ਵਿਧਾਇਕਾਂ ਦੀ ਘਟੀ ਗਿਣਤੀ ਨੇ ਖਹਿਰਾ ਨੂੰ ਲਿਆਂਦੀਆਂ ਤਰੇਲੀਆਂ

Low, Number, Legislators, Brought, Khaira

ਵਿਧਾਇਕ ਰੁਪਿੰਦਰ ਰੂਬੀ ਤੇ ਜੈ ਕਿਸ਼ਨ ਰੋੜੀ ਨਾ ਪਹੁੰਚੇ

ਵਰਕਰਾਂ ਦਾ ਗਰਮੀ ਨਾਲ ਬੁਰਾ ਹਾਲ, ਸਟੇਜ ‘ਤੇ ਚੱਲਦੇ ਰਹੇ ਕੂਲਰ

ਬਠਿੰਡਾ, ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼

ਦਾਅਵਿਆਂ ਦੇ ਬਾਵਜ਼ੂਦ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਪਾਸਾ ਵੱਟਣ ਕਰਕੇ ਹਲਕਾ ਭਲੱਥ ਦੇ ਵਿਧਾਇਕ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਖਹਿਰਾ (Khaira) ਦੀ ਅੱਜ ਬਠਿੰਡਾ ਕਨਵੈਨਸ਼ਨ ਦਾ ਉਤਸ਼ਾਹ ਮਰਦਾ ਨਜ਼ਰ ਆਇਆ ਚੰਡੀਗੜ੍ਹ ਵਿਖੇ ਖਹਿਰਾ ਦੀ ਪ੍ਰੈੱਸ ਕਾਨਫਰੰਸ ‘ਚ ਪੁੱਜੇ। ਬਠਿੰਡਾ ਦਿਹਾਤੀ ਤੋਂ ਵਿਧਾਇਕ ਰੁਪਿੰਦਰ ਰੂਬੀ ਤੇ ਜੈ ਕਿਸ਼ਨ ਰੋੜੀ ਅੱਜ ਦੇ ਪ੍ਰੋਗਰਾਮ ‘ਚੋਂ ਨਾਦਾਰਦ ਰਹੇ ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ਦੇ ਵਲੰਟੀਅਰਾਂ ਦਾ ਹੁੰਗਾਰਾ ਆਸ ਨਾਲੋਂ ਕਾਫੀ ਮੱਠਾ ਰਿਹਾ। ਪਿਛਲੇ ਕਈ ਦਿਨਾਂ ਤੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਪਾਰਟੀ ਦੇ ਵਿਧਾਇਕ ਖਹਿਰਾ ਦੇ ਪ੍ਰੋਗਰਾਮ ‘ਚ ਸ਼ਾਮਲ ਹੋਣਗੇ ਪ੍ਰੰਤੂ ਇਹ ਅੰਕੜਾ ਅੱਧੀ ਦਰਜਨ ਵਿਧਾਇਕਾਂ ‘ਤੇ ਹੀ ਸਿਮਟਿਆ ਰਿਹਾ ।

ਇੱਥੋਂ ਦੀ ਪਾਰਵਕੌਮ ਕਾਲੌਨੀ ਦੇ ਸਟੇਡੀਅਮ ‘ਚ ਹੋਈ ਕਨਵੈਨਸ਼ਨ ਦੌਰਾਨ  ਅੱਤ ਦੀ ਗਰਮੀ ਦੌਰਾਨ ਪੰਡਾਲ ‘ਚ ਬੈਠੇ ਲੋਕਾਂ ਦਾ ਹੱਦ ਤੋਂ ਜ਼ਿਆਦਾ ਬੁਰਾ ਹਾਲ ਸੀ ਪਰ ਸਟੇਜ਼ ‘ਤੇ ਬੈਠੇ ਵਿਧਾਇਕਾਂ ਤੇ ਹੋਰ ਆਗੂਆਂ ਨੂੰ ਗਰਮੀ ਪ੍ਰਭਾਵਿਤ ਨਾ ਕਰੇ, ਜਿਸ ਲਈ ਚਾਰੇ ਪਾਸੇ ਕੂਲਰ ਲਾਏ ਹੋਏ ਸਨ। ਨਿਰਪੱਖ ਦਰਸ਼ਕਾਂ ਦਾ ਮੰਨਣਾ ਹੈ ਕਿ ਖਹਿਰਾ ਜਿਸ ਹੁੰਗਾਰੇ ਦੀ ਆਸ ਨਾਲ ਬਠਿੰਡਾ ਰੈਲੀ ਕਰਨ ਪੁੱਜੇ ਸਨ। (Khaira)

ਮਲਵਈਆਂ ਨੇ ਓਨਾਂ ਉਤਸ਼ਾਹ ਨਹੀਂ ਦਿਖਾਇਆ ਹੈ ਅੱਜ ਦੀ ਰੈਲੀ ਆਮ ਆਦਮੀ ਪਾਰਟੀ ਵਲੰਟੀਅਰਜ ਕਨਵੈਨਸ਼ਨ ਦੇ ਨਾਮ ਹੇਠ ਕੀਤੀ ਗਈ ਸੀ ਪਰ ਖਹਿਰਾ ਦਾ ਭਾਸ਼ਣ ਪਾਰਟੀ ਨੂੰ ਤੋੜਨ ਵਾਲਾ ਦਿਖਾਈ ਦਿੱਤਾ। ਇਸ ਮੌਕੇ ਖਹਿਰਾ ਨੇ ਅੱਜ ਦੀ ਕਨਵੈਨਸ਼ਨ ‘ਚ ਸ਼ਾਮਲ ਨਾ ਹੋਣ ਵਾਲੇ ਵਿਧਾਇਕਾਂ ਨੂੰ ਪਿੰਡਾਂ ‘ਚ ਦਾਖਲ ਨਾ ਹੋਣ ਦਾ ਸੱਦਾ ਦਿੱਤਾ ਜਿਸ ਦਾ ਕਈ ਵਲੰਟੀਅਰਾਂ ਨੇ ਬੁਰਾ ਮਨਾਇਆ ।

ਰੈਲੀ ਨੂੰ ਸੰਬੋਧਨ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਸੱਦਾ ਦਿੱਤਾ ਕਿ ਵਲੰਟੀਅਰ ਪੰਜਾਬ ‘ਚ ਤੀਸਰੇ ਬਦਲ ਲਈ ਯਤਨ ਕਰਨ ਉਨ੍ਹਾਂ ਆਖਿਆ ਕਿ ਇਨ੍ਹਾਂ ਸਿਆਸਤਦਾਨਾਂ ਦੀ ਬਦੌਲਤ ਪੰਜਾਬ ਢਾਈ ਲੱਖ ਕਰੋੜ ਰੁਪਏ ਦਾ ਕਰਜਈ ਹੋ ਗਿਆ ਹੈ ਕਿਸਾਨ ਮਜਦੂਰ ਖੁਦਕੁਸ਼ੀਆਂ ਦੇ ਰਾਹ ਪੈ ਗਏ ਹਨ ਤੇ ਬੇਰੁਜਗਾਰੀ ਕਾਰਨ ਫੈਲੀ ਨਿਰਾਸ਼ਾ ਦੇ ਚਲਦਿਆਂ ਨੌਜਵਾਨ ਨਸ਼ਿਆਂ ਦੇ ਰਾਹ ਪੈ ਗਏ ਹਨ। ਉਨ੍ਹਾਂ ਆਖਿਆ ਕਿ ਸਾਲ 2016 ‘ਚ ਆਮ ਆਦਮੀ ਪਾਰਟੀ ਨੇ ਪਾਰਦਰਸ਼ਤਾ ਤੇ ਜਿੰਮੇਵਾਰੀ ਦੀ ਗੱਲ ਕੀਤੀ ਸੀ (Khaira)

