ਵੈਕਸੀਨੇਸ਼ਨ ਜ਼ਰੂਰੀ ਹੋ ਗਿਐ ਤੰਦਰੁਸਤੀ ਲਈ
ਵਿਸ਼ਵ ਸਿਹਤ ਸੰਸਥਾ ਨੇ ਕਿਹਾ ਹੈ-ਟੀਕਾਕਰਨ ਲਾਈਫ ਵਿਚ ਖਤਰਨਾਕ ਛੂਤ ਦੀਆਂ ਬਿਮਾਰੀਆਂ ਨੂੰ ਕੰਟਰੋਲ ਕਰਨ ਅਤੇ ਖਤਮ ਕਰਨ ਲਈ ਇੱਕ ਕਾਰਗਰ ਸਾਧਨ ਹੈ ਅਤੇ ਹਰ ਸਾਲ 2-3 ਮਿਲੀਅਨ ਲੋਕਾਂ ਨੂੰ ਮੌਤ ਦੇ ਮੂੰਹ ਵਿਚ ਜਾਣ ਤੋਂ ਬਚਾਇਆ ਜਾ ਸਕਦਾ ਹੈ ਟੀਕੇ ਸਾਨੂੰ ਨਜ਼ਦੀਕ ਲੈ ਕੇ ਆਉਂਦੇ ਹਨ। ਪੂਰਾ ਵਿਸ਼ਵ ਟੀਕਾਕਰਨ ਨੂੰ ਪਹਿਲ ਦੇ ਰਿਹਾ ਹੈ। ਅੱਜ ਮਹਾਂਮਾਰੀ ਕੋਵਿਡ-19 ਵਿਸ਼ਵ ਭਰ ਲਈ ਚੁਣੌਤੀ ਬਣਿਆ ਹੋਇਆ ਹੈ। ਕੋਵਿਡ-19 ਵੈਕਸੀਨ ਆਉਣ ਦੇ ਨਾਲ-ਨਾਲ ਵਾਇਰਸ ਦਾ ਅਟੈਕ ਵੀ ਵਧਿਆ ਹੈ।
ਅੱਜ ਵੀ ਵਿਸ਼ਵ ਭਰ ਵਿਚ ਕਰੀਬਨ 20 ਮਿਲੀਅਨ ਤੋਂ ਵੱਧ ਬੱਚੇ ਲੋੜੀਂਦੇ ਟੀਕਿਆਂ ਤੋਂ ਬਿਨਾ ਰਹਿ ਜਾਂਦੇ ਹਨ। ਹਰ ਸਾਲ ਟੀਕਾਕਰਨ ਲੱਖਾਂ ਲੋਕਾਂ ਨੂੰ ਬਚਾਉਂਦਾ ਹੈ। 200 ਤੋਂ ਵੱਧ ਸਾਲਾਂ ਤੋਂ ਖਤਰਨਾਕ ਬਿਮਾਰੀਆਂ ਦੀ ਛੂਤ ਤੋਂ ਕੇਵਲ ਟੀਕਿਆਂ ਨੇ ਦੁਨੀਆ ਨੂੰ ਬਚਾਇਆ ਹੈ। ਇਮਿਉਨਿਟੀ ਲਈ ਜਾਨਲੇਵਾ ਬਿਮਾਰੀ ਕੋਵਿਡ-19 ਵੈਕਸੀਨ, ਟੀਕੇ ਬੱਚੇਦਾਨੀ ਦੇ ਕੈਂਸਰ, ਟੀਬੀ, ਬਚਪਨ ਦੇ ਰੋਗ ਖਸਰਾ ਵਗੈਰਾ ਤੋਂ ਬਚਾਅ ਹੋ ਜਾਂਦਾ ਹੈ। ਆਪਣੇ ਬੱਚਿਆਂ ਨੂੰ ਟੀਕਾਕਰਨ ਦੁਆਰਾ ਬਿਹਤਰ ਇਮਿਉਨਿਟੀ ਦਿਓ ਅਤੇ ਗੰਭੀਰ ਬਿਮਾਰੀਆਂ ਤੋਂ ਬਚਾਓ।
ਰੋਗ ਅਤੇ ਟੀਕੇ:
ਬੈਕਟੀਰੀਆ, ਵਾਇਰਸ ਦੀ ਇਨਫੈਕਸ਼ਨ ਤੋਂ ਪੈਦਾ ਹੋਣ ਵਾਲੀ ਬਿਮਾਰੀ ਨਾਲ ਲੜਨ ਤੇ ਬਚਣ ਲਈ ਸਰੀਰ ਅੰਦਰ ਇਮਿਉਨਿਟੀ ਦੀ ਲੋੜ ਹੁੰਦੀ ਹੈ। ਇਨਫੈਕਸ਼ਨ ਨਾਲ ਲੜਨ ਲਈ ਚਿੱਟੇ ਸੈੱਲ, ਮੈਕਰੋਫੇਜ, ਬੀ-ਲਿੰਫੋਸਾਈਟਸ ਅਤੇ ਟੀ-ਲਿੰਫੋਸਾਈਟਸ, ਟਿਸ਼ੂ ਅਤੇ ਸਰੀਰਕ ਅੰਗਾਂ ਨੂੰ ਆਕਸੀਜ਼ਨ ਪਹੁੰਚਾਉਂਦੇ ਹਨ। ਇਹ ਟੀਕੇ ਸਰੀਰ ਅੰਦਰ ਬਿਮਾਰੀਆਂ ਨਾਲ ਲੜਨ ਦੀ ਤਾਕਤ ਦਿੰਦੇ ਹਨ। ਅੱਗੇ ਬਿਮਾਰੀਆਂ ਮੁਤਾਬਿਕ ਟੀਕਾਕਰਨ ਕਰਨ ਨਾਲ ਪੂਰੇ ਸਮਾਜ ਨੂੰ ਬਚਾਇਆ ਜਾ ਸਕਦਾ ਹੈ।
ਭਵਿੱਖ ਵਿਚ ਖਤਰਨਾਕ ਬਿਮਾਰੀਆਂ ਡਿਪਥੀਰੀਆ, ਹੀਮੋਫਿਲਸਇਨਫਲੂਏਂਜ਼ਾ, ਹੈਪੇਟਾਈਟਸ ਏ-ਬੀ; ਦਿਮਾਗੀ ਰੋਗ, ਰੋਟਾ ਵਾਇਰਸ, ਰੂਬੇਲਾ, ਟਿਟਨਸ, ਤੋਂ ਬਚਣ ਲਈ ਪ੍ਰੈਗਨੈਂਸੀ ਤੋਂ ਪਹਿਲਾਂ ਐਮਐਮਆਰ ’ਤੇ ਵੀ ਵੈਕਸੀਨ; ਅਤੇ ਬਾਕੀ ਟੀ ਡੈਪ ਅਤੇ ਫਲੂ ਵੈਕਸੀਨ; ਜਨਮ ਤੋਂ ਬਾਅਦ ਹੈਪੇਟਾਇਟਟਸ ਬੀ; ਡੀਟੀਏਪੀ; ਹਿਬ; ਪੋਲੀਓ(ਆਈਪੀਵੀ); ਪੀਸੀਵੀ-13; ਅਤੇ ਆਰਵੀ; ਚਿਕਨਪੋਕਸ; ਐਚਪੀਵੀ; ਮੈਨਏਸੀਡਬਲਿਉਵਾਈ; ਅਤੇ ਮੈਨ ਬੀ; ਐਚਏਐਚਵੀ; ਐਲਜ਼ੈਡਵੀ; ਆਰਜ਼ੈਡਵੀ; ਐਚਪੀਵੀਵੈਕਸੀਨ; ਆਈਵੀ-3; ਐਲਏਵੀ3-4; ਪੀਐਨਈਯੂ ਸੀ-10, 13, ਪੀਐਨਈਯੂ ਪੀ-23; ਰੋਟ-5 ਅਤੇ ਰੋਟ-1ਵਗੈਰਾ ਦਿੱਤੇ ਜਾਂਦੇ ਹਨ।
ਵਾਇਰਸ-ਬੈਕਟੀਰੀਆ ਦੇ ਰੋਗਾਂ ਤੋਂ ਬਚਾਅ ਅਤੇ ਇਮਿਊਨ ਸਿਸਟਮ ਦੀ ਤਾਕਤ ਬਰਕਰਾਰ ਰੱਖਣ ਲਈ ਅੱਗੇ ਲਿਖੇ ਉਪਾਅ ਕਰ ਸਕਦੇ ਹੋ:-
- -ਫੇਫੜਿਆਂ ਨੂੰ ਮਜ਼ਬੂਤ ਕਰਨ ਲਈ ਲੰਮੇ ਸਾਹ ਲਵੋ-ਰੋਕੋ-ਛੱਡਣ ਦੀ ਕਿਰਿਆ ਵਾਰ-ਵਾਰ ਕਰੋ।
- -ਯੋਗਾ ਕਰਨ ਵਾਲੇ ਮੈਡੀਟੇਸ਼ਨ, ਪ੍ਰਾਣਾਯਾਮ, ਕਪਾਲਭਾਤੀ ਤੇ ਮੂੰਹ ਅੰਦਰ ਹਵਾ ਭਰੋ ਤੇ ਛੱਡੋ ਦੀ ਕਿਰਿਆ ਰੋਜ਼ਾਨਾ ਕਰਨ।
