ਉਤਰਾਖੰਡ : ਟਰਾਂਸਫਾਰਮਰ ’ਚ ਧਮਾਕਾ, 15 ਦੀ ਮੌਤ

Transformer Blast

ਚਮੋਲੀ, (ਸੱਚ ਕਹੂੰ ਨਿਊਜ਼)। ਉਤਰਾਖੰਡ ’ਚ ਇੱਕ ਬਹੁਤ ਹੀ ਭਿਆਨਕ ਹਾਦਸਾ ਵਾਪਰਿਆ ਹੈ, ਜਿੱਥੇ ਚਮੋਲੀ ਵਿਖੇ ਸੀਵਰ ਟ੍ਰੀਟਮੇਂਟ ਪਲਾਂਟ ਕੋਲ ਟਰਾਂਸਫਾਰਮਕਰ ’ਚ ਧਮਾਕਾ ਹੋ ਗਿਆ ਹੈ। ਧਮਾਕਾ ਹੋਣ ਨਾਲ ਕਈ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੀ ਪੁਸ਼ਟੀ ਐੱਸਪੀ ਨੇ ਕੀਤੀ ਹੈ। ਸੂਤਰਾਂ ਹਵਾਲੇ ਤੋਂ ਪਤਾ ਲੱਗਿਆ ਹੈ ਕਿ ਟਰਾਂਸਫਾਰਮਰ ’ਚ ਪਹਿਲਾਂ ਧਮਾਕਾ ਹੋਇਆ ਅਤੇ ਫੇਰ ਲੋਕ ਇਸ ਦੀ ਲਪੇਟ ’ਚ ਆਏ ਹਨ। ਇਸ ਭਿਆਨਕ ਘਟਨਾ ’ਚ 9 ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜ਼ ਸ਼ੁਰੂ ਕਰ ਦਿੱਤੇ ਹਨ। (Transformer Blast)

ਸੂਬੇ ਦੇ ਏਡੀਜੀਪੀ ਨੇ ਦੱਸਿਆ ਹੈ ਕਿ ਇੱਕ ਗੰਗਾ ਪ੍ਰੋਜੈਕਟ ਦਾ ਕੰਮ ਚੱਲ ਰਿਹਾ ਹੈ, ਜਿੱਥੇ ਕਰੰਟ ਲੱਗਣ ਨਾਲ 15 ਲੋਕਾਂ ਦੀ ਮੌਤ ਹੋਈ ਹੈ, ਮਰਨ ਵਾਲਿਆਂ ’ਚ 4 ਪੁਲਿਸ ਦੇ ਜਵਾਨ ਦੀ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਇੱਕ ਸਭਇੰਸਪੈਕਟਰ ਅਤੇ 2 ਹੋਮਗਾਰਡ ਹਨ, ਇਸ ਘਟਨਾ ਤੋਂ ਬਾਅਦ ਇਸ ਘਟਨਾ ਦੇ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਜਖਮੀ ਲੋਕਾਂ ਨੂੰ ਪੁਲਿਸ ਵੱਲੋਂ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਸਿਹਤ ਮੰਤਰੀ ਦਾ ਕਹਿਣਾ ਹੈ ਕਿ ਜਖਮੀਆਂ ਨੂੰ ਹੈਲੀਕਾਪਟਰ ਰਾਹੀਂ ਸ੍ਰੀਨਗਰ ਦੇ ਹਸਪਤਾਲ ’ਚ ਲਿਜਾਇਆ ਜਾਵੇਗਾ। ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਮੇਥੀ-ਪਾਲਕ ਖਾਣ ਵਾਲੇ ਸਾਵਧਾਨ! ਜ਼ਰਾ ਇਸ ਪਾਸੇ ਵੀ ਦਿਓ ਧਿਆਨ!