ਚੌਕਸੀ ਬਿਊਰੋ ਨੇ ਰਿਸ਼ਵਤ ਦੇ ਮਾਮਲੇ ‘ਚ ਦਬੋਚਿਆ ਨਗਰ ਨਿਗਮ ਦਾ ਇੰਸਪੈਕਟਰ

ਚੌਕਸੀ ਬਿਊਰੋ ਨੇ ਰਿਸ਼ਵਤ ਦੇ ਮਾਮਲੇ ‘ਚ ਦਬੋਚਿਆ ਨਗਰ ਨਿਗਮ ਦਾ ਇੰਸਪੈਕਟਰ

ਪਟਿਆਲਾ, (ਨਰਿੰਦਰ ਸਿੰਘ ਚੌਹਾਨ) ਚੌਕਸੀ ਪੁਲਿਸ ਨੇ ਨਗਰ ਨਿਗਮ ਪਟਿਆਲਾ ਦੇ ਇੱਕ ਇੰਸਪੈਕਟਰ ਅਤੇ ਉਸਦੇ ਇੱਕ ਸਹਿਯੋਗੀ ਦੁਕਾਨਦਾ ਨੂੰ 25 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਪਟਿਆਲਾ ਦੇ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਵਿਜੀਲੈਂਸ ਬਿਊਰੋ ਪਟਿਆਲਾ ਵਿਖੇ ਇਨ੍ਹਾਂ ਦੋਵਾਂ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਪੁੱਤਰ ਰਾਮ ਸਿੰਘ ਦੀ ਸ਼ਿਕਾਇਤ ਦੇ ਆਧਾਰ ‘ਤੇ ਦਰਜ ਇਸ ਮਾਮਲੇ ਵਿੱਚ ਨਗਰ ਨਿਗਮ ਦੇ ਇੰਸਪੈਕਟਰ ਸੁਨੀਲ ਕੁਮਾਰ ਗੁਲਾਟੀ ਅਤੇ ਰਾਕੇਸ਼ ਬਹਿਲ ਨੂੰ ਨਾਮਜਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇੰਸਪੈਕਟਰ ਗੁਲਾਟੀ ਨੇ ਸ਼ਿਕਾਇਤ ਕਰਤਾ ਦੀ ਤ੍ਰਿਪੜੀ ਇਲਾਕੇ ਵਿੱਚ ਦੁਕਾਨ ਦੇ ਸ਼ਟਰ ਤੋਂ ਸੀਲ ਉਤਾਰਨ ਬਦਲੇ 25000 ਰੁਪਏ ਦੀ ਰਿਸ਼ਵਤ ਮੰਗੀ ਸੀ।

Two terrorists arrested with weapons and ammunition

ਗੁਲਾਟੀ ਨੇ ਸ਼ਿਕਾਇਤ ਕਰਤਾ ਨੂੰ ਇਹ ਰਿਸ਼ਵਤ ਦੀ ਰਕਮ ਮਾਡਲ ਟਾਊਨ ਦੇ ਇਕ ਦੁਕਾਨਦਾਰ ਰਾਕੇਸ਼ ਬਹਿਲ ਨੂੰ ਦੇਣ ਲਈ ਕਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਵਿਜੀਲੈਂਸ ਦੀ ਪੁਲਿਸ ਟੀਮ ਨੇ ਰਾਕੇਸ਼ ਬਹਿਲ ਨੂੰ ਇੰਸਪੈਕਟਰ ਗੁਲਾਟੀ ਦੇ ਲਈ ਇਹ 25000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ। ਰਾਕੇਸ਼ ਬਹਿਲ ਅਤੇ ਇੰਸਪੈਕਟਰ ਗੁਲਾਟੀ ਦੀ ਆਪਸੀ ਗੱਲਬਾਤ ਮਗਰੋਂ ਵਿਜੀਲੈਂਸ ਨੇ ਇੰਸਪੈਕਟਰ ਗੁਲਾਟੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਵਾਂ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.