Viral: ‘ਡੀਜ਼ਲ ਪਰਾਠੇ’ ਨੇ ਇੰਟਰਨੈੱਟ ‘ਤੇ ਮਚਾਈ ਹਲਚਲ, ਢਾਬਾ ਮਾਲਕ ਨੇ ਦਿੱਤਾ ਸਪੱਸ਼ਟੀਕਰਨ!

Diesel Paratha
Viral: 'ਡੀਜ਼ਲ ਪਰਾਠੇ' ਨੇ ਇੰਟਰਨੈੱਟ 'ਤੇ ਮਚਾਈ ਹਲਚਲ, ਢਾਬਾ ਮਾਲਕ ਨੇ ਦਿੱਤਾ ਸਪੱਸ਼ਟੀਕਰਨ!

Viral: ਚੰਡੀਗੜ੍ਹ (ਏਜੰਸੀ)। ਸਿਰਫ ਮਨੋਰੰਜਨ ਲਈ ਸ਼ੂਟ ਕੀਤੇ ਗਏ ‘ਡੀਜ਼ਲ ਪਰਾਠਾ’ ਨੇ ਇਨ੍ਹੀਂ ਦਿਨੀਂ ਇੰਟਰਨੈੱਟ ‘ਤੇ ਹਲਚਲ ਮਚਾ ਰੱਖੀ ਹੈ। ਡੀਜ਼ਲ ਦੀ ਵਰਤੋਂ ਕਰਕੇ ਪਰਾਠਾ ਬਣਾਉਣ ਦਾ ਵੀਡੀਓ ਇੰਨਾ ਵਾਇਰਲ ਹੋਇਆ ਹੈ ਕਿ ਇਸ ਨੇ ਇੰਟਰਨੈੱਟ ‘ਤੇ ਹਲਚਲ ਮਚਾ ਦਿੱਤੀ ਹੈ। ਪਰ ‘ਡੀਜ਼ਲ ਪਰਾਠਾ’ ਦਾ ਇਹ ਵੀਡੀਓ ਇਕ ਬਲਾਗਰ ਨੇ ਸਿਰਫ਼ ਮਨੋਰੰਜਨ ਲਈ ਸ਼ੂਟ ਕੀਤਾ ਸੀ। Diesel Paratha

ਇਸ ਸਬੰਧੀ ਚੰਡੀਗੜ੍ਹ ਢਾਬਾ ਮਾਲਕ ਚੰਨੀ ਸਿੰਘ ਨੇ ਬੁੱਧਵਾਰ ਨੂੰ ਵਾਇਰਲ ਹੋਈ ਵੀਡੀਓ ਬਾਰੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਵਾਇਰਲ ਵੀਡੀਓ ਵਿੱਚ ਕੀਤੇ ਗਏ ਦਾਅਵੇ ਬੇਬੁਨਿਆਦ ਅਤੇ ਗਲਤ ਹਨ, ਉਨ੍ਹਾਂ ਖੰਡਨ ਕਰਦਿਆਂ ਕਿਹਾ, ‘ਇਹ ਆਮ ਕਾਮਨ ਸੈਂਸ ਹੈ, ਆਮ ਜਿਹੀ ਗੱਲ ਹੈ ਕਿ ਕੋਈ ਵੀ ਡੀਜ਼ਲ ਨਾਲ ਤਿਆਰ ਕੀਤਾ ਪਰਾਠਾ ਨਹੀਂ ਖਾਵੇਗਾ, ਨਾ ਹੀ ਇਸ ਤਰ੍ਹਾਂ ਪਕਾਇਆ ਜਾਂਦਾ ਹੈ। ਮੈਂ ਇਹ ਸਿਰਫ ਮਨੋਰੰਜਨ ਲਈ ਸ਼ੂਟ ਕੀਤਾ ਸੀ, ਮੈਨੂੰ ਨਹੀਂ ਪਤਾ ਸੀ ਕਿ ਇਹ ਵੀਡੀਓ ਵਾਇਰਲ ਹੋ ਜਾਵੇਗਾ ।’ Diesel Paratha

ਇਹ ਵੀ ਪੜ੍ਹੋ: ਨਗਰ ਕੌਂਸਲ ਗੁਰੂਹਰਸਹਾਏ ਦੇ ਪ੍ਰਧਾਨ ਸਮੇਤ ਐਮ‌ਸੀ ਭਾਜਪਾ ‘ਚ ਸ਼ਾਮਲ

ਚੰਨੀ ਸਿੰਘ ਨੇ ਕਿਹਾ ਕਿ ਉਨ੍ਹਾਂ ਮੰਗਲਵਾਰ ਨੂੰ ਪਤਾ ਚੱਲਿਆ ਕਿ ਇਂਟਰਨੈਟ ’ਤੇ ਉਨ੍ਹਾਂ ਦੇ ਢਾਬੇ ਬਾਰੇ ਇਸ ਤਰ੍ਹਾਂ ਦੇ ਝੂਠੇ ਦਾਅਵੇ ਕਰਨ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ। ਉਨ੍ਹਾਂ ਇਹੀ ਵੀ ਦੱਸਿਆ ਕਿ ਬਲਾਗਰ ਨੇ ਵੀਡੀਓ ਡਿਲੀਟ ਕਰ ਦਿੱਤਾ ਹੈ ਅਤੇ ਲੋਕਾਂ ਤੋਂ ਮਾਅਫੀ ਮੰਗੀ ਹੈ। ਦਾਅਵੇ ਨੂੰ ਰੱਦ ਕਰਨ ਤੋਂ ਇਲਾਵਾ, ਚੰਨੀ ਨੇ ਸਪੱਸ਼ਟ ਕੀਤਾ ਕਿ ਢਾਬਾ ਖਾਣਾ ਪਕਾਉਣ ਲਈ ਸਿਰਫ ਖੁਰਾਕੀ ਤੇਲ ਦੀ ਵਰਤੋਂ ਕਰਦਾ ਹੈ ਅਤੇ ਲੋਕਾਂ ਨੂੰ ਸੁੱਧ ਭੋਜਨ ਪ੍ਰਦਾਨ ਕਰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦਾ ਢਾਬਾ ਲੰਗਰ ਲਈ ਵੀ ਭੋਜਨ ਦੀ ਸਪਲਾਈ ਕਰਦਾ ਹੈ।

ਚੰਨੀ ਸਿੰਘ ਨੇ ਦੱਸਿਆ ਕਿ ‘ਇੱਕ ਬਲਾਗਰ ਨੇ ਇਹ ਵੀਡੀਓ ਸਿਰਫ ਮਨੋਰੰਜਨ ਲਈ ਦੱਸਿਆ ਸੀ। ਇਹ ਆਮ ਗੱਲ ਹੈ ਕਿ ਡੀਜਲ ਨਾਲ ਬਣਿਆ ਪਰਾਂਠਾ ਕੋਈ ਨਹੀਂ ਖਾਵੇਗਾ ਅਤੇ ਨਾ ਹੀ ਇਸ ਨੂੰ ਐਵੇਂ ਪਕਾਇਆ ਜਾਂਦਾ ਹੈ। ਮੈਨੂੰ ਨਹੀਂ ਪਤਾ ਸੀ ਕਿ ਵੀਡੀਓ ਵਾਇਰਲ ਹੋ ਜਾਵੇਗਾ। ਮੈਨੂੰ ਇਸ ਸਬੰਧੀ ਕੱਲ੍ਹ ਪਤਾ ਚੱਲਿਆ।