ਵੈਨੇਜੁਏਲਾ ਸੰਕਟ: ਟਰੰਪ ਤੇ ਡਿਊਕ ਨੇ ਵਚਨਬੱਧਤਾ ਪ੍ਰਗਟਾਈ

Venezuelan, Crisis, Duke, Commitment, Trump

ਕਿਹਾ, ਵੈਨੇਜੁਏਲਾ ਦੇ ਸਿਆਸੀ ਸੰਕਟ ਨੂੰ ਦੂਰ ਕਰਨ ਲਈ ਤੇ ਮਨੁੱਖੀ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹਨ

ਵਾਸ਼ਿੰਗਟਨ | ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਕੋਲੰਬੀਆ ਦੇ ਰਾਸ਼ਟਰਪਤੀ ਇਵਾਨ ਡਿਊਕ ਮਾਰਕਵੇਜ ਨੇ ਸਾਂਝੇ ਰੂਪ ਨਾਲ ਕਿਹਾ ਕਿ ਉਹ ਵੈਨੇਜੁਏਲਾ ‘ਚ ਚੱਲ ਰਹੇ ਸਿਆਸੀ ਸੰਕਟ ਨੂੰ ਦੂਰ ਕਰਨ ਲਈ ਇਕੱਠੇ ਕੰਮ ਕਰਨ ਤੇ ਮਨੁੱਖੀ ਸਹਾਇਤਾ ਮੁਹੱਈਆ ਕਰਨ ਲਈ ਵਚਨਬੱਧ ਹਨ

ਸਾਂਝੇ ਬਿਆਨ ‘ਚ ਕਿਹਾ ਗਿਆ ਕਿ ਅਮਰੀਕਾ ਤੇ ਕੋਲੰਬੀਆ ਵੈਨੇਜੁਏਲਾ ‘ਚ ਚੱਲ ਰਹੇ ਲੋਕਤੰਤਰਿਕ ਤੇ ਮਨੁੱਖੀ ਸੰਕਟ ਨੂੰ ਦੂਰ ਕਰਨ ਲਈ ਕਦਮ ਚੁੱਕਣ ਲਈ ਵਚਨਬੱਧ ਹਨ ਦੋਵੇਂ ਦੇਸ਼ ਵੈਨੇਜੁਏਲਾ ਦੇ ਅੰਤਰਿਮ ਰਾਸ਼ਟਰਪਤੀ ਜੁਆਨ ਗੁਆਈਦੋ ਦਾ ਪੁਰਜ਼ੋਰ ਸਮਰਥਨ ਕਰਦੇ ਹਨ ਅਤੇ ਰਾਸ਼ਟਰਪਤੀ ਗੁਆਈਦੋ ਨੂੰ ਮਾਨਤਾ ਦੇ ਇਲਾਕੇ ‘ਚ ਸ਼ਾਂਤੀ ਅਤੇ ਸਥਿਰਤਾ ਦਾ ਸਮਰਥਨ ਕਰਨ ਲਈ ਦੁਨੀਆ ਭਰ ਦੇ ਸਾਰੇ ਦੇਸ਼ਾਂ ਨੂੰ ਅਪੀਲ ਕਰਦੇ ਹਨ

ਇਸ ਤੋਂ ਪਹਿਲਾਂ ਦਿਨ ‘ਚ ਟਰੰਪ ਤੇ ਸ੍ਰੀ ਡਿਊਕ ਨੇ ਵ੍ਹਾਈਟ ਹਾਊਸ ‘ਚ ਦੋਪੱਖੀ ਮੀਟਿੰਗ ਕੀਤੀ ਮੀਟਿੰਗ ‘ਚ ਰਾਸ਼ਟਰਪਤੀਆਂ ਨੇ ਵੈਨੇਜੁਏਲਾ ਨੂੰ ਮਨੁੱਖੀ ਸਹਾਇਤਾ ਦੀ ‘ਵੱਡੀ’ ਰਾਸ਼ੀ ਭੇਜਣ ਦਾ ਵਾਅਦਾ ਕੀਤਾ ਟਰੰਪ ਨੇ ਇਹ ਸਪੱਸ਼ਟ ਕਰਨ ਤੋਂ ਨਾਂਹ ਕਰ ਦਿੱਤੀ ਕੀ ਅਮਰੀਕਾ ਗੁਆਂਢੀ ਵੈਨੇਜੁਏਲਾ ‘ਚ ਚੱਲ ਰਹੇ ਸੰਕਟ ਦਰਮਿਆਨ ਕੋਲੰਬੀਆ ਨੂੰ ਹੋਰ ਫੌਜ ਭੇਜੇਗਾ, ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਅਸੀਂ ਵੇਖਾਂਗੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।