KKR ਖਿਲਾਫ ਵਿਰਾਟ ਨੂੰ ਆਊਟ ਦੇਣ ’ਤੇ ਵਿਵਾਦ | KKR vs RCB
- ਜਾਣੋ ਕੀ ਕਹਿੰਦਾ ਹੈ ਨਿਯਮ
ਸਪੋਰਟਸ ਡੈਸਕ। ਕੋਲਕਾਤਾ ਨਾਈਟ ਰਾਈਡਰਜ (ਕੇਕੇਆਰ) ਖਿਲਾਫ ਐਤਵਾਰ ਦੇ ਮੈਚ ’ਚ ਵਿਰਾਟ ਕੋਹਲੀ ਦੇ ਆਊਟ ਹੋਣ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ। ਕੁਝ ਮਾਹਰ ਇਸ ਨੂੰ ਸਹੀ ਤੇ ਕੁਝ ਗਲਤ ਕਹਿ ਰਹੇ ਹਨ। ਸਾਬਕਾ ਭਾਰਤੀ ਤੇਜ ਗੇਂਦਬਾਜ ਇਰਫਾਨ ਪਠਾਨ ਨੇ ਇਸ ਨੂੰ ਸਹੀ ਦੱਸਿਆ ਜਦਕਿ ਨਵਜੋਤ ਸਿੰਘ ਸਿੱਧੂ ਨੇ ਇਸ ਨੂੰ ਗਲਤ ਦੱਸਿਆ ਹੈ। ਐਤਵਾਰ ਨੂੰ ਖੇਡੇ ਗਏ ਮੈਚ ’ਚ ਹਰਸ਼ਿਤ ਰਾਣਾ ਨੇ ਬੈਂਗਲੁਰੂ ਦੀ ਪਾਰੀ ਦੇ ਤੀਜੇ ਓਵਰ ਦੀ ਪਹਿਲੀ ਗੇਂਦ ਸੁੱਟੀ, ਜੋ ਫੁੱਲ ਟਾਸ ਸੀ। ਕੋਹਲੀ ਨੇ ਸਾਹਮਣੇ ਗੇਂਦ ਨੂੰ ਖੇਡਣ ਦੀ ਕੋਸ਼ਿਸ਼ ਕੀਤੀ ਅਤੇ ਕੈਚ ਤੇ ਬੋਲਡ ਹੋ ਗਏ। ਫੀਲਡ ਅੰਪਾਇਰ ਵੱਲੋਂ ਆਊਟ ਦਿੱਤੇ ਜਾਣ ਤੋਂ ਬਾਅਦ ਕੋਹਲੀ ਨੇ ਨੋ-ਬਾਲ ਲਈ ਰਿਵਿਊ ਮੰਗਿਆ ਪਰ ਤੀਜੇ ਅੰਪਾਇਰ ਨੇ ਫੀਲਡ ਅੰਪਾਇਰ ਦਾ ਫੈਸਲਾ ਨਹੀਂ ਬਦਲਿਆ ਤੇ ਕੋਹਲੀ ਨੂੰ ਆਊਟ ਦਿੱਤਾ। ਕੋਹਲੀ ਨੇ ਕਿਹਾ ਕਿ ਗੇਂਦ ਦੀ ਉਚਾਈ ਜ਼ਿਆਦਾ ਸੀ। ਇਸ ਤੋਂ ਨਾਰਾਜ ਵਿਰਾਟ ਕੋਹਲੀ ਮੈਦਾਨੀ ਅੰਪਾਇਰ ਨਾਲ ਬਹਿਸ ਕਰਦੇ ਨਜਰ ਆਏ। (KKR vs RCB)
ਕੀ ਕਹਿੰਦਾ ਹੈ ਨਿਯਮ | KKR vs RCB
BCCI ਨੇ ਪਹਿਲਾਂ ਹੀ ਆਈਪੀਐਲ ’ਚ ਖੇਡਣ ਵਾਲੇ ਸਾਰੇ ਖਿਡਾਰੀਆਂ ਦੀ ਕਮਰ ਮਾਪ ਲਈ ਸੀ। ਇਸ ’ਚ ਕੋਹਲੀ ਦੀ ਕਮਰ ਦੀ ਉਚਾਈ 1.04 ਮੀਟਰ ਮਾਪੀ ਗਈ। ਨਵੀਂ ਹਾਕ-ਆਈ ਬਾਲ ਟਰੈਕਿੰਗ ਟੈਕਨਾਲੋਜੀ ਦੇ ਮੁਤਾਬਕ, ਜੇਕਰ ਕੋਹਲੀ ਕ੍ਰੀਜ ’ਤੇ ਸਿੱਧੇ ਬੱਲੇਬਾਜੀ ਦੀ ਸਥਿਤੀ ’ਚ ਹੁੰਦੇ ਤਾਂ ਗੇਂਦ ਉਨ੍ਹਾਂ ਨੂੰ ਜਮੀਨ ਤੋਂ 0.92 ਮੀਟਰ ਦੀ ਉਚਾਈ ’ਤੇ ਪਾਰ ਕਰ ਜਾਂਦੀ। ਜਿਸਦਾ ਮਤਲਬ ਹੈ ਕਿ ਗੇਂਦ ਉਨ੍ਹਾਂ ਕਮਰ ਦੇ ਹੇਠਾਂ ਤੋਂ ਲੰਘ ਜਾਵੇਗੀ। ਇਸ ਲਈ ਟੀਵੀ ਅੰਪਾਇਰ ਮਾਈਕਲ ਗਫ ਦੇ ਮੁਤਾਬਕ, ਗੇਂਦ ਉਚਾਈ ਦੇ ਹਿਸਾਬ ਨਾਲ ਕਾਨੂੰਨੀ ਸੀ।
