ਵਿਜੀਲੈਂਸ ਨੇ ਰਿਸ਼ਵਤ ਲੈਂਦਾ ਸੇਲ ਟੈਕਸ ਇੰਸਪੈਕਟਰ ਦਬੋਚਿਆ

Bribe

ਮਾਨਸਾ (ਸੁਖਜੀਤ ਮਾਨ) । ਵਿਜੀਲੈਂਸ ਵਿਭਾਗ ਨੇ ਪਿੰਡ ਸਰਦੂਲੇਵਾਲਾ ਦੇ ਸੇਲ ਟੈਕਸ ਬੈਰੀਅਰ ‘ਤੇ ਤਾਇਨਾਤ ਇੱਕ ਇੰਸਪੈਕਟਰ ਨੂੰ ਵਪਾਰੀ ਤੋਂ ਛੇ ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ‘ਚ ਰੰਗੇ ਹੱਥੀ ਗ੍ਰਿਫ਼ਤਾਰ ਕੀਤਾ ਹੈ ਉਕਤ ਇੰਸਪੈਕਟਰ ਖਿਲਾਫ ਥਾਣਾ ਵਿਜੀਲੈਂਸ ਬਿਊਰੋ ਬਠਿੰਡਾ ‘ਚ ਭ੍ਰਿਸ਼ਟਾਚਾਰ ਐਕਟ ਤਹਿਤ ਮਾਮਲਾ ਦਰਜ਼ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ।

ਡੀਐਸਪੀ ਮਾਨਸਾ ਮਨਜੀਤ ਸਿੰਘ ਨੇ ਦੱਸਿਆ ਕਿ ਸਰਦੂਲਗੜ੍ਹ ਦੇ ਆਇਰਨ ਸਟੋਰ ਦਾ ਮਾਲਕ ਦੀਵਾਨ ਚੰਦ ਆਪਣੀ ਦੁਕਾਨ ਲਈ ਲੁਧਿਆਣਾ ਤੋਂ ਕੈਂਟਰ ਰਾਹੀਂ ਮਾਲ ਮੰਗਵਾਉਂਦਾ ਹੈ ਜੋ ਸਰਦੂਲੇਵਾਲਾ ਸੇਲ ਟੈਕਸ ਬੈਰੀਅਰ ਤੋਂ ਹੋ ਕੇ ਉਨ੍ਹਾਂ ਤੱਕ ਪਹੁੰਚਦਾ ਹੈ ਕੈਂਟਰ ਲੈ ਕੇ ਆਉਣ ਵਾਲੇ ਚਾਲਕ ਕੋਲ ਮਾਲ ਸਪਲਾਈ ਕਰਨ ਵਾਲੀ ਫਰਮ ਵੱਲੋਂ ਜਾਰੀ ਕੀਤੇ ਬਿੱਲ ਹੋਣ ਦੇ ਬਾਵਜੂਦ ਇੰਸਪੈਕਟਰ ਭੁਪਿੰਦਰ ਸਿੰਘ ਨੇ ਮਾਲ ਨੂੰ ਬੈਰੀਅਰ ‘ਤੇ ਬਿਨਾਂ ਐਂਟਰੀ ਕੀਤੇ ਕੱਢਣ ਦੇ ਬਦਲੇ ਪ੍ਰਤੀ ਵਹੀਕਲ ਤਿੰਨ ਹਜ਼ਾਰ ਰੁਪਏ ਦੀ ਰਿਸ਼ਵਤ ‘ਚ ਸੌਦਾ ਤੈਅ ਕੀਤਾ ਸੀ ।

ਵਪਾਰੀ ਦਾ ਇੱਕ ਵਹੀਕਲ ਅੱਜ ਤੇ ਇੱਕ ਕੱਲ੍ਹ ਆਉਣਾ ਸੀ ਦੀਵਾਨ ਚੰਦ ਨੇ ਇਸ ਸਬੰਧੀ ਅਗਾਊਂ ਹੀ ਵਿਜੀਲੈਂਸ ਨੂੰ ਸੂਚਿਤ ਕਰ ਦਿੱਤਾ ਸੀ ਤਾਂ ਵਿਜੀਲੈਂਸ ਨੇ ਮਿੱਥੇ ਹੋਏ ਸਮੇਂ ਅਨੁਸਾਰ ਮੌਕੇ ‘ਤੇ ਪਹੁੰਚ ਕੇ ਸੇਲ ਟੈਕਸ ਇੰਸਪੈਕਟਰ ਭੁਪਿੰਦਰ ਸਿੰਘ ਨੂੰ ਛੇ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਸਰਕਾਰੀ ਗਵਾਹ ਉਪ ਜ਼ਿਲ੍ਹਾ ਸਿੱਖਿਆ ਅਫਸਰ ਸਤੀਸ਼ ਕਪੂਰ ਤੇ ਸ਼ੈਡੋ ਗਾਹ ਬਲਕਾਰ ਸਿੰਘ ਵਾਸੀ ਮੀਰਪੁਰ ਕਲਾਂ ਦੀ ਮੌਜੂਦਗੀ ‘ਚ ਗ੍ਰਿਫ਼ਤਾਰ ਕਰ ਲਿਆ । ਵਿਜੀਲੈਂਸ ਟੀਮ ਵੱਲੋਂ ਲਈ ਤਲਾਸ਼ੀ ਦੌਰਾਨ ਉਸਦੇ ਕੋਲੋਂ ਚਾਰ ਹਜ਼ਾਰ ਰੁਪਏ ਦੀ ਹੋਰ ਰਕਮ ਵੀ ਬਰਾਮਦ ਕੀਤੀ ਵਿਜੀਲੈਂਸ ਨੇ ਕਾਬੂ ਕੀਤੇ ਇਸ ਇੰਸਪੈਕਟਰ ਖਿਲਾਫ ਥਾਣਾ ਵਿਜੀਲੈਂਸ ਬਿਊਰੋ ਬਠਿੰਡਾ ਵਿਖੇ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।