- -ਐਂਟੀ-ਆਕਸੀਡੈਂਟ ਡਾਰਕਗ੍ਰੀਨ ਮੌਸਮੀ ਰੰਗਦਾਰ ਸਬਜ਼ੀਆਂ ਬ੍ਰੋਕਲੀ, ਪਾਲਕ, ਕੇਲ, ਐਵੋਕੇਡਾ, ਬੀਟਰੂਟ, ਬੈਂਗਨ, ਛੱਲੀ-ਸਵੀਟਕੋਰਨ, ਗਾਜ਼ਰ, ਸ਼ਕਰਕੰਦੀ, ਮਸ਼ਰੂਮ, ਨਿੰਬੂ ਤੇ ਮਿਕਸਵੈਜ਼ੀਟੇਬਲ ਸੂਪ, ਅਤੇ ਫਲ ਬਲੂ ਬੇਰੀਜ਼, ਲਾਲ-ਹਰੇ-ਕਾਲੇ ਅੰਗੂਰ, ਪਰੂਨ, ਰੇਸਿਨ, ਖਜੂਰ, ਚੇਰੀਜ਼, ਲਾਲ ਬੈਲ-ਪੀਪਰ ਦੀ ਵਰਤੋਂ ਜ਼ਿਆਦਾ ਕਰੋ।
- -ਸਵੇਰੇ-ਸ਼ਾਮ ਤਾਜ਼ਾ ਜ਼ਿੰਜ਼ਰ ਜੂਸ ਸ਼ਹਿਦ ਮਿਲਾ ਕੇ ਲਵੋ।
- -ਸਟਰੈੱਸ ਘਟਾਉਣ ਦਾ ਯਤਨ ਕਰੋ ਅਤੇ ਡੇਲੀ 8 ਘੰਟੇ ਨੀਂਦ ਜ਼ਰੂਰ ਲੈਣੀ ਚਾਹੀਦੀ ਹੈ।
- -ਤਾਜ਼ੀ ਹਲਦੀ ਦਾ ਸਲਾਦ ਵਿੱਚ ਖੀਰਾ, ਇੰਗਲਿਸ਼ ਕੁਕੂਮਬਰ, ਲੇਟਸ, ਲਾਲ ਪਿਆਜ਼, ਚੁਕੰਦਰ, ਜ਼ਿਆਦਾ ਖਾਓ।
- -ਸਵੇਰੇ ਜਾਗਦੇ ਹੀ ਲਸਣ ਕਲੋਵ 1, ਅੱਧਾ ਚਮਚ ਹਲਦੀ ਪਾਊਡਰ 1 ਕੱਪ ਦੁੱਧ ਵਿੱਚ ਉਬਾਲ ਕੇ ਇਸਤੇਮਾਲ ਕਰੋ।
- -ਵਾਇਰਸ-ਬੈਕਟੀਰੀਆ ਤੋਂ ਬਚਾਅ ਲਈ ਪਰਸਨਲ ਹਾਈਜ਼ੀਨ ਦਾ ਖਾਸ ਖਿਆਲ ਰੱਖੋ।
- -ਡਾਰਕ-ਚਾਕਲੇਟ, ਗ੍ਰੀਨ-ਟੀ, ਸੈਸਮੇ ਤੇ ਸਨ ਫਲਾਵਰ ਸੀਡਜ਼ ਨੂੰ ਖੁਰਾਕ ਵਿੱਚ ਸ਼ਾਮਿਲ ਕਰੋ।
- -ਦੁੱਧ, ਦਹੀਂ, ਕਾਟੇਜ ਚੀਜ਼, ਪ੍ਰੋਬਾਇਟਿਕਸ ਇਸਤੇਮਾਲ ਕਰੋ।
- -ਆਯੁਰਵੈਦਿਕ ਚਵਨਪ੍ਰਾਸ਼, ਔਲੇ ਦਾ ਮੁਰੱਬਾ ਰੋਜ਼ਾਨਾ ਇਸਤੇਮਾਲ ਕਰਕੇ ਸਰੀਰ ਅੰਦਰ ਰੋਗਾਂ ਨਾਲ ਲੜਨ ਦੀ ਤਾਕਤ ਪੈਦਾ ਕਰੋ।
- -ਸ਼ਰਾਬ, ਤੰਬਾਕੂ ਦੇ ਇਸਤੇਮਾਲ ਤੋਂ ਬਚੋ।
- -ਮਲਟੀ-ਵਿਟਾਮਿਨ ਜ਼ਿੰਕ, ਸੇਲੀਨੀਅਮ, ਕੋਪਰ, ਫੋਲਿਕ ਐਸਿਡ, ਵਿਟਾਮਿਨ-ਏ, ਬੀ-6, ਸੀ ਅਤੇ ਈ ਆਦਿ ਸਪਲੀਮੈਂਟਸ ਮਾਹਿਰ ਦੀ ਸਲਾਹ ਨਾਲ ਸ਼ੁਰੂ ਕਰਨੇ ਚਾਹੀਦੇ ਹਨ।
ਅਨਿਲ ਧੀਰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