ਵੇਦਾਂਤਾ ਨੇ ਤਲਵੰਡੀ ਅਕਲੀਆ ’ਚ ਬਣਾਇਆ ਕਮਿਊਨਿਟੀ ਪਾਰਕ

Community Park Sachkahoon

ਟੀਐਸਪੀਐਲ ਦੇ ਸੀ.ਓ.ਓ. ਨੇ ਕੀਤਾ ਉਦਘਾਟਨ

(ਸੱਚ ਕਹੂੰ ਨਿਊਜ਼) ਮਾਨਸਾ। ਵੇਦਾਂਤਾ ਦੇ ਤਲਵੰਡੀ ਸਾਬੋ ਪਾਵਰ ਲਿਮਟਿਡ ਵੱਲੋਂ ਪਿੰਡ ਤਲਵੰਡੀ ਅਕਲੀਆ ਪਿੰਡ ਵਿਖੇ ਬਣਾਏ ਗਏ ਕਮਿਉਨਿਟੀ ਪਾਰਕ ਦਾ ਉਦਘਾਟਨ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਓਓ) ਪੰਕਜ ਸਰਮਾ ਨੇ ਕੀਤਾ। ਇਸ ਦੌਰਾਨ ਗ੍ਰਾਮ ਪੰਚਾਇਤ ਦੇ ਸਰਪੰਚ, ਪੰਚਾਇਤ ਮੈਂਬਰ ਅਤੇ ਪਿੰਡ ਵਾਸੀ ਮੌਜ਼ੂਦ ਸਨ।

ਜਾਣਕਾਰੀ ਮੁਤਾਬਿਕ ਇਹ ਪਾਰਕ ਟੀਐਸਪੀਐਲ ਦੁਆਰਾ ਮਨੋਰੰਜਨ ਗਤੀਵਿਧੀਆਂ ਅਤੇ ਸਮਾਜ ਦੇ ਮੈਂਬਰਾਂ ਖਾਸ ਕਰਕੇ ਪੇਂਡੂ ਨੌਜਵਾਨਾਂ ਅਤੇ ਬੱਚਿਆਂ ਲਈ ਸਰਗਰਮ ਅਤੇ ਸਿਹਤਮੰਦ ਜੀਵਨ ਸੈਲੀ ਨੂੰ ਉਤਸਾਹਤ ਕਰਨ ਲਈ ਬਣਾਇਆ ਗਿਆ ਹੈ।ਪਹਿਲਾਂ ਇਸ ਜਗ੍ਹਾ ਨੂੰ ਪਿੰਡ ਵਾਸੀ ਕੂੜਾ ਸੁੱਟਣ ਲਈ ਵਰਤਦੇ ਸਨ। ਤਲਵੰਡੀ ਸਾਬੋ ਪਾਵਰ ਲਿਮਟਿਡ ਦੀ ਵਿਸੇਸ ਪਹਿਲਕਦਮੀ ਨਾਲ, ਹੁਣ ਇੱਥੇ ਵਿਸੇਸ ਸਹੂਲਤਾਂ ਜਿਵੇਂ ਕਿ ਓਪਨ ਜਿੰਮ, ਖੇਡ ਖੇਤਰ ਬਣਾਇਆ ਗਿਆ ਹੈ ਅਤੇ ਕਮਿਊਨਿਟੀ ਗਾਰਡਨ ਦੇ ਰੂਪ ਵਿੱਚ ਪੂਰੀ ਤਰ੍ਹਾਂ ਵਿਕਸਤ ਕੀਤਾ ਗਿਆ ਹੈ। ਇਸ ਖੇਤਰ ਨੂੰ ਬਜੁਰਗ ਇੱਕ ਮੀਟਿੰਗ ਸਥਾਨ ਵਜੋਂ ਵੀ ਵਰਤ ਸਕਦੇ ਹਨ।

ਪਾਰਕ ਦਾ ਨਾਂਅ ਚਾਚਾ ਅਜੀਤ ਸਿੰਘ ਕਿਸਾਨ ਪਾਰਕ ਰੱਖਿਆ ਗਿਆ ਹੈ। ਇੱਕ ਸਰਗਰਮ ਅਤੇ ਸਿਹਤਮੰਦ ਜੀਵਨ ਸੈਲੀ ਨਾਲ ਪੰਜਾਬ ਦੀ ਭਾਵਨਾ ਨੂੰ ਬਣਾਈ ਰੱਖਣ ਲਈ ਨੌਜਵਾਨਾਂ ਅਤੇ ਬੱਚਿਆਂ ਨੂੰ ਉਤਸਾਹਿਤ ਕਰਦੇ ਹੋਏ ਪੰਕਜ ਸਰਮਾ ਨੇ ਕਿਹਾ ਕਿ ਖੇਡਾਂ ਅਤੇ ਕਸਰਤ ਆਪਣੇ ਆਪ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰੱਖਣ ਦੇ ਸਭ ਤੋਂ ਵਧੀਆ ਤਰੀਕੇ ਹਨ ਇਹ ਸਾਨੂੰ ਟੀਮ ਵਰਕ, ਸਬਰ, ਯੋਜਨਾਬੰਦੀ, ਲਗਨ ਅਤੇ ਫੋਕਸ ਸਿਖਾਉਂਦਾ ਹੈ, ਜੋ ਜੀਵਨ ਵਿੱਚ ਸਫਲਤਾ ਦੀ ਕੁੰਜੀ ਹਨ ਉਨ੍ਹਾਂ ਕਿਹਾ ਕਿ ਵੇਦਾਂਤਾ ਵਿਖੇ ਸਮਾਜ ਦੇ ਸਾਰੇ ਵਰਗਾਂ ਦਾ ਖਿਆਲ ਰੱਖਿਆ ਜਾਂਦਾ ਹੈ ਅਤੇ ਉਹ ਹਰ ਸੰਭਵ ਤਰੀਕੇ ਨਾਲ ਸਹਿਯੋਗ ਜਾਰੀ ਰੱਖਣਗੇ ਤਾਂ ਜੋ ਸਮੁੱਚੇ ਵਿਕਾਸ ਵੱਲ ਵਧ ਸਕੀਏ ਪਾਰਕ ਲਈ ਟੀਐਸਪੀਐਲ ਦੀ ਸਲਾਘਾ ਕਰਦਿਆਂ, ਪਿੰਡ ਦੀ ਸਰਪੰਚ ਗੁਰਮੇਲ ਕੌਰ ਨੇ ਕਿਹਾ ਕਿ ਉਹ ਇਸ ਕਮਿਊਨਿਟੀ ਗਾਰਡਨ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਨ ਲਈ ਟੀਐਸਪੀਐਲ ਦਾ ਧੰਨਵਾਦ ਕਰਦੇ ਹਨ ਇਹ ਪਾਰਕ ਉਨ੍ਹਾਂ ਦੇ ਭਾਈਚਾਰੇ ਦੀ ਜੀਵਨ ਸੈਲੀ ਨੂੰ ਪੂਰੀ ਤਰ੍ਹਾਂ ਸੁਧਾਰ ਦੇਵੇਗਾ।

ਦੱਸਣਯੋਗ ਹੈ ਕਿ ਟੀਐਸਪੀਐਲ ਪੰਜਾਬ ਵਿੱਚ ‘ਕਾਰਪੋਰੇਟ ਸੋਸਲ ਰਿਸਪਾਂਸੀਬਿਲਟੀ’ ਅਧੀਨ ਕੀਤੇ ਕੰਮਾਂ ਵਿੱਚ ਹਮੇਸਾਂ ਮੋਹਰੀ ਰਿਹਾ ਹੈ ਕੰਪਨੀ ਨੇ ਮਾਨਸਾ ਅਤੇ ਬਠਿੰਡਾ ਖੇਤਰ ਵਿੱਚ ਸਮਾਜਿਕ-ਆਰਥਿਕ ਵਿਕਾਸ ਕਾਰਜਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਕੋਵਿਡ -19 ਮਹਾਂਮਾਰੀ ਦੇ ਦੌਰਾਨ ਲੋੜਵੰਦਾਂ ਦੀ ਸਹਾਇਤਾ ਲਈ ਜਿਲ੍ਹਾ ਪ੍ਰਸ਼ਾਸ਼ਨ ਅਤੇ ਪੁਲਿਸ ਪ੍ਰਸਾਸਨ ਦੇ ਨਾਲ ਮਿਲ ਕੇ ਕੰਮ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