ਕਰੇਨ ਦੇ ਝਟਕਿਆਂ ‘ਤੇ ਭਾਰੀ ਪਿਆ ਵਿਰਾਟ, ਬਚਾਇਆ ਭਾਰਤ ਦਾ ਮਾਣ

ਪਿਛਲੇ ਦੌਰੇ ‘ਚ ਕੁੱਲ 134 ਇਸ ਵਾਰ  ਇੱਕੋ ਵਾਰ ‘ਚ 149 ਦੌੜਾਂ

 

 ਭਾਰਤ ਨੇ ਇੰਗਲੈਂਡ ਦੀਆਂ 287 ਦੌੜਾਂ ਦੇ ਜਵਾਬ ‘ਚ 274 ਦੌੜਾਂ ਬਣਾਈਆਂ

ਬਰਮਿੰਘਮ, 2 ਅਗਸਤ

ਕਪਤਾਨ ਵਿਰਾਟ ਕੋਹਲੀ ਨੇ ਭਾਰਤੀ ਬੱਲੇਬਾਜ਼ੀ ਦੀ ਨਾਕਾਮੀ ਦਰਮਿਆਨ ਠਰੰਮੇ ਅਤੇ ਤਕਨੀਕ ਦਾ ਬੇਜੋੜ ਨਮੂਨਾ ਪੇਸ਼ ਕਰਦੇ ਹੋਏ 149 ਦੌੜਾਂ ਦੀ ਕਪਤਾਨੀ ਦੀ ਜਿੰਮ੍ਹੈਵਾਰੀ ਭਰੀ ਪਾਰੀ ਖੇਡ ਕੇ ਭਾਰਤ ਦਾ ਇੰਗਲੈਂਡ ਵਿਰੁੱਧ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਦੂਸਰੇ ਦਿਨ ਮਾਣ ਬਚਾ ਲਿਆ ਭਾਰਤ ਨੇ ਇੰਗਲੈਂਡ ਦੀਆਂ 287 ਦੌੜਾਂ ਦੇ ਜਵਾਬ ‘ਚ 274 ਦੌੜਾਂ ਬਣਾਈਆਂ ਇੰਗਲੈਂਡ ਨੂੰ ਪਹਿਲੀ ਪਾਰੀ ਦੇ ਆਧਾਰ ‘ਤੇ 13 ਦੌੜਾਂ ਦਾ ਵਾਧਾ ਮਿਲਿਆ ਇੰਗਲੈਂਡ ਨੇ ਆਪਣੀ ਦੂਸਰੀ ਪਾਰੀ ‘ਚ ਦੂਸਰੇ ਦਿਨ ਦੀ ਖੇਡ ਸਮਾਪਤ ਹੋਣ ਤੱਕ ਇੱਕ ਵਿਕਟ ਗੁਆ ਕੇ 9 ਦੌੜਾਂ ਬਣਾਈਆਂ ਸਨ ਅਤੇ ਉਸਦਾ ਕੁੱਲ ਵਾਧਾ 22 ਦੌੜਾਂ ਦਾ ਹੋ ਗਿਆ ਹੈ

 

ਦੂਸਰੀ ਪਾਰੀ ਂਚ ਵੀ ਅਸ਼ਵਿਨ ਨੇ ਕੀਤਾ ਕੁਕ ਨੂੰ ਬੋਲਡ

 

