ਵਿਜੀਲੈਂਸ ਬਠਿੰਡਾ ਨੇ ਨਗਰ ਨਿਗਮ ਦਫਤਰ ਦਾ ਕਲਰਕ ਰਿਸ਼ਵਤ ਲੈਂਦਿਆਂ ਦਬੋਚਿਆ

Vigilance Bathinda bribe clerk of corporation office

ਵਿਜੀਲੈਂਸ ਬਠਿੰਡਾ ਨੇ ਨਗਰ ਨਿਗਮ ਦਫਤਰ ਦਾ ਕਲਰਕ ਰਿਸ਼ਵਤ ਲੈਂਦਿਆਂ ਦਬੋਚਿਆ

ਬਠਿੰਡਾ, (ਅਸ਼ੋਕ ਗਰਗ) ਵਿਜੀਲੈਂਸ (Vigilance) ਬਿਊਰੋ ਰੇਂਜ ਬਠਿੰਡਾ ਦੇ ਡੀ.ਐਸ.ਪੀ ਲਖਵੀਰ ਸਿੰਘ ਦੀ ਟੀਮ ਵੱਲੋਂ ਨਗਰ ਨਿਗਮ ਦਫਤਰ ਬਠਿੰਡਾ ਦੇ ਇੱਕ ਕਲਰਕ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ। ਵਰਿੰਦਰ ਸਿੰਘ ਬਰਾੜ ਪੀ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ ਬਠਿੰਡਾ, ਰੇਂਜ ਬਠਿੰਡਾ ਨੇ ਦੱਸਿਆ ਕਿ ਸੁਖਦੇਵ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਨੇੜੇ ਥਾਣਾ ਸਦਰ ਬਠਿੰਡਾ ਨੇ ਵਿਜੀਲੈਂਸ ਕੋਲ ਸ਼ਿਕਾਇਤ ਕੀਤੀ ਕਿ ਉਸ ਵੱਲੋ ਆਪਣੀ ਸਾਲੀ ਮਨਮੋਹਨ ਕੌਰ ਵਾਸੀ ਭਾਈ ਹਿੰਮਤ ਸਿੰਘ ਨਗਰ, ਸਾਲੀਮਾਰ ਪਾਰਕ ਲੁਧਿਆਣਾ ਕੋਲੋਂ ਉਹਨਾਂ ਦਾ ਮਕਾਨ ਨੇੜੇ ਥਾਣਾ ਸਦਰ ਬਠਿੰਡਾ ਆਪਣੀ ਪਤਨੀ ਜਸਵੀਰ ਕੌਰ ਦੇ ਨਾਮ ‘ਤੇ ਖਰੀਦਿਆਂ ਸੀ

ਇਸ ਮਕਾਨ ਦੀ ਰਜਿਸਟਰੀ ਮੁਦੱਈ ਵੱਲੋਂ ਆਪਣੀ ਪਤਨੀ ਦੇ ਨਾਮ ਕਰਵਾਉਣ ਲਈ ਰਜਿਸਟਰੀ ਤੋਂ ਪਹਿਲਾਂ ਉਕਤ ਮਕਾਨ ਦੀ ਨਗਰ ਨਿਗਮ ਬਠਿੰਡਾ ਕੋਲੋਂ ਪਾਣੀ ਕੁਨੈਕਸ਼ਨ, ਸੀਵਰੇਜ ਕੁਨੈਕਸ਼ਨ ਅਤੇ ਪ੍ਰੋਪਰਟੀ ਟੈਕਸ ਦੀ ਐਨ.ਓ.ਸੀ. ਲੈਣੀ ਸੀ।

ਇਸ ਸਬੰਧੀ ਉਸ ਨੇ ਨਗਰ ਨਿਗਮ ਦਫਤਰ ਬਠਿੰਡਾ ਕੋਲੋਂ ਪਾਣੀ ਕਨੈਕਸ਼ਨ ਅਤੇ ਹਾਊਸ ਟੈਕਸ ਨਾਲ ਸਬੰਧਿਤ ਇੰਚਾਰਜਾਂ ਦੇ ਦਸਤਖਤ ਕਰਵਾ ਲਏ ਸਨ ਪਰ ਸੀਵਰੇਜ ਕੁਨੈਕਸ਼ਨ ਬਾਰੇ ਰਿਪੋਰਟ ਕਰਨ ਲਈ ਜਦੋਂ ਉਹ ਨਿਗਮ ਦੇ ਕਲਰਕ ਅਸੋਕ ਕੁਮਾਰ ਨੂੰ ਮਿਲਿਆ ਤਾਂ ਉਸਨੇ ਆਪਣੀ ਬਰਾਂਚ ਕੋਲੋਂ ਇਸ ਮਕਾਨ ਦਾ ਸੀਵਰੇਜ ਕੁਨੈਕਸ਼ਨ ਸਾਲ 2013-14 ਨਾ ਹੋਣ ਸਬੰਧੀ ਰਿਪੋਰਟ ਕਰਵਾਉਣ ਬਦਲੇ 10,000 ਰੁਪੈ ਰਿਸ਼ਵਤ ਦੀ ਮੰਗ ਕੀਤੀ, ਰਿਸ਼ਵਤ ਦੀ ਰਕਮ ਜਿਆਦਾ ਹੋਣ ‘ਤੇ ਉਹ ਅੱਠ ਹਜਾਰ ਰੁਪਏ ਰਿਸ਼ਵਤ ਲੈਣ ਲਈ ਸਹਿਮਤ ਹੋ ਗਿਆ।

ਸ਼ਿਕਾਇਤਕਰਤਾ ਨੇ ਇਸ ਬਾਰੇ ਵਿਜੀਲੈਂਸ ਬਿਉਰੋ ਰੇਂਜ ਬਠਿੰਡਾ ਕੋਲ ਆਪਣੀ ਸਿਕਾਇਤ ਦਰਜ ਕਰਵਾਈ ਜਿਸ ਦੇ ਅਧਾਰ ‘ਤੇ ਡੀ.ਐਸ.ਪੀ ਲਖਵੀਰ ਸਿੰਘ ਨੇ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਕਲਰਕ ਅਸ਼ੋਕ ਕੁਮਾਰ ਨੂੰ ਸ਼ਿਕਾਇਤਕਰਤਾ ਕੋਲੋਂ 8,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਰਿਸ਼ਵਤ ਲੈਣ ਵਾਲੇ ਕਲਰਕ ਖਿਲਾਫ ਥਾਣਾ ਵਿਜੀਲੈਂਸ ਬਿਊਰੋ, ਰੇਂਜ ਬਠਿੰਡਾ ਵਿਖੇ ਮੁੱਕਦਮਾ ਦਰਜ ਕੀਤਾ ਗਿਆ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।