ਬਠਿੰਡਾ ਜਿਲ੍ਹੇ ਦੇ ਵਰਕਰਾਂ ‘ਚ ਮੱਠਾ ਉਤਸ਼ਾਹ

ਦਿੱਲੀ ਦੇ ਲੀਡਰਾਂ ਦੀ ਨਲਾਇਕੀ ਕਾਰਨ ਸੁਪਨਾ ਪੂਰਾ ਨਹੀਂ ਹੋ ਸਕਿਆ। ਖਹਿਰਾ ਨੇ ਦੋਸ਼ ਲਾਏ ਕਿ ਦਿੱਲੀ ਦੇ ਸੂਬੇਦਾਰਾਂ ਵੱਲੋਂ ਕੀਤੀ ਟਿਕਟਾਂ ਦੀ ਗਲਤ ਵੰਡ ਤੇ ਵਿੱਕਰੀ ਕਾਰਨ 100 ਸੀਟਾਂ ਲੈਕੇ ਸਰਕਾਰ ਬਨਾਉਣ ਵਾਲੀ ਪਾਰਟੀ 20 ਸੀਟਾਂ ‘ਤੇ ਸਿਮਟ ਗਈ ਉਨ੍ਹਾਂ ਆਖਿਆ ਕਿ ਅਜਿਹਾ ਹੋਣ ਦੇ ਬਾਵਜੂਦ ਦਿੱਲੀ ਵਾਲੇ ਹਾਲੇ ਵੀ ਸੁਧਰ ਨਹੀਂ ਰਹੇ ਹਨ ਤੇ ਲਗਾਤਾਰ ਗਲਤ ਫੈਸਲਿਆਂ ਨੂੰ ਪੰਜਾਬ ਸਿਰ ਮੜ੍ਹਿਆ ਜਾ ਰਿਹਾ ਹੈ

 ਕਨਵੈਨਸ਼ਨ ਦੇ ਅੰਤ ‘ਚ ਅੱਧੀ ਦਰਜਨ ਮਤੇ ਵੀ ਪਾਸ ਕੀਤੇ ਗਏ ਜਿਨ੍ਹਾਂ ਰਾਹੀਂ ਆਮ ਆਦਮੀ ਪਾਰਟੀ ਦਾ ਜੱਥੇਬੰਦਕ ਢਾਂਚਾ ਭੰਗ ਕਰਕੇ ਪੰਜਾਬ ਦੀ ਲੀਡਰਸ਼ਿਪ ਨੂੰ ਖੁਦਮੁਖਤਿਆਰੀ ਦੇਣ ਅਤੇ ਪੰਜਾਬ ਦੇ ਜ਼ਿਲ੍ਹਿਆਂ ‘ਚ ਰੈਲੀਆਂ ਕਰਨ ਨੂੰ ਪ੍ਰਵਾਨਗੀ ਦਿੱਤੀ ਗਈ । ਅੱਜ ਦੀ ਕਨਵੈਨਸ਼ਨ ਨੂੰ ਵਿਧਾਇਕ ਜਗਦੇਵ ਸਿੰਘ ਕਮਾਲੂ, ਕੰਵਰ ਸੰਧੂ, ਨਾਜਰ ਸਿੰਘ ਮਾਨਸਾਹੀਆ, ਬਲਦੇਵ ਸਿੰਘ ਜੈਤੋ, ਪਿਰਮਿਲ ਸਿੰਘ, ਜਗਦੇਵ ਸਿੰਘ ਹਿੱਸੋਵਾਲ ਤੋਂ ਇਲਾਵਾ ਨਵਜੋਤ ਕੌਰ ਲੰਬੀ, ਬਠਿੰਡਾ ਸ਼ਹਿਰੀ ਹਲਕੇ ਦੇ ਆਗੂ ਦੀਪਕ ਬਾਂਸਲ, ਦਲਜੀਤ ਸਿੰਘ ਸਦਰਪੁਰਾ ਤੇ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਸੁਰੇਸ਼ ਸ਼ਰਮਾ ਨੇ ਵੀ ਸੰਬੋਧਨ ਕੀਤਾ। (Khaira)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।