ਪਹਿਲੀ ਪਾਰੀ ‘ਚ ਚਾਰ ਵਿਕਟਾਂ ਲੈਣ ਵਾਲੇ ਆਫ਼ ਸਪਿੱਨਰ ਅਸ਼ਵਿਨ ਨੇ ਜਿਵੇਂ ਹੀ ਓਪਨਰ ਅਲੇਸਟੇਰ ਕੁੱਕ ਨੂੰ ਬੋਲਡ ਕੀਤਾ ਦਿਨ ਦੀ ਖੇਡ ਸਮਾਪਤ ਹੋ ਗਈ ਅਸ਼ਵਿਨ ਨੇ ਪਹਿਲੀ ਪਾਰੀ ‘ਚ ਵੀ ਕੁੱਕ ਨੂੰ ਬੋਲਡ ਆਊਟ ਕੀਤਾ ਸੀ ਸਟੰਪਸ ਦੇ ਸਮੇਂ ਕੀਟਨ ਜੇਨਿੰਗਜ਼ ਨਾਬਾਦ ਸਨ
ਮੈਚ ਦਾ ਦੂਸਰਾ ਦਿਨ ਪੂਰੀ ਤਰ੍ਹਾਂ ਵਿਰਾਟ ਦੇ ਨਾਂਅ ਰਿਹਾ ਜਿਸਨੇ ਆਪਣੇ ਕਰੀਅਰ ਦਾ 22ਵਾਂ ਸੈਂਕੜਾ ਬਣਾਉਂਦੇ ਹੋਏ 2014 ਦੇ ਪਿਛਲੇ ਦੌਰੇ ਦੀਆਂ ਤਮਾਮ ਬੁਰੀਆਂ ਯਾਦਾਂ ਨੂੰ ਇੱਕ ਝਟਕੇ ‘ਚ ਪਿੱਛੇ ਛੱਡ ਦਿੱਤਾ ਵਿਰਾਟ ਦਾ ਇੰਗਲੈਂਡ ਦੀ ਧਰਤੀ ‘ਤੇ ਇਹ ਪਹਿਲਾ ਸੈਂਕੜਾ ਹੈ
ਭਾਰਤੀ ਕਪਤਾਨ ਨੇ ਆਪਣੀ ਪਾਰੀ ਦਾ ਇੱਕੋ ਇੱਕ ਛੱਕਾ ਲੈੱਗ ਸਪਿੱਨਰ ਆਦਿਲ ਰਾਸ਼ਿਦ ਦੀ ਗੇਂਦ ‘ਤੇ ਮਾਰਿਆ ਪਰ ਅਗਲੀ ਗੇਂਦ ‘ਤੇ ਬ੍ਰਾੱਡ ਨੂੰ ਕੈਚ ਦੇ ਬੈਠੇ ਅਤੇ ਇਸ ਦੇ ਨਾਲ ਹੀ ਭਾਰਤੀ ਪਾਰੀ ਸਮਾਪਤ ਹੋ ਗਈ

 

ਇੰਗਲੈਂਡ ਦੀ ਧਰਤੀ ‘ਤੇ ਸੈਂਕੜਾ ਲਾਉਣ ਵਾਲੇ ਪੰਜਵੇਂ ਭਾਰਤੀ ਕਪਤਾਨ

ਵਿਰਾਟ ਇਸ ਸੈਂਕੜੇ ਨਾਲ ਇੰਗਲੈਂਡ ਦੀ ਧਰਤੀ ‘ਤੇ ਸੈਂਕੜਾ ਲਾਉਣ ਵਾਲੇ ਪੰਜਵੇਂ ਭਾਰਤੀ ਕਪਤਾਨ ਬਣ ਗਏ ਹਨ ਅਤੇ ਇੰਗਲਿਸ਼ ਧਰਤੀ ‘ਤੇ ਕਿਸੇ ਭਾਰਤੀ ਦਾ ਇਹ ਦੂਸਰਾ ਸਰਵਸ੍ਰੇਸ਼ਠ ਸਕੋਰ ਹੈ ਵਿਰਾਟ ਨੇ ਪਿਛਲੇ ਦੌਰੇ ‘ਚ ਪੰਜ ਟੈਸਟ ਮੈਚਾਂ ‘ਚ ਕੁੱਲ 134 ਦੌੜਾਂ ਬਣਾਈਆਂ ਸਨ ਪਰ ਇਸ ਵਾਰ ਉਹਨਾਂ ਇੱਕੋ ਵਾਰ ‘ਚ 149 ਦੌੜਾਂ ਠੋਕ ਦਿੱਤੀਆਂ

