।