ਸ਼ਰਦ-ਨਿਤੀਸ਼ ਧੜੇ ਦੀ ਬੈਠਕ ਅੱਜ, ਯਾਦਵ ਦੇ ਪਾਰਟੀ ਵਿੱਚ ਰਹਿਣ ‘ਤੇ ਹੋ ਸਕਦਾ ਹੈ ਫੈਸਲਾ

JDU, Leaders, Meeting, Nitish Kumar, Sharad Yadav,

ਪਟਨਾ: ਜੇਡੀਯੂ ਦੇ ਬਾਗੀ ਨੇਤਾ ਸ਼ਰਦ ਯਾਦਵ ਅਤੇ ਨਿਤੀਸ਼ ਕੁਮਾਰ ਦੀ ਸ਼ਨਿੱਚਰਵਾਰ ਨੂੰ ਵੱਖ-ਵੱਖ ਮੀਟਿਗ ਹੋਣੀ ਹੈ। ਪਾਰਟੀ ਜਨਰਲ ਸਕੱਤਰ ਅਹੁਦੇ ਤੋਂ ਹਟਾਏ ਗਏ ਅਰੁਣ ਸ੍ਰੀਵਾਸਤ ਅਤੇ ਰਾਜ ਸਭਾ ਸਾਂਸਦ ਅਲੀ ਅਨਵਰ ਨੇ ਕਿਹਾ ਕਿ ਸ਼ਰਦ ਯਾਦਵ ਅਤੇ ਉਨ੍ਹਾਂ ਦੇ ਹਮਾਇਤੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਦਾ ਬਾਈਕਾਟ ਕਰਨਗੇ।

ਇਹ ਧੜਾ ਸ੍ਰੀ ਕ੍ਰਿਸ਼ਨ ਮੈਮੋਰੀਅਲ ਹਲ ਵਿੱਚ ਆਪਣੀ ਵੱਖਰੀ ਬੈਠਕ ਕਰੇਗਾ। ਨਿਤੀਸ਼ ਕੁਮਾਰ ਇਸੇ ਦੌਰਾਨ ਪਾਰਟੀ ਕਾਰਜਕਾਰਨੀ ਦੀ ਬੈਠਕ ਕਰ ਰਹੇ ਹੋਣਗੇ। ਮੰਨਿਆ ਜਾ ਰਿਹਾ ਹੈ ਕਿ ਸ਼ਰਦ ਪਾਰਟੀ ਵਿੱਚ ਰਹਿਣਗੇ ਜਾਂ ਨਹੀਂ, ਇਸ ‘ਤੇ ਫੈਸਲਾ ਹੋ ਸਕਦਾ ਹੈ। ਅਨਵਰ ਨੇ ਕਿਹਾ ਕਿ ਨਿਤੀਸ਼ ਸੱਤਾ ਦੀ ਦੁਰਵਰਤੋਂ ਕਰਰਹੇ ਹਨ। ਸ਼ਰਦ ਦਾ ਧੜਾ ਪਾਰਟੀ ਦੇ ਚੋਣ ਚਿੰਨ੍ਹ ਤੀਰ ‘ਤੇ ਹੀ ਆਪਣਾ ਦਾਅਵਾ ਕਰੇਗਾ। ਯਾਦਵ ਧੜਾ ਜਲਦੀ ਹੀ ਚੋਣ ਕਮਿਸ਼ਨ ਕੋਲ ਜਾਵੇਗਾ।

