ਵਾਸ਼ਿੰਗਟਨ: ਭਾਰਤ ਨੂੰ 22 ਸੀ ਗਾਰਜੀਅਨ ਡਰੋਨ ਦੇਣ ਦੇ ਫੈਸਲੇ ਨਾਲ ਨਾ ਸਿਰਫ਼ ਦੋਵੇਂ ਦੇਸ਼ਾਂ ਦੇ ਸੰਬੰਧ ਬਿਹਤਰ ਹੋਣਗੇ, ਸਗੋਂ ਅਮਰੀਕਾ ਵਿੱਚ 2 ਹਜ਼ਾਰ ਨਵੇਂ ਜੌਬਸ ਵੀ ਆਉਣਗੇ। ਇਹ ਗੱਲ ਭਾਰਤੀ ਮੂਲ ਦੇ ਟੌਪ ਅਮਰੀਕੀ ਅਫ਼ਸਰ ਨੇ ਕਹੀ ਹੈ। ਨਰਿੰਦਰ ਮੋਦੀ ਦੀ ਅਮਰੀਕਾ ਯਾਤਰਾ ਦੌਰਾਨ ਭਾਰਤ ਨੂੰ 2 ਬਿਲੀਅਨ ਡਾਲਰ (12818 ਕਰੋੜ ਰੁਪਏ) ਡਰੋਨ ਦਿੱਤੇ ਜਾਣ ‘ਤੇ ਡੋਨਾਲਡ ਟਰੰਪ ਨੇ ਸਹਿਮਤੀ ਪ੍ਰਗਟਾਈ ਸੀ।
ਯੂਐੱਸ ਐਂਡ ਇੰਟਰਨੈਸ਼ਨਲ ਸਟ੍ਰੈਟਜਿਕ ਡਿਵੈਲਪਮੈਂਟ, ਜਨਰਲ ਐਟਾਂਮਿਕਸ ਦੇ ਚੀਫ਼ ਐਗਜੀਕਿਊਟਿਕ ਵਿਵੇਕ ਲਾਲ ਨੇ ਕਿਹਾ, ਭਾਰਤ ਨੂੰ ਡਰੋਨ ਦਿੱਤੇ ਜਾਣ ਦੇ ਦੋਵੇਂ ਦੇਸ਼ਾਂ ਦੇ ਬਾਈਲੈਟ੍ਰਲ ਰਿਲੇਸ਼ਨ ਅਤੇ ਮਜ਼ਬੂਤ ਹੋਣਗੇ।ਅਮਰੀਕਾ ਪਹਿਲੀ ਵਾਰ ਕਿਸੇ ਅਜਿਹੇ ਦੇਸ਼ ਨੂੰ ਇਹ ਡਰੋਨ ਦੇਣ ਜਾ ਰਿਹਾ ਹੈ ਜੋ ਨਾਟੋ (ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ) ਦਾ ਮੈਂਬਰ ਨਹੀਂ ਹੈ। ਚੀਨ ਦੀ ਨਜ਼ਰ ਹਮੇਸ਼ਾ ਤੋਂ ਸਾਊਥ ਚੀਨ ‘ਤੇ ਹੀ ਰਹੀ ਹੈ। ਅਜਿਹੇ ਵਿੱਚ ਭਾਰਤ ਨੂੰ ਸੀ ਡਰੋਨ ਦਿੱਤਾ ਜਾਣਾ ਇੱਕ ਤਰ੍ਹਾਂ ਨਾਲ ਹਿੰਦ ਮਹਾਸਾਗਰ ਵਿੱਚ ਪਾਵਰਬੈਲੇਂਸ ਕਰਨ ਵਿੱਚ ਮੱਦਦਗਾਰ ਸਾਬਤ ਹੋਵੇਗਾ।
ਮੋਦੀ ਨੇ ਕਿਹਾ ਸੀ, ਅਮਰੀਕਾ-ਭਾਰਤ ਮਿਲ ਕੇ ਦੁਨੀਆਂ ਲਈ ਬਹੁਤ ਕੁਝ ਕਰ ਸਕਦੇ ਹਨ
ਅਮਰੀਕਾ ਵਿੱਚ ਮੋਦੀ ਨੇ ਕਿਹਾ ਸੀ ਕਿ ਇੱਕ ਪਾਸੇ ਸਭ ਤੋਂ ਪੁਰਾਣਾ ਲੋਕਤੰਤਰ ਹੈ ਅਤੇ ਇੱਕ ਪਾਸੇ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਇਸ ਸਾਂਝੀ ਵਿਰਸਾਤ ਨੂੰ ਮਿਲ ਕੇ ਅੱਗੇ ਵਧਾ ਸਕਦੇ ਹਾਂ। ਭਾਰਤ ਅਮਰੀਕਾ ਲਈ ਅਤੇ ਅਮਰੀਕਾ ਭਾਰਤ ਲਈ ਹੈ। ਅਮਰੀਕਾ ਅਤੇ ਭਾਰਤ ਮਿਲ ਕੇ ਵਿਸ਼ਵ ਲਈ ਬਹੁਤ ਕੁਝ ਕਰ ਸਕਦੇ ਹਨ ਅਤੇ ਉਸ ਦਿਸ਼ਾ ਵਿੱਚ ਤੁਹਾਡੀ ਅਗਵਾਈ ਬਹੁਤ ਵੱਡੀ ਭੂਮਿਕਾ ਨਿਭਾਏਗੀ। ਟਰੰਪ ਨੇ ਕਿਹਾ, ‘ਭਾਰਤ ਅਤੇ ਅਮਰੀਕਾ ਨੂੰ ਵੀ ਗੱਲਬਾਤ ਤੋਂ ਬਹੁਤ ਉਮੀਦਾਂ ਹਨ।’
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।