ਅਮਰੀਕਾ ਨੇ ਇਰਾਨ ‘ਤੇ ਦੁਬਾਰਾ ਲਗਾਈਆਂ ਪਾਬੰਦੀਆਂ

US, Reinstate, Restrictions, Iran

ਓਬਾਮਾ ਕਾਲ ‘ਚ ਹਟਾਈਆਂ ਗਈਆਂ ਸਨ ਪਾਬੰਦੀਆਂ

ਵਾਸ਼ਿੰਗਟਨ, ਏਜੰਸੀ। ਅਮਰੀਕਾ ਨੇ ਇਰਾਨ ‘ਤੇ ਉਹਨਾਂ ਪਾਬੰਦੀਆਂ ਨੂੰ ਫਿਰ ਤੋਂ ਲਾਗੂ ਕਰਨ ਦਾ ਐਲਾਨ ਕੀਤਾ ਹੈ ਜਿਹਨਾਂ ਨੂੰ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਸਾਲ 2015 ਦੇ ਪਰਮਾਣੂ ਸਮਝੌਤੇ ਤਹਿਤ ਹਟਾ ਲਿਆ ਸੀ। ਬੀਬੀਸੀ ਦੀ ਰਿਪੋਰਟ ਅਨੁਸਾਰ ਅਮਰੀਕਾ ਦੁਆਰਾ ਈਰਾਨ ਦੇ ਸ਼ਿਪਿੰਗ, ਵਿੱਤੀ ਅਤੇ ਊਰਜਾ ਖੇਤਰਾਂ ‘ਚ ਦੁਬਾਰਾ ਲਗਾਈਆਂ ਗਈਆਂ ਪਾਬੰਦੀਆਂ ਸੋਮਵਾਰ ਤੋਂ ਪ੍ਰਭਾਵੀ ਹੋਣਗੀਆਂ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਪਿਛਲੇ ਮਈ ਮਹੀਨੇ ‘ਚ ਇਰਾਨ ਨਾਲ ਅੰਤਰਰਾਸ਼ਟਰੀ ਪਰਮਾਣੂ ਸਮਝੌਤੇ ਤੋਂ ਵੱਖ ਹੋਣ ਦਾ ਐਲਾਨ ਕਰਨ ਤੋਂ ਬਾਅਦ ਅਮਰੀਕਾ ਨੇ ਦੂਜੀ ਵਾਰ ਇਰਾਨ ‘ਤੇ ਪਾਬੰਦੀ ਲਗਾਈ ਹੈ।

ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਮਪਿਓ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਾਬੰਦੀ ਦਾ ਉਦੇਸ਼ ਮੂਲ ਤੌਰ ‘ਤੇ ਇਰਾਨ ਦੇ ਵਿਵਹਾਰ ਨੂੰ ਬਦਲਣਾ ਹੈ। ਉਹਨਾਂ ਕਿਹਾ ਕਿ 12 ਮੰਗਾਂ ਦੀ ਇੱਕ ਸੂਚੀ ਜਾਰੀ ਕੀਤੀ ਹੈ ਅਤੇ ਕਿਹਾ ਕਿ ਜੇਕਰ ਇਰਾਨ ਖੁਦ ‘ਤੇ ਲੱਗੀਆਂ ਪਾਬੰਦੀਆਂ ਨੂੰ ਹਟਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਇਹਨਾਂ ਮੰਗਾਂ ਨੂੰ ਪੂਰਾ ਕਰਨਾ ਚਾਹੀਦਾ ਹੈ। ਸ੍ਰੀ ਪੋਮਪਿਓ ਨੇ ਜੋ ਸੂਚੀ ਜਾਰੀ ਕੀਤੀ ਉਹਨਾਂ ਚ ਅੱਤਵਾਦ ਦਾ ਸਮਰਥਨ ਬੰਦ ਕਰਨਾ, ਸੀਰੀਆ ਤੋਂ ਸੈਨਿਕਾਂ ਨੂੰ ਹਟਾਉਣਾ ਅਤੇ ਪਰਮਾਣੂ ਅਤੇ ਬੈਲਿਸਟਿਕ ਮਿਜਾਇਲਾਂ ਦੇ ਵਿਕਾਸ ‘ਤੇ ਪੂਰੀ ਤਰ੍ਹਾਂ ਰੋਕ ਲਗਾਉਣਾ ਸ਼ਾਮਲ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।