ਨਿਕਾਰਾਗੂਆ ‘ਚ ਹਿੰਸਕ ਝੜਪ, ਅੱਠ ਮੌਤਾਂ

Violent, Clashes, Nicaragua, Eight, Deaths

ਮਾਨਾਗੁਆ, (ਏਜੰਸੀ)। ਨਿਕਾਰਾਗੂਆ ਵਿਖੇ ਰਾਸ਼ਟਰਪਤੀ ਡੈਨੀਅਲ ਅੋਰਟੇਗਾ ਖਿਲਾਫ ਪ੍ਰਦਰਸ਼ਨ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਹੋਈ ਝੜਪ ‘ਚ ਅੱਠ ਲੋਕਾਂ ਦੀ ਮੌਤ ਹੋ ਗਈ। ਖੇਤੀ ਉਤਪਾਦਕ ਸੰਘ ਦੇ ਪ੍ਰਧਾਨ ਮਾਈਕਲ ਹੇਲੀ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਛੇ ਲੋਕਾਂ ਦੀ ਮੌਤ ਲਈ ਜਿੰਮੇਵਾਰ ਠਹਿਰਾਇਆ ਹੈ। ਪੁਲਿਸ ਨਾਲ ਝੜਪ ਤੋਂ ਬਾਅਦ ਘਰਾਂ ‘ਚ ਲੱਗੀ ਅੱਗ ਨਾਲ ਦੋ ਬੱਚਿਆਂ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਲੋਕਾਂ ਦੀ ਮੌਤ ਗੋਲੀ ਲੱਗਣ ਨਾਲ ਹੋਈ।

ਉਹਨਾਂ ਕਿਹਾ ਕਿ , ‘ਅਸੀਂ ਸ਼ਾਂਤੀ ਅਤੇ ਆਰਾਮ ਨਾਲ ਸੌ ਰਹੇ ਸੀ। ਇਸ ਪਰਿਵਾਰ ਦੇ ਲੋਕਾਂ ਦੀ ਮੌਤ ਦੇ ਕਾਰਨ ਅਸੀਂ ਜਾਗੇ। ਉਹਨਾਂ ਨੂੰ ਭਿਆਨਕ ਤਰੀਕੇ ਨਾਲ ਸਾੜ ਦਿੱਤਾ ਗਿਆ।’ ‘ਸਰਕਾਰ ਚਾਹੁੰਦੀ ਹੈ ਕਿ ਅਸੀਂ ਗੱਲਬਾਤ ਦਾ ਰਸਤਾ ਛੱਡ ਦੇਈਏ ਅਤੇ ਅਸੀਂ ਅਜਿਹਾ ਨਹੀਂ ਹੋਣ ਦਿਆਂਗੇ… ਇਹਨਾਂ ਹੱਤਿਆਵਾਂ ‘ਤੇ ਰੋਕ ਲਾਉਣ ਦਾ ਇਹੀ ਇੱਕੋ ਇੱਕ ਤਰੀਕਾ ਹੈ।ਪੁਲਿਸ ਵੱਲੋਂ ਜਾਰੀ ਬਿਆਨ ਅਨੁਸਾਰ ਅੱਗ ਦੀ ਘਟਨਾ ਕਾਰਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਦੀ ਝੜਪ ਹੋਈ ਜਿਸ ‘ਚ ਦੋ ਲੋਕਾਂ ਦੀ ਮੌਤ ਹੋਈ ਹੈ। ਪੁਲਿਸ ਨੇ ਦੱਸਿਆ ਕਿ ਅੱਗ ‘ਤੇ ਕਾਬੂ ਪਾਉਣ ਦਾ ਯਤਨ ਕਰ ਰਹੇ ਫਾਇਰ ਬ੍ਰਿਗੇਡ ਕਰਮਚਾਰੀਆਂ ‘ਤੇ ਨਕਾਬਪੋਸ਼ਾਂ ਨੇ ਹਮਲਾ ਕੀਤਾ। ਪੁਲਿਸ ਅੱਗ ਲੱਗਣ ਦੇ ਕਾਰਾਂ ਦੀ ਜਾਂਚ ਕਰੇਗੀ।