PAK ਦੀ ਅਜ਼ਾਦੀ ਰੇਲਗੱਡੀ ‘ਤੇ ਲੱਗੇ ਅੱਤਵਾਦੀ ਬੁਰਹਾਨ ਦੇ ਪੋਸਟਰ

Engaged, Freedom, Pak Train, Terrorist Burhan Wani, Poster

ਇਸਲਾਮਾਬਾਦ: ਪਾਕਿਸਤਾਨ ਨੇ ਕਸ਼ਮੀਰ ਵਿੱਚ ਪਿਛਲੇ ਸਾਲ ਮਾਰੇ ਗਏ ਹਿਜ਼ਬੁਲ ਕਮਾਂਡਰ ਬੁਰਹਾਨ ਵਾਨੀ ਨੂੰ ਨੈਸ਼ਨਲ ਹੀਰੋ ਦੱਸਿਆ ਹੈ। ਇਸ ਅੱਤਵਾਦੀ ਦੇ ਪੋਸਟਰ ਪਾਕਿਸਤਾਨ ਰੇਲਵੇਜ਼ ਵੱਲੋਂ ਚਲਾਈ ਗਈ ਰੇਲਗੱਡੀ ‘ਤੇ ਲੱਗੇ ਹਨ। ਪਾਕਿ ਵਿੱਚ 70ਵਾਂ ਅਜ਼ਾਦੀ ਦਿਹਾੜਾ ਜ਼ੋਰ-ਸ਼ੋਰ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸ਼ੁਰੂ ‘ਅਜ਼ਾਦੀ ਰੇਲ’ ਨਾਂਅ ਦੀ ਇਹ ਸਪੇਸ਼ਨ ਰੇਲਗੱਡੀ ਕਈ ਸ਼ਹਿਰਾਂ ਦਾ ਦੌਰਾ ਕਰੇਗੀ।

ਮਨਿਸਟਰ ਆਫ਼ ਸਟੇਟ ਫਾਰ ਇਨਫਾਰਮੇਸ਼ਨ ਮਰੀਅਮ ਔਰੰਗਜੇਬ ਨੇ ਅਜ਼ਾਦੀ ਰੇਲ ਨੂੰ 12 ਅਗਸਤ ਨੂੰ ਇਸਲਾਮਾਬਾਦ ਦੇ ਮਰਗਲਾ ਰੇਲਵੇ ਸਟੇਸ਼ਨ ਤੋਂ ਝੰਡੀ ਵਿਖਾਈ। ਇਸ ਰੇਲਗੱਡੀ ਵਿੱਚ 5 ਆਰਟ ਗੈਲਰੀਆਂ, ਜਿਨ੍ਹਾਂ ਵਿੱਚ ਅਜ਼ਾਦੀ ਦੇ ਅੰਦੋਲਨ ਵਿੱਚ ਸ਼ਹੀਦ ਲੋਕਾਂ ਦੀਆਂ ਤਸਵੀਰਾਂ ਲਾਈਆਂ ਗਈਆਂ ਹਨ। ਰੇਲਗੱਡੀ 15 ਦਿਨਾਂ ਤੱਕ ਪੂਰੇ ਪਾਕਿਸਤਾਨ ਦਾ ਦੌਰਾ ਕਰੇਗੀ, ਜਿਨ੍ਹਾਂ ਵਿੱਚ ਪੇਸ਼ਾਵਰ, ਰਾਵਲਪਿੰਡੀ ਅਤੇ ਲਾਹੌਰ ਵਰਗੇ ਵੱਡੇ ਸ਼ਹਿਰ ਵੀ ਸ਼ਾਮਲ ਹਨ। ਇਨ੍ਹਾਂ ਸ਼ਹਿਰਾਂ ਵਿੱਚ ਸਟੇਸ਼ਨਾਂ ‘ਤੇ ਲੋਕ ਇਨ੍ਹਾਂ ਗੈਲਰੀਆਂ ਨੂੰ ਵੇਖ ਸਕਣਗੇ।

ਫੌਜ, ਸ਼ਰੀਫ਼ ਨੇ ਬੁਰਹਾਨ ਨੂੰ ਦੱਸਿਆ ਸੀ ਆਗੂ

ਪਾਕਿਸਤਾਨ ਦੀ ਸਾਬਕਾ ਸਰਕਾਰ ਅਤੇ ਉੱਥੋਂ ਦੀ ਫੌਜ ਨੇ ਬੁਰਹਾਨ ਨੂੰ ਕਸ਼ਮੀਰੀ ਆਗੂ ਦੱਸਿਆ ਸੀ। ਆਰਮੀ ਚੀਫ਼ ਜਨਰਲ ਕਮਰ ਜਾਵੇਦ ਬਾਜਵਾ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਇਸ ਅੱਤਵਾਦੀ ਨੂੰ ਅਜ਼ਾਦੀ ਦੇ ਅੰਦੋਲਨ ਦਾ ਨੇਤਾ ਦੱਸਿਆ ਸੀ, ਜਿਸ ‘ਤੇ ਭਾਰਤ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਸੀ।

ਹਿਜਬੁਲ ਗਲੋਬਲ ਟੈਰਰਿਸਟ ਆਰਗੇਨਾਈਜੇਸ਼ਨ

ਅਮਰੀਕਾ ਨੇ ਪਾਕਿ ਹਮਾਇਤੀ ਹਿਜਬੁਲ ਮੁਜਾਹਿਦੀਨ ਨੂੰ 16 ਅਗਸਤ ਨੂੰ ਫਾਰੇਨ ਟੈਰਰਿਸਟ ਆਰਗੇਨਾਈਜੇਸ਼ਨ ਅਤੇ ਖਾਸ ਤੌਰ ‘ਤੇ ਇੱਕ ਗਲੋਬਲ ਟੈਰਰਿਸਟ ਆਰਗੇਨਾਈਜੇਸਨ ਐਲਾਨਿਆ ਸੀ। ਇਸ ਸੰਗਠਨ ਦਾ ਸਰਗਨਾ ਸਈਅਦ ਸਲਾਹੁਦੀਨ ਹੈ, ਜਿਸ ਨੂੰ ਪਹਿਲਾਂ ਹੀ ਗਲੋਬਲ ਟੈਰਰਿਸਟ ਐਲਾਨਿਆ ਜਾ ਚੁੱਕਿਆ ਹੈ। ਹਾਲਾਂਕਿ ਅਮਰੀਕੀ ਵਿਦੇਸ਼ ਮੰਤਰਾਲੇ ਦੇ ਇਸ ਕਦਮ ਦੇ ਦੂਜੇ ਹੀ ਦਿਨ ਭਾਵ 17 ਅਗਸਤ ਨੂੰ ਪਾਕਿਸਤਾਨ ਨੇ ਇਸ ‘ਤੇ ਇਤਰਾਜ਼ ਪ੍ਰਗਟਾਇਆ ਸੀ ਅਤੇ ਫੈਸਲੇ ਨੂੰ ਗਲਤ ਦੱਸਿਆ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।