ਚਾਹ ਤੱਕ ਸਨ 168 ਦੌੜਾਂ

ਇਸ ਤੋਂ ਪਹਿਲਾਂ ਦੂਸਰੇ ਦਿਨ ਇੰਗਲੈਂਡ ਦੀ ਪਹਿਲੀ ਪਾਰੀ ‘ਚ 287 ਦੌੜਾਂ ਦੇ ਜਵਾਬ ‘ਚ ਭਾਰਤ ਨੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਸੈਮ  ਕਰੇਨ ਦੀ ਤਬਾਹਕਾਰੀ ਗੇਂਦਬਾਜ਼ੀ ਤੋਂ ਬਾਅਦ  ਚਾਹ ਦੇ ਸਮੇਂ ਤੱਕ 6 ਵਿਕਟਾਂ ਗੁਆ ਕੇ 168 ਦੌੜਾਂ ਬਣਾਈਆਂ ਵਿਰਾਟ ਕੋਹਲੀ ਆਪਣਾ ਅਰਧ ਸੈਂਕੜਾ ਪੂਰਾ ਕਰਕੇ ਅਸ਼ਵਿਨ ਨਾਲ ਨਾਬਾਦ ਸਨਇਸ ਤੋਂ ਪਹਿਲਾਂ ਸਵੇਰ ਦੇ ਸੈਸ਼ਨ ‘ਚ  ਕਰੇਨ ਨੇ ਭਾਰਤ ਦੇ ਬੱਲੇਬਾਜ਼ਾਂ ਨੂੰ ਝੰਜੋੜਦੇ ਹੋਏ ਲੰਚ ਤੱਕ ਤਿੰਨ ਵਿਕਟਾਂ ਲੈ ਕੇ ਮਹਿਮਾਨ ਟੀਮ ਨੂੰ ਤਿੰਨ ਵਿਕਟਾਂ ‘ਤੇ 76 ਦੌੜਾਂ ਦੀ ਨਾਜ਼ੁਕ ਹਾਲਤ ‘ਚ ਪਹੁੰਚਾ ਦਿੱਤਾ

 
ਭਾਰਤ ਨੇ ਚੰਗੀ ਸ਼ੁਰੂਆਤ ਕੀਤੀ ਅਤੇ ਪਹਿਲੀ ਵਿਕਟ ਲਈ 50 ਦੌੜਾਂ ਜੋੜੀਆਂ ਪਰ ਇਸ ਤੋਂ ਬਾਅਦ ਕਰੇਨ ਨੇ ਸਿਰਫ਼ 9 ਦੌੜਾਂ ੇ ਫ਼ਰਕ ‘ਚ ਮੁਰਲੀ ਵਿਜੇ, ਲੋਕੇਸ਼ ਰਾਹੁਲ ਅਤੇ ਸ਼ਿਖਰ ਧਵਨ ਦੀਆਂ ਵਿਕਟਾਂ ਝਟਕਾ ਕੇ ਮੈਚ ‘ਚ ਭਾਰਤ ਦੀਆਂ ਮਜ਼ਬੂਤ ਹੁੰਦੀਆਂ ਜੜ੍ਹਾਂ ਨੂੰ ਪੁੱਟ ਕੇ ਰੱਖ ਦਿੱਤਾ ਆਪਣਾ ਦੂਸਰਾ ਟੈਸਟ ਮੈਚ ਖੇਡ ਰਹੇ ਕਰੇਨ ਨੇ ਵਿਜੇ ਨੂੰ ਲੱਤ ਅੜਿੱਕਾ, ਰਾਹੁਲ ਨੂੰ ਬੋਲਡ ਅਤੇ ਸ਼ਿਖਰ ਨੂੰ ਕੈਚ ਆਊਟ ਕਰਵਾਇਆ ਲੰਚ ਦੇ ਸਮੇਂ ਕਪਤਾਨ ਵਿਰਾਟ ਕੋਹਲੀ 9 ਅਤੇ ਅਜਿੰਕਾ ਰਹਾਣੇ 8 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਸਨ

 
ਭਾਰਤੀ ਓਪਨਰਾਂ ਨੇ ਭਰੋਸੇਮੰਦ ਸ਼ੁਰੂਆਤ ਕੀਤੀ ਸੀ ਅਤੇ ਇੰਗਲੈਂਡ ਦੇ ਅੱਵਲ ਤੇਜ਼ ਗੇਂਦਬਾਜ਼ਾਂ ਜੇਮਸ ਐਂਡਰਸਨ ਅਤੇ ਸਟੁਅਰਟ ਬ੍ਰਾੱਡ ਦਾ ਡਟ ਕੇ ਸਾਹਮਣਾ ਕੀਤਾ ਪਰ ਭਾਰਤ ਨੂੰ ਅਸਲੀ ਨੁਕਸਾਨ ਕਰੇਨ ਨੇ ਪਹੁੰਚਾ ਦਿੱਤਾ ਕਰੇਨ ਨੇ ਲੰਚ ਤੱਕ 6 ਓਵਰਾਂ ‘ਚ 23 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।