ਸ਼ਰਦ ਸਭ ਤੋਂ ਪੁਰਾਣੇ ਨੇਤਾ

ਅਰੁਣ ਨੇ ਕਿਹਾ ਕਿ ਜੇਡੀਯੂ ਵਿੱਚ ਸ਼ਰਦ ਸਭ ਤੋਂ ਪੁਰਾਣੇ ਨੇਤਾ ਹਨ। ਨਿਤੀਸ਼ ਤਾਂ ਸਮਤਾ ਪਾਰਟੀ ਦੇ ਨੇਤਾ ਸਨ। ਇਸ ਲਈ ਜੇਡੀਯੂ ਦੇ ਸੰਸਥਾਪਕ ਸ਼ਰਦ ਹਨ। ਅਸੀਂ ਚੋਣ ਕਮਿਸ਼ਨ ਨੂੰ ਇਹੀ ਗੱਲ ਆਖ ਕੇ ਤੀਰ ਚੋਣ ਚਿੰਨ੍ਹ ਦੀ ਮੰਗ ਕਰਾਂਗੇ। ਨਿਤੀਸ਼ ਕੁਮਾਰ ਨੂੰ ਪਾਰਟੀ ਦੇ ਦਸ ਸਾਂਸਦਾਂ ਅਤੇ 71 ਵਿਧਾਇਕਾਂ ਤੋਂ ਇਲਾਵਾ ਸਿਰਫ਼ ਪੰਜ ਰਾਜਾਂ ਦੀ ਹਮਾਇਤ ਪ੍ਰਾਪਤ ਹੈ।

ਹੁਣ ਆਹਮੋ-ਸਾਹਮਣੇ ਸ਼ਰਦ-ਨਿਤੀਸ਼

ਦੱਸ ਦੇਈਏ ਕਿ ਸ਼ਰਦ ਯਾਦਵ ਨੇ ਵੀਰਵਾਰ ਨੂੰ ਦਿੱਲੀ ਵਿੱਚ ਸਾਂਝਾ ਵਿਰਾਸਤ ਬਚਾਓ ਸੰਮੇਲਨ ਕੀਤਾ ਸੀ। ਇਸ ਵਿੱਚ ਰਾਹੁਲ ਗਾਂਧੀ ਸਮੇਤ ਕਾਂਗਰਸ, ਆਰਜੇਡੀ ਅਤੇ ਹੋਰ ਪਾਰਟੀਆਂ ਦੇ ਕਈ ਨੇਤਾ ਆਏ ਸਨ। ਬਿਹਾਰ ਵਿੱਚ ਭਾਜਪਾ ਦੇ ਨਾਲ ਸਰਕਾਰ ਬਣਾਉਣ ਤੋਂ ਬਾਅਦ ਨਿਤੀਸ਼ ਅਤੇ ਸ਼ਰਦ ਯਾਦਵ ਆਹਮੋ-ਸਾਹਮਣੇ ਆ ਗਏ ਹਨ।

ਪਿਛਲੇ ਦਿਨੀਂ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਨਿਤੀਸ਼ ਨੇ ਕਿਹਾ ਕਿ ਸੀ ਕਿ ਉਹ (ਸ਼ਰਦ ਯਾਦਵ) ਆਪਣਾ ਰਸਤਾ ਚੁਣਨ ਲਈ ਅਜ਼ਾਦ ਹਨ। ਪੂਰੀ ਪਾਰਟੀ ਨਾਲ ਵਿਚਾਰ ਤੋਂ ਬਾਅਦ ਹੀ ਅਸੀਂ ਇਹ ਫੈਸਲਾ ਲਿਆ ਸੀ। ਸਾਰਿਆਂ ਦੀ ਸਹਿਮਤੀ ਤੋਂ ਬਾਅਦ ਹੀ ਭਾਜਪਾ ਨਾਲ ਆਏ ਅਤੇ ਬਿਹਾਰ ਵਿੱਚ ਸਰਕਾਰ ਬਣਾਈ। ਮੈਂ ਕੁਝ ਵੀ ਕਰਨ ਤੋਂ ਪਹਿਲਾਂ ਪਾਰਟੀ ਦੇ ਲੋਕਾਂ ਤੋਂ ਜ਼ਰੂਰ ਪੁੱਛਦਾ ਹਾਂ। ਸ਼ਰਦ ਨੇ ਪਿਛਲੇ ਦਿਨੀਂ ਨਿਤੀਸ਼ ਦੇ ਫੈਸਲੇ ਦੇ ਖਿਲਾਫ਼ ਰਾਜ ਵਿੱਚ ਤਿੰਨ ਦਿਨ ਦੀ ਯਾਤਰਾ ਕੀਤੀ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।