ਕਮਰ ਤੋਂ ਉੱਚੀ ਨੋ ਬਾਲ ’ਤੇ ਕੀ ਕਹਿੰਦੇ ਹਨ MCC ਦੇ ਨਿਯਮ? | KKR vs RCB
ਮੈਰੀਲੇਬੋਨ ਕ੍ਰਿਕੇਟ ਕਲੱਬ (MCC) ਦੇ ਕਾਨੂੰਨ 41.7.1 ਅਨੁਸਾਰ, ਕੋਈ ਵੀ ਗੇਂਦ ਜੋ ਸਟਰਾਈਕਰ ਦੀ ਕਮਰ ਦੀ ਉਚਾਈ ਤੋਂ ਪਾਰ ਹੋ ਜਾਂਦੀ ਹੈ, ਪੌਪਿੰਗ ਕ੍ਰੀਜ ’ਤੇ ਸਿੱਧੇ ਤੌਰ ’ਤੇ ਜਮੀਨ ਨੂੰ ਹਿੱਟੇ ਬਿਨਾਂ ਸੁੱਟੀ ਜਾਂਦੀ ਹੈ, ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਜਾਂਦਾ ਹੈ। ਅਜਿਹੀ ਸਥਿਤੀ ’ਚ ਅੰਪਾਇਰ ਇਸ ਨੂੰ ਨੋ-ਬਾਲ ਦਾ ਐਲਾਨ ਦੇ ਦਿੰਦਾ ਹੈ। ਪਰ ਕੋਹਲੀ ਦੇ ਆਊਟ ਹੋਣ ਦੇ ਮਾਮਲੇ ’ਚ, ਉਹ ਆਪਣੀ ਕ੍ਰੀਜ ਤੋਂ ਬਾਹਰ ਖੜ੍ਹੇ ਸਨ ਤੇ ਪੌਪਿੰਗ ਕ੍ਰੀਜ ’ਤੇ ਪਹੁੰਚਣ ’ਤੇ ਗੇਂਦ ਉਨ੍ਹਾਂ ਦੀ ਕਮਰ ਤੋਂ ਬਹੁਤ ਹੇਠਾਂ ਗਈ ਹੋਵੇਗੀ।
ਪਠਾਨ ਨੇ ਕਿਹਾ, ਨਿਯਮਾਂ ਅਨੁਸਾਰ ਆਊਟ ਸਨ ਵਿਰਾਟ | KKR vs RCB
ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਇਰਫਾਨ ਪਠਾਨ ਦਾ ਮੰਨਣਾ ਹੈ ਕਿ ਕੋਹਲੀ ਨਿਯਮਾਂ ਮੁਤਾਬਕ ਆਊਟ ਹੋਏ ਸਨ। ਇਰਫਾਨ ਨੇ ਕਿਹਾ, ਵਿਰਾਟ ਕੋਹਲੀ ਥੋੜ੍ਹਾ ਅੱਗੇ ਖੜ੍ਹੇ ਸਨ। ਗੇਂਦ ਫੁੱਲ ਟਾਸ ਸੀ। ਜੇਕਰ ਇਹ ਗੇਂਦ ਤੇਜ ਹੁੰਦੀ ਤਾਂ ਇਹ ਉਨ੍ਹਾਂ ਦੀ ਕਮਰ ਦੇ ਉਪਰੋਂ ਲੰਘ ਜਾਂਦੀ। ਪਰ ਗੇਂਦ ਹੌਲੀ ਸੀ। ਡਿਪ ਹੋ ਰਹੀ ਸੀ। ਇਸ ਲਈ ਜਿੱਥੇ ਗੇਂਦ ਬੱਲੇ ਨਾਲ ਟਕਰਾਈ, ਸਭ ਨੇ ਸੋਚਿਆ ਕਿ ਇਹ ਕਮਰ ਉੱਚੀ ਹੋ ਗਈ ਹੋਵੇਗੀ। ਪਰ, ਕਿਉਂਕਿ ਗੇਂਦ ਡਿੱਪ ਹੋ ਰਹੀ ਸੀ। ਜਿੱਥੇ ਪੌਪਿੰਗ ਕ੍ਰੀਜ ਸੀ, ਉਥੇ ਗੇਂਦ ਕੋਹਲੀ ਦੀ ਕਮਰ ਤੋਂ ਹੇਠਾਂ ਜਾਂਦੀ ਸੀ। ਮਤਲਬ ਇਹ ਕਾਨੂੰਨੀ ਡਿਲੀਵਰੀ ਹੋਣਾ ਸੀ। ਇਸ ਲਈ ਮੇਰੇ ਹਿਸਾਬ ਨਾਲ ਇਹ ਗੇਂਦ ਸਹੀ ਸੀ। ਪਠਾਨ ਨੇ ਇਹ ਵੀ ਦੱਸਿਆ ਕਿ ਬੀਸੀਸੀਆਈ ਨੇ ਇਸ ਸੀਜਨ ’ਚ ਸਾਰੇ ਖਿਡਾਰੀਆਂ ਦੀ ਕਮਰ ਦੀ ਉਚਾਈ ਨੂੰ ਮਾਪਿਆ ਹੈ। ਜਦੋਂ ਖਿਡਾਰੀ ਪੌਪਿੰਗ ਕ੍ਰੀਜ ’ਚ ਸਟੈਂਡ ’ਚ ਖੜ੍ਹੇ ਹੁੰਦੇ ਹਨ, ਤਾਂ ਇਹ ਮਾਪਿਆ ਜਾਂਦਾ ਹੈ। (KKR vs RCB)
ਸਿੱਧੂ ਨੇ ਗਲਤ ਡਿਲੀਵਰੀ ਕਰਾਰ ਦਿੱਤੀ | KKR vs RCB
IPL ਦੇ ਅਧਿਕਾਰਤ ਪ੍ਰਸਾਰਣ ਚੈਨਲ ਲਈ ਕੁਮੈਂਟਰੀ ਕਰ ਰਹੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜਿਸ ਗੇਂਦ ’ਤੇ ਵਿਰਾਟ ਕੋਹਲੀ ਆਊਟ ਹੋਏ, ਉਹ ਨੋ-ਬਾਲ ਸੀ। ਉਨ੍ਹਾਂ ਨੇ ਕਿਹਾ ਕਿ ਗੇਂਦ ਉਨ੍ਹਾਂ ਦੀ ਕਮਰ ਤੋਂ ਕਾਫੀ ਉੱਚੀ ਸੀ।
RCB ਦੇ ਕਪਤਾਨ ਪਲੇਸਿਸ ‘ਤੇ ਲੱਗਿਆ ਜੁਰਮਾਨਾ | KKR vs RCB
ਕੇਕੇਆਰ ਖਿਲਾਫ ਹੋਏ ਮੈਚ ਦੌਰਾਨ ਆਰਸੀਬੀ ਦੇ ਕਪਤਾਨ ਫਾਫ ਡੂ ਪਲੇਸਿਸ ‘ਤੇ ਜੁਰਮਾਨਾ ਲਾਇਆ ਗਿਆ ਹੈ। ਕਪਤਾਨ ਪਲੇਸਿਸ ‘ਤੇ ਹੌਲੀ ਓਵਰ ਰੇਟ ਤਹਿਤ ਜੁਰਮਾਨਾ ਲਾਇਆ ਗਿਆ ਹੈ। ਕਪਤਾਨ ਪਲੇਸਿਸ ‘ਤੇ ਹੌਲੀ ਓਵਰ ਬਣਾਏ ਰੱਖਣ ‘ਤੇ 12 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਇਹ ਆਰਸੀਬੀ ਦਾ ਇਸ ਸੀਜ਼ਨ ‘ਚ ਪਹਿਲਾ ਓਵਰਰੇਟ ਅਪਰਾਧ ਸੀ। ਜਿਕਰਯੋਗ ਹੈ ਕਿ ਕੱਲ੍ਹ ਆਰਸੀਬੀ ਨੂੰ ਕੇਕੇਆਰ ਤੋਂ 1 ਦੌੜ ਨਾਲ ਹਾਰ ਦਾ ਸਾਹਮਣਾ ਕਰਨਾ ਪੈ ਗਿਆ ਹੈ। ਟੀਮ ਹੁਣ ਅੰਕ ਸੂਚੀ ‘ਚ ਸਭ ਤੋਂ ਹੇਠਾਂ ਹੈ ਤੇ ਟੀਮ ਪਲੇਆਫ ਦੀ ਹੋੜ ‘ਚੋਂ ਲਗਭਗ ਬਾਹਰ ਹੋ ਚੁੱਕੀ ਹੈ। (KKR vs RCB)