Vidhan Sabha By Election: ਪੰਜਾਬ ਦੀਆਂ ਇਨ੍ਹਾਂ 5 ਸੀਟਾਂ ‘ਤੇ ਵਿਧਾਨ ਸਭਾ ਚੋਣਾਂ ਦੀ ਤਿਆਰੀ

Elections

ਪੰਜਾਬ ’ਚ ਹੋਣਗੀਆਂ 5 ਵਿਧਾਨ ਸਭਾ ਸੀਟਾਂ ’ਤੇ ਜਿਮਣੀ ਚੋਣਾਂ, 4 ਵਿਧਾਇਕ ਬਣੇ ਸੰਸਦ ਮੈਂਬਰ | Vidhan Sabha By Election

  • ਵਿਧਾਇਕ ਸ਼ੀਤਲ ਅੰਗੁਰਾਲ ਦਾ ਹੋ ਚੁੱਕੈ ਅਸਤੀਫ਼ਾ ਮਨਜ਼ੂਰ
  • ਕਾਂਗਰਸ ਅਤੇ ਆਪ ਦੇ ਦੋ-ਦੋ ਵਿਧਾਇਕ ਬਣੇ ਸਾਂਸਦ ਮੈਂਬਰ
  • ਡਾ. ਰਾਜ ਕੁਮਾਰ ਚੱਬੇਵਾਲ ਵੀ ਦੇ ਚੁੱਕੇ ਹਨ ਅਸਤੀਫ਼ਾ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਲੋਕ ਸਭਾ ਦੇ ਨਤੀਜਿਆਂ ਤੋਂ ਬਾਅਦ ਪੰਜਾਬ ਵਿੱਚ 5 ਵਿਧਾਨ ਸਭਾ ਹਲਕੇ ਵਿੱਚ ਜਿਮਣੀ ਚੋਣ ਹੋਣਾ ਤੈਅ ਹੋ ਗਿਆ ਹੈ, ਕਿਉਂਕਿ ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ 4 ਵਿਧਾਇਕ ਲੋਕ ਸਭਾ ਮੈਂਬਰ ਬਣ ਗਏ ਹਨ ਤੇ ਇੱਕ ਵਿਧਾਇਕ ਸ਼ੀਤਲ ਅੰਗੁਰਾਲ ਦਾ ਅਸਤੀਫ਼ਾ ਪਹਿਲਾਂ ਤੋਂ ਹੀ ਮਨਜ਼ੂਰ ਚੁੱਕਿਆ ਹੈ। ਇਸ ਕਾਰਨ ਆਉਣ ਵਾਲੇ ਕੁਝ ਮਹੀਨੇ ਬਾਅਦ ਇੱਕ ਵਾਰ ਫਿਰ ਪੰਜਾਬ ’ਚ 5 ਸੀਟਾਂ ’ਤੇ ਵਿਧਾਨ ਸਭਾ ਲਈ ਜ਼ਿਮਨੀ ਚੋਣਾਂ ਹੁੰਦੀਆਂ ਨਜ਼ਰ ਆਉਣਗੀਆਂ। ਪੰਜਾਬ ਵਿੱਚ ਲੋਕ ਸਭਾ ਚੋਣਾਂ ’ਚ ਉਮੀਦਵਾਰਾਂ ਦੇ ਉੱਤਰਨ ਮੌਕੇ ਹੀ ਇਹ ਤੈਅ ਹੋ ਗਿਆ ਸੀ। (Vidhan Sabha By Election)

ਕਿ ਜਿਸ ਤਰੀਕੇ ਨਾਲ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲੋਂ ਆਪਣੇ ਵਿਧਾਇਕਾਂ ਨੂੰ ਚੋਣ ਦੰਗਲ ’ਚ ਉਤਾਰਿਆ ਹੈ ਤਾਂ ਉਸ ਅਨੁਸਾਰ ਕੁਝ ਸੀਟਾਂ ’ਤੇ ਜਿਮਣੀ ਚੋਣ ਹੋਣੀ ਤੈਅ ਸੀ, ਇਨ੍ਹਾਂ ਚੋਣਾਂ ਨੂੰ ਕਦੋਂ ਕਰਵਾਇਆ ਜਾਏਗਾ, ਇਹ ਕੇਂਦਰੀ ਚੋਣ ਕਮਿਸ਼ਨ ਵੱਲੋਂ ਅਗਲੇ ਮਹੀਨੇ ਹੀ ਤੈਅ ਕੀਤਾ ਜਾਏਗਾ। ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਵੱਲੋਂ ਆਪਣੇ ਲੋਕ ਸਭਾ ਚੋਣਾਂ ’ਚ 9 ਵਿਧਾਇਕ, ਜਿਨ੍ਹਾਂ ’ਚ 5 ਕੈਬਨਿਟ ਮੰਤਰੀ ਵੀ ਸ਼ਾਮਲ ਹਨ, ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ ਸੀ, ਜਿਨ੍ਹਾਂ ’ਚੋਂ 2 ਵਿਧਾਇਕ ਨੂੰ ਹੀ ਜਿੱਤ ਹਾਸਲ ਹੋਈ ਹੈ। (Vidhan Sabha By Election)

ਇਹ ਵੀ ਪੜ੍ਹੋ : IND vs IRE: ਟੀ20 ਵਿਸ਼ਵ ਕੱਪ ’ਚ ਭਾਰਤੀ ਟੀਮ ਦਾ ਮੁਕਾਬਲਾ ਆਇਰਲੈਂਡ ਨਾਲ, ਕੀ ਭਾਰਤ ਕਰੇਗਾ ਜਿੱਤ ਨਾਲ ਸ਼ੁਰੂਆਤ ?

ਜਿੱਤ ਹਾਸਲ ਕਰਨ ਵਾਲਿਆਂ ’ਚ ਇੱਕ ਵਿਧਾਇਕ ਰਾਜ ਕੁਮਾਰ ਚੱਬੇਵਾਲ ਵੀ ਆਮ ਆਦਮੀ ਪਾਰਟੀ ਦੀ ਥਾਂ ’ਤੇ ਕਾਂਗਰਸ ਪਾਰਟੀ ਦਾ ਵਿਧਾਇਕ ਹੈ ਪਰ ਕਾਂਗਰਸ ਨੂੰ ਛੱਡ ਕੇ ਆਪ ’ਚ ਸ਼ਾਮਲ ਹੋ ਕੇ ਚੋਣ ਲੜਨ ਕਰਕੇ ਹੀ ਉਨ੍ਹਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਗਿਣਤੀ ’ਚ ਸ਼ਾਮਲ ਕੀਤਾ ਗਿਆ ਹੈ। ਰਾਜ ਕੁਮਾਰ ਚੱਬੇਵਾਲ ਦੇ ਸੰਸਦ ਮੈਂਬਰ ਬਣਨ ਕਰਕੇ ਚੱਬੇਵਾਲ ਵਿਧਾਨ ਸਭਾ ਸੀਟ ਤੋਂ ਜਿਮਣੀ ਚੋਣ ਹੋਏਗੀ ਤੇ ਬਰਨਾਲਾ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ। (Vidhan Sabha By Election)

ਚੋਣ ਜਿੱਤਣ ਕਰਕੇ ਬਰਨਾਲਾ ਸੀਟ ਵੀ ਖ਼ਾਲੀ ਐਲਾਨੀ ਜਾਵੇਗੀ, ਜਿਸ ਕਾਰਨ ਇਸ ਸੀਟ ਤੋਂ ਵੀ ਚੋਣ ਹੋਏਗੀ। ਇੱਥੇ ਹੀ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਦੇ ਗੁਰਦਾਸਪੁੂਰ ਲੋਕ ਸਭਾ ਸੀਟ ਤੋਂ ਜਿੱਤਣ ਕਰਕੇ ਇਹ ਸੀਟ ਖ਼ਾਲੀ ਐਲਾਨੀ ਜਾਵੇਗੀ ਤੇ ਇਸ ਸੀਟ ਤੋਂ ਵੀ ਜਿਮਣੀ ਚੋਣ ਹੋਣੀ ਤੈਅ ਮੰਨੀ ਜਾ ਰਹੀ ਹੈ। ਗਿੱਦੜਬਾਹਾ ਵਿਧਾਨ ਸਭਾ ਸੀਟ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਲੁਧਿਆਣਾ ਲੋਕ ਸਭਾ ਸੀਟ ਤੋਂ ਜਿੱਤ ਹਾਸਲ ਕੀਤੀ ਗਈ ਹੈ ਤੇ ਗਿਦੜਬਾਹਾ ਵਿਧਾਨ ਸਭਾ ਸੀਟ ’ਤੇ ਵੀ ਚੋਣ ਹੋਣੀ ਤੈਅ ਹੈ। (Vidhan Sabha By Election)

ਇਨਾਂ ਸੀਟਾਂ ’ਤੇ ਹੋਏਗੀ ਜਿਮਣੀ ਚੋਣ

Vidhan Sabha By Election