ਵਾਡਰਾ ਦੀ ਗ੍ਰਿਫਤਾਰੀ ‘ਤੇ ਰੋਕ ਦੀ ਮਿਆਦ 2 ਮਾਰਚ ਤੱਕ ਵਧੀ

Vadra, Arrest, Stopped, March

ਨਵੀਂ ਦਿੱਲੀ। ਦਿੱਲੀ ਦੀ ਇਕ ਅਦਾਲਤ ਨੇ ਸ਼ਨਿੱਚਰਵਾਰ ਨੂੰ ਰਾਬਰਟ ਵਾਡਰਾ ਦੀ ਗ੍ਰਿਫਤਾਰੀ ‘ਤੇ ਰੋਕ ਦੀ ਮਿਆਦ 2 ਮਾਰਚ ਤੱਕ ਵਧਾ ਦਿੱਤੀ। ਵਾਡਰਾ ਦੇ ਖਿਲਾਫ ਇਹ ਮਾਮਲਾ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਦਰਜ ਕੀਤਾ ਸੀ। ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਨੇ ਵਾਡਰਾ ਨੂੰ ਇਹ ਰਾਹਤ ਦਿੱਤੀ। ਜਾਣਕਾਰੀ ਮੁਤਾਬਕ ਈ.ਡੀ. ਨੇ ਆਪਣੇ ਵਕੀਲ ਨਿਤੇਸ਼ ਰਾਣਾ ਰਾਹੀਂ ਅਦਾਲਤ ਨੂੰ ਦੱਸਿਆ ਕਿ ਮਾਮਲੇ ‘ਚ ਵਾਡਰਾ ਤੋਂ ਪੁੱਛ-ਗਿੱਛ ਕਰਨ ਦੀ ਲੋੜ ਹੈ ਅਤੇ ਉਨ੍ਹਾਂ ਵਲੋਂ ਸਹਿਯੋਗ ਨਾ ਕੀਤੇ ਜਾਣ ਦੇ ਆਧਾਰ ਬਣਾ ਕੇ ਮੋਹਰੀ ਜ਼ਮਾਨਤ ਪਟੀਸ਼ਨ ਦਾ ਵਿਰੋਧ ਕੀਤਾ। ਵਾਡਰਾ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਜਦੋਂ ਵੀ ਬੁਲਾਇਆ ਗਿਆ, ਉਹ ਪੁੱਛ-ਗਿੱਛ ਲਈ ਆਉਣ ਲਈ ਤਿਆਰ ਸਨ। ਅਦਾਲਤ ਨੇ 2 ਫਰਵਰੀ ਨੂੰ ਉਨ੍ਹਾਂ ਦੀ ਮੋਹਰੀ ਜ਼ਮਾਨਤ ਦੀ ਮਿਆਦ 16 ਫਰਵਰੀ ਤੱਕ ਵਧਾ ਦਿੱਤੀ ਸੀ ਅਤੇ ਉਨ੍ਹਾਂ ਨੂੰ ਈ.ਡੀ. ਦੇ ਸਾਹਮਣੇ ਪੇਸ਼ ਹੋਣ ਅਤੇ ਮਾਮਲੇ ‘ਚ ਸਹਿਯੋਗ ਕਰਨ ਲਈ ਕਿਹਾ ਸੀ। ਇਹ ਮਾਮਲਾ ਲੰਡਨ ਦੇ 12, ਬ੍ਰਾਇਨਸਟੋਨ ਸਕਾਇਰ ‘ਚ 19 ਲੱਖ ਪਾਊਂਡ ਦੀ ਕੀਮਤ ਦੀ ਇਕ ਸੰਪਤੀ ਦੀ ਖਰੀਦ ‘ਚ ਹੋਏ ਧਨ ਸੋਧ ਦੇ ਦੋਸ਼ਾਂ ਨਾਲ ਜੁੜਿਆ ਹੋਇਆ ਹੈ, ਜਿਸ ‘ਮਾਲਕਾਨਾ ਹੱਕ ਕਥਿਤ ਤੌਰ ‘ਤੇ ਵਾਡਰਾ